ਮਹਿਤਪੁਰ, (ਚੰਦੀ)- ਭਾਰਤੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਜ਼ਿਲ੍ਹਾ ਜਲੰਧਰ ਦਫਤਰ ਵਿਖੇ ਜਿੱਤ ਦੇ ਜਸ਼ਨ ਮਨਾਏ ਗਏ। ਇਸ ਮੌਕੇ ਕਿਸਾਨ ਯੂਨੀਅਨ ਨੂੰ ਵਧਾਈ ਦਿੰਦਿਆਂ ਯੂਨੀਅਨ ਆਗੂ ਸੁਖ ਗਿੱਲ ਮੋਗਾ, ਜਿਲਾ ਪ੍ਰਧਾਨ ਕੇਵਲ ਸਿੰਘ ਖੈਹਿਰਾ, ਬਲਾਕ ਪ੍ਰਧਾਨ ਨਰਿੰਦਰ ਸਿੰਘ ਬਾਜਵਾ, ਨੇ ਕਿਹਾ ਕਿ ਅੱਜ ਭਾਰਤੀ ਕਿਸਾਨ ਯੂਨੀਅਨ ਪੰਜਾਬ ਲਈ ਬੜਾ ਖੁਸ਼ੀ ਦਾ ਦਿਨ ਹੈ। ਉਨ੍ਹਾਂ ਕਿਹਾ ਕਿ ਇਜੰਟ ਤੋਂ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਪਿਛਲੇ ਦਿਨੀ ਫਿਲੌਰ ਵਿਖੇ ਧਰਨਾ ਲਾਇਆ ਗਿਆ ਸੀ। ਜਿਸ ਵਿਚ ਕਿਸਾਨ ਜਥੇਬੰਦੀ ਦੀ ਜਿੱਤ ਹੋਈ ਹੈ ਅਤੇ ਸਮੂਹ ਜਥੇਬੰਦੀ ਪੀੜਤ ਨੂੰ ਟਰੈਵਲ ਇਜੰਟ ਕੋਲੋਂ ਪਰਿਵਾਰ ਦਾ 15 ਲੱਖ ਰੁਪੈ ਜੋ ਟਰੈਵਲ ਏਜੰਟ ਵੱਲ ਸੀ ਪਰਿਵਾਰ ਨੂੰ ਦਿਵਾਏ ਹਨ । ਅਸੀਂ ਸਮੂਹ ਜਥੇਬੰਦੀ ਦੇ ਵਰਕਰਾਂ ਆਗੂਆਂ ਅਤੇ ਪ੍ਰਸ਼ਾਸ਼ਨ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਤੇ ਨਵੇਂ ਸਾਲ ਦੀ ਆਮਦ ਤੇ ਵਾਹਿਗੁਰੂ ਦੇ ਚਰਨਾਂ ਵਿਚ ਅਰਦਾਸ ਕਰਦੇ ਹਾਂ ਕਿ ਜਥੇਬੰਦੀ ਨੂੰ ਏਸੇ ਤਰਾਂ ਹੀ ਚੜ੍ਹਦੀ ਕਲਾ ਬਖਸ਼ੇ । ਉਨ੍ਹਾਂ ਕਿਹਾ ਕਿ ਕੁਝ ਸ਼ਰਾਰਤੀ ਬੰਦਿਆਂ ਨੇ ਆਪਣੀ ਜਥੇਬੰਦੀ ਖਿਲਾਫ ਵੀਡੀਓ ਪਾਕੇ ਝੂਠਾ ਕੂੜ ਪ੍ਰਚਾਰ ਕੀਤਾ ਸੀ ਜੇ ਅਸੀਂ ਝੂਠੇ ਹੁੰਦੇ ਤਾਂ ਅੱਜ ਪਰਿਵਾਰ ਨੂੰ ਉਹਨਾਂ ਦੇ ਪੈਸੇ ਨਾ ਮਿਲਦੇ । ਉਨ੍ਹਾਂ ਕਿਹਾ ਕਿ ਜਥੇਬੰਦੀ ਨੂੰ ਨਕਲੀ ਕਿਸਾਨ ਦੱਸਣ ਵਾਲਿਆਂ ਅਤੇ ਸਾਡੇ ਖਿਲਾਫ ਬੋਲਣ ਵਾਲਿਆਂ ਦਾ ਵੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ।ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਸਮੂਹ ਅਹੁਦੇਦਾਰ, ਕਿਸਾਨ ਵੀਰ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly