ਭਾਰਤੀ ਮਾਣਕ ਬਿਊਰੋ ਵਲੋਂ ਕੰਨਿਆ ਸਕੂਲ ਮਹਿਤਪੁਰ ਵਿੱਖੇ ਜਾਗਰੁਕਤਾ ਵਰਕਸ਼ਾਪ ਦਾ ਆਯੋਜਨ|

ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ):  ਭਾਰਤੀ ਮਾਣਕ ਬਿਊਰੋ ਅਤੇ ਪੰਜਾਬ ਸਰਕਾਰ ਦੇ ਸਾਂਝੇ ਉਪਰਾਲੇ ਨਾਲ ਬੱਚਿਆਂ ਨੂੰ ਜਾਗਰੂਕ ਕਰਨ ਲਈ ਇਕ ਵਰਕਸ਼ਾਪ ਦਾ ਆਯੋਜਨ ਹੋਇਆ | ਇਸ ਵਿੱਚ ਰਿਸੋਰਸ ਪਰਸਨ ਸ਼੍ਰੀ ਸੰਜੀਵਨ ਸਿੰਘ ਡੰਡਵਾਲ ਜੀ ਵਲੋਂ ਬੱਚਿਆਂ ਨੂੰ ਭਰਪੂਰ ਜਾਣਕਾਰੀ ਦਿਤੀ ਗਈ | ਬੱਚਿਆਂ ਨੂੰ BIS ਕੇਅਰ ਐੱਪ ਦੀ ਵਰਤੋਂ ਵੀ ਸਿਖਾਈ ਗਈ | ਪ੍ਰਿੰਸੀਪਲ ਸ੍ਰੀ ਹਰਜੀਤ ਸਿੰਘ ਜੀ ਦੀ ਯੋਗ ਅਗਵਾਈ ਵਿੱਚ ਲਗਾਈ ਗਈ ਇਹ ਵਰਕਸ਼ਾਪ ਬੱਚਿਆਂ ਦੇ ਰਾਹੀਂ ਮਾਤਾ ਪਿਤਾ ਅਤੇ ਆਮ ਲੋਕਾਂ ਨੂੰ ਮਿਲਾਵਟ ਅਤੇ ਧੋਖਾ ਧੱੜੀ ਤੋਂ ਬਚਾਉਣ ਦਾ ਵਧੀਆ ਉਪਰਾਲਾ ਸੀ | ਇਸ ਸਕੂਲ ਦੇ ਸਟੈਂਡਰਡ ਕਲੱਬ ਦੇ ਮੈਂਟਰ ਸ਼੍ਰੀ ਨਰੇਸ਼ ਕੁਮਾਰ ( ਲੈਕਚਰਰ ਬਾਇਓਲੋਜੀ ) ਨੇ ਸਟੈਂਡਰਡ ਕਲੱਬ ਦੀਆਂ ਗਤਿਵਿਧਿਆਂ ਬਾਰੇ ਜਾਣਕਾਰੀ ਦਿਤੀ | ਸ਼੍ਰੀ ਹਰਸਿਮਰਤ ਸਿੰਘ (ਲੈਕਚਰਰ ਫਿਜ਼ਿਕਸ), ਸ਼੍ਰੀਮਤੀ ਸ਼ੀਤੂ ਪਰਾਸ਼ਰ (ਸਾਇੰਸ ਮਿਸਟ੍ਰੈਸ ) ਅਤੇ ਸ਼੍ਰੀਮਤੀ ਨੀਤੂ ਬਾਲਾ (ਸਾਇੰਸ ਮਿਸਟ੍ਰੈਸ ) ਜੀ ਦੀ ਦੇਖ ਰੇਖ ਵਿੱਚ ਮਾਣਕ ਲੇਖਣ ਪ੍ਰਤਿਯੋਗਿਤਾ ਵੀ ਕਰਵਾਈ ਗਈ | ਇਸ ਵਿੱਚ ਹਰਮਨਪ੍ਰੀਤ ਕੌਰ (10 + 2 ) ਨੇ 1000 /- ਰੁਪਏ ਦਾ ਪਹਿਲਾ ਇਨਾਮ ਜਿੱਤਿਆ , ਸਹਿਜਪ੍ਰੀਤ (ਦਸਵੀਂ ) ਨੇ 750 /- ਰੁਪਏ ਦਾ ਦੂਜਾ ਇਨਾਮ ਜਿੱਤਿਆ ਅਤੇ ਸੁਖਵਿੰਦਰ ਕੌਰ (10 + 2 ) ਨੇ 500 /- ਰੁਪਏ ਦਾ ਤੀਜਾ ਇਨਾਮ ਜਿੱਤਿਆ | ਸੁਜਾਤਾ (ਦਸਵੀਂ) ਅਤੇ ਲਵਲੀਨ ( 10 + 1 ) ਨੇ ਕੌਂਸੋਲੇਸ਼ਨ ਪੁਰਸਕਾਰ ਜਿੱਤੇ|

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰੇਵੀਆਂ ਅਤੇ ਸਰਪੱਟੇ ਘੋੜੇ-ਘੋੜੀਆਂ ਦਾ ਦੌੜ ਮੇਲਾ 9 ਜੂਨ ਦਿਨ ਸ਼ੁੱਕਰਵਾਰ ਨੂੰ ਪਿੰਡ ਬੁਲੰਦਾ ਵਿਖੇ ਕਰਵਾਇਆ ਜਾ ਰਿਹਾ
Next articleਐਡਵੋਕੇਟ ਭੁਪਿੰਦਰ ਸਿੰਘ ਨੂੰ ਸਦਮਾ, ਮਾਤਾ ਦਾ ਦੇਹਾਂਤ