ਭਾਰਤੀ ਜਨਤਾ ਪਾਰਟੀ ਵੱਲੋਂ ਡਾ ਬੀ ਆਰ ਅੰਬੇਡਕਰ ਦਾ ਜਨਮ ਦਿਵਸ ਮੌਕੇ ਸਮਾਗਮ ਆਯੋਜਿਤ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਭਾਰਤੀ ਜਨਤਾ ਪਾਰਟੀ ਜਿਲ੍ਹਾ ਕਪੂਰਥਲਾ ਦੇ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਵੱਲੋਂ ਜਾਰੀ ਨਿਰਦੇਸ਼ਾਂ ਨੂੰ ਮੁੱਖ ਰੱਖਦੇ ਹੋਏ ਕਪੂਰਥਲਾ ਸਰਕਲ-1 ਦੇ ਪ੍ਰਧਾਨ ਰਾਜਿੰਦਰ ਸਿੰਘ ਧੰਜਲ ਅਤੇ ਸਰਕਲ-2 ਦੇ ਪ੍ਰਧਾਨ ਕਪਿਲ ਧੀਰ ਦੀ ਪ੍ਰਧਾਨਗੀ ਹੇਠ ਭਾਰਤ ਦੇ ਸੰਵਿਧਾਨ ਦੇ ਰਚਾਇਤਾ ਸ਼੍ਰੀ ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਵਸ ਦਾ ਸਮਾਗਮ ਅੰਬੇਡਕਰ ਭਵਨ ਕਪੂਰਥਲਾ ਵਿਖੇ ਕੀਤਾ ਗਿਆ। ਇਕ ਸਮਾਗਮ ਦੌਰਾਨ ਭਾਜਪਾ ਦੇ ਆਗੂਆਂ ਅਤੇ ਵਰਕਰਾਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਸੱਭ ਨੇ ਸ਼੍ਰੀ ਅੰਬੇਡਕਰ ਜੀ ਦੀ ਮੂਰਤੀ ਤੇ ਫੁੱਲਾਂ ਦੇ ਹਾਰ ਚੜਾਏ। ਇਸ ਸਮਾਗਮ ਵਿੱਚ ਸ੍ਰੀ ਯੁੱਗ ਦੱਤ ਐਰੀ ਜੀ ਨੇ ਬਾਬਾ ਸਾਹਿਬ ਜੀ ਦੀ ਜੀਵਨੀ ਬਾਰੇ ਇਕੱਠ ਨੂੰ ਜਾਣੂੰ ਕਰਵਾਇਆ ਅਤੇ ਜਿਲਾ ਪ੍ਰਧਾਨ ਸ ਰਣਜੀਤ ਸਿੰਘ ਖੋਜੇਵਾਲ ਨੇ ਆਏ ਹੋਏ ਭਾਜਪਾ ਵਰਕਰਾਂ ਦਾ ਧੰਨਵਾਦ ਕੀਤਾ।

ਇਸ ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਸੱਜਣਾ ਵਿੱਚ ਖ਼ਾਸ ਤੌਰ ਤੇ ਸ੍ਰੀ ਉਮੇਸ਼ ਸ਼ਾਰਦਾ ਜੀ ਸਾਬਕਾ ਸੂਬਾ ਸਕੱਤਰ, ਸ਼ਾਮ ਸੁੰਦਰ ਅਗਰਵਾਲ ਜੀ, ਡਾ ਰਣਵੀਰ ਕੌਸ਼ਲ ਕਨਵੀਨਰ ਮੈਡੀਕਲ ਸੈਲ ਪੰਜਾਬ,ਅਕਾਸ਼ ਕਾਲੀਆ ਜੀ ਰਾਜੇਸ਼ ਪਾਸੀ ਜੀ (ਸਾਬਕਾ ਜਿਲਾ ਪ੍ਰਧਾਨ) ਐਡ ਪਿਊਸ਼ ਮਨਚੰਦਾ ਜਿਲਾ ਜਨਰਲ ਸਕੱਤਰ, ਕਪੂਰਚੰਦ ਥਾਪਰ ਜ਼ਿਲਾ ਮੀਤ ਪ੍ਰਧਾਨ, ਰੋਸ਼ਨ ਸਭਰਵਾਲ ਜਿਲਾ ਪ੍ਰਧਾਨ ਐਸ ਸੀ ਮੋਰਚਾ, ਵਿਵੇਕ ਸਿੰਘ ਸਨੀ ਬੈਂਸ ਜਿਲਾ ਪ੍ਰਧਾਨ ਯੁਵਾ ਮੋਰਚਾ, ਅਨੀਸ਼ ਅਗਰਵਾਲ ਕਨਵੀਨਰ ਜਿਲਾ IT ਸੈਲ, ਪ੍ਰਦੀਪ ਸਿੰਘ ਕੁਲਾਰ ਐੱਮ ਸੀ, ਕਮਲ ਪ੍ਰਭਾਕਰ, ਨਰੇਸ਼ ਮਹਾਜਨ, ਐਡ ਚੰਦਰ ਸ਼ੇਖਰ, ਰਾਜਨ ਕੁਮਾਰ, ਜਗਦੀਸ਼ ਸ਼ਰਮਾ, ਅਸ਼ੋਕ ਮਾਹਲਾ, ਅਸ਼ਵਨੀ ਤੁੱਲੀ, ਅਸ਼ਵਨੀ ਭੋਲਾ, ਮਾਸਟਰ ਧਰਮਪਾਲ ਵਸ਼ਿਸ਼ਟ, ਮਿਰਜ਼ਾ ਰਾਮ,ਸੁਸ਼ੀਲ ਭੱਲਾ, ਨਰੇਸ਼ ਸੇਠੀ, ਰਾਜੀਵ ਅਰੋੜਾ, ਪਰਮਜੀਤ ਸਿੰਘ ਤੇਜ ਲੈਬ, ਐਡ ਗੁਰਪ੍ਰੀਤ ਸਿੰਘ ਭੱਟੀ, ਐਡ ਪੰਕਜ ਸ਼ਰਮਾ, ਐਡ ਗੁਰਮੀਤ ਕੁਮਾਰ, ਐਡ ਨਿਤਿਨ ਸ਼ਰਮਾ ਜਿਲਾ ਕਨਵੀਨਰ ਲੀਗਲ ਸੈਲ, ਐਡ ਸੁਸ਼ੀਲ ਕਪੂਰ,ਰਿੰਪੀ ਸ਼ਰਮਾ, ਈਸ਼ਾ ਮਹਾਜਨ, ਆਭਾ ਆਨੰਦ, ਮਧੂ ਸੂਦ, ਸੁਨੀਤਾ ਵਾਲੀਆ,ਅੰਜੂ ਵਾਲਿਆ ਆਦਿ ਹਾਜਰ ਸਨ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleTim Cook relishes vada pav with ‘Dhak Dhak’ sensation Madhuri
Next article” ਕੰਮ ਹੀ ਪੂਜਾ ਹੈ “