ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨਰਿੰਦਰ ਚੰਦੀ ਜੀ ਚੋਣ ਮੁਹਿੰਮ ਭਖੀ

ਮਹਿਤਪੁਰ ,(ਸੁਖਵਿੰਦਰ ਸਿੰਘ ਖਿੰੰਡਾ ) ਵਿਧਾਨ ਸਭਾ ਹਲਕਾ ਸ਼ਾਹਕੋਟ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨਰਿੰਦਰ ਪਾਲ ਸਿੰਘ ਚੰਦੀ ਦੀ ਉਸ ਵਕਤ ਭਰਵਾਂ ਹੁੰਗਾਰਾ ਮਿਲਿਆ ਜੱਦੋਂ ਮਹਿਤਪੁਰ ਤੇ ਆਸ ਪਾਸ ਦੇ ਪਿੰਡਾਂ ਤੋਂ ਆਏ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੇ ਚੁੱਪੀ ਤੋੜਦਿਆਂ ਖੁਲ ਕੇ ਉਮੀਦਵਾਰ ਨਾਲ ਤੁਰਨ ਦਾ ਐਲਾਨ ਕਰ ਦਿੱਤਾ ਮਹਿਤਪੁਰ ਕੰਨਵਰ ਸੰਧੂ ਜ਼ਿਲ੍ਹਾ ਪ੍ਰਧਾਨ ਕਿਸਾਨ ਮੋਰਚਾ ਦੇ ਘਰ ਵਿੱਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਵੱਲੋਂ ਮੀਟਿੰਗ ਕੀਤੀ ਗਈ ਜਿਸ ਵਿੱਚ ਭਾਜਪਾ ਦੇ ਮੰਡਲ ਪ੍ਰਮੁੱਖ ਆਗੂ ਰਾਮਾ ਭੰਡਾਰੀ ਨੇ ਗਲਬਾਤ ਕਰਦਿਆਂ ਕਿਹਾ ਕਿ ਮਹਿਤਪੁਰ ਦੀ ਵਿਕਾਸ ਦੀ ਦਸ਼ਾ ਕਿਸੇ ਤੋਂ ਲੁੱਕੀ ਹੋਈ ਨਹੀਂ ਹੈ ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਚੰਦੀ ਜੀ ਭਾਈ ਬਹੁਮੱਤ ਨਾਲ ਜਿੱਤਣਗੇ ਲੋਕ ਵੱਲੋਂ ਉਮੀਦਵਾਰ ਨੂੰ ਪਿੰਡਾਂ ਵਿੱਚ ਅਥਾਹ ਪਿਆਰ ਮਿਲ ਰਿਹਾ ਹੈ ।ਕਨਵਰ ਸੰਧੂ ਨੇ ਕਿਹਾ ਸੈਂਟਰ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਗਰੀਬਾਂ ਲਈ ਸੈਂਕੜੇ ਸਕੀਮਾਂ ਬਣਾਈਆਂ ਤੇ ਲਾਗੂ ਕੀਤੀਆਂ ਗਈਆਂ ਹਨ ਜੋ ਪਿੰਡਾਂ ਦੇ ਲੋਕਾਂ ਨੂੰ ਨਹੀਂ ਮਿਲੀਆਂ ਇਨਾਂ ਸਕੀਮਾਂ ਨੂੰ ਚੰਦੀ ਸਾਹਿਬ ਹਰ ਹਾਲਾਤ ਵਿੱਚ ਲਾਗੂ ਕਰਵਾਉਣ ਗੇ ਇਸ ਮੌਕੇ ਉਮੀਦਵਾਰ ਨਰਿੰਦਰ ਪਾਲ ਸਿੰਘ ਚੰਦੀ ਨੇ ਸਭ ਦੇ ਸਹਿਯੋਗ ਲਈ ਧੰਨਵਾਦ ਕੀਤਾ ਤੇ ਮੋਢੇ ਨਾਲ ਮੋਢਾ ਜੋੜ ਕੇ ਤੁਰਨ ਦੀ ਤਗੀਦ ਕੀਤੀ ਉਨ੍ਹਾਂ ਕਿਹਾ ਇਹ ਸੀਟ ਜਿੱਤ ਕੇ ਵਿਕਾਸ ਦੀ ਨੀਂਹ ਰੱਖੀ ਜਾਵੇਗੀ ਇਸ ਮੌਕੇ ਸੁਖਾਂ , ਦੀਸ਼ਾ, ਸਤਪਾਲ ਸਿੰਘ, ਹਰਪਾਲ ਸਿੰਘ, ਸੁਖਜੀਤ ਸਿੰਘ, ਜਤਿੰਦਰ ਪਾਲ ਸਿੰਘ, ਹਰਜੀਤ ਸਿੰਘ, ਸੰਦੀਪ ਸਿੰਘ, ਗੋਪੀ ਸਹੋਤਾ, ਤੇ ਸੰਤੋਖ ਕੁਮਾਰ ਹਾਜ਼ਰ ਸਨ

 

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਾਬਾ ਲੀਡਰ ਸਿੰਘ ਜੀ ਵਲੋਂ ਅਧਿਆਪਕ ਦਲ ਪੰਜਾਬ ਦਾ ਕੈਲੰਡਰ ਲੋਕ ਅਰਪਿਤ
Next articlePKL 8: Patna Pirates thrash Gujarat Giants by 20 points