ਝੋਨੇ ਦੇ ਨਾੜ ਨੂੰ ਅੱਗ ਨਾ ਲਗਾਉਣ ਲਈ ਵਿਦਿਆਰਥੀਆਂ ਵਾਸਤੇ ਜਾਗਰੂਕਤਾ ਕੈਂਪ ਸਰਕਾਰੀ ਮਿਡਲ ਸਕੂਲ, ਕਿਸ਼ਨਗੜ੍ਹ ਵਿਖੇ ਲਗਾਇਆ ਗਿਆ l

(ਸਮਾਜ ਵੀਕਲੀ)

ਅੱਜ ਖੇਤੀਬਾਡ਼ੀ ਅਤੇ ਕਿਸਾਨ ਭਲਾਈ ਵਿਭਾਗ  ਬਲਾਕ ਖੰਨਾ ਵੱਲੋਂ  ਡਾ ਨਰਿੰਦਰ ਪਾਲ ਸਿੰਘ ਬੈਨੀਪਾਲ  ਮੁੱਖ ਖੇਤੀਬਾੜੀ ਅਫਸਰ ਜ਼ਿਲ੍ਹਾ ਲੁਧਿਆਣਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ ਜਸਵਿੰਦਰਪਾਲ ਸਿੰਘ ਗਰੇਵਾਲ  ਖੇਤੀਬਾਡ਼ੀ ਅਫਸਰ ਖੰਨਾ ਜੀ ਦੀ ਅਗਵਾਈ ਹੇਠ  ਵਿਦਿਆਰਥੀ ਜਾਗਰੂਕਤਾ ਕੈਂਪ ਸਰਕਾਰੀ ਮਿਡਲ ਸਕੂਲ ਪਿੰਡ ਕਿਸ਼ਨਗੜ੍ਹ  ਬਲਾਕ ਖੰਨਾ ਵਿਖੇ ਲਗਾਇਆ ਗਿਆ l  ਇਸ ਕੈਂਪ ਦੌਰਾਨ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਸੰਦੀਪ ਸਿੰਘ ਖੇਤੀਬਾਡ਼ੀ ਵਿਕਾਸ ਅਫਸਰ ਨੇ ਕਿਹਾ ਕਿ  ਵਿਦਿਆਰਥੀਆਂ ਨੂੰ ਵਾਤਾਵਰਣ ਨੂੰ ਬਚਾਉਣ ਲਈ ਅੱਗੇ ਆਉਣਾ ਚਾਹੀਦਾ ਹੈ l  ਉਨ੍ਹਾਂ ਵਿਦਿਆਰਥੀਆਂ ਨੂੰ ਸਕੂਲ ਅਤੇ ਘਰਾਂ ਦੀ ਰਹਿੰਦ ਖੂੰਹਦ  ਨੂੰ ਅੱਗ ਨਾ ਲਗਾਉਣ ਲਈ ਕਿਹਾ  ਉਨ੍ਹਾਂ ਕਣਕ ਦੀ ਬਿਜਾਈ ਬਿਨਾਂ ਝੋਨੇ ਦੇ ਨਾੜ ਨੂੰ ਅੱਗ ਲਗਾਏ ਢੰਗ ਤਰੀਕੇ ਵੀ ਵਿਦਿਆਰਥੀਆਂ ਨਾਲ ਸਾਂਝੇ ਕੀਤੇ l

ਇਸ ਮੌਕੇ ਅਮਨਦੀਪ ਕੌਰ ਸਾਇੰਸ ਅਧਿਆਪਕ  ਨੇ ਵਾਤਾਵਰਨ ਅਤੇ ਗਲੋਬਲ ਵਾਰਮਿੰਗ ਬਾਰੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ l  ਉਨ੍ਹਾਂ ਕੋਰੋਨਾ ਕਾਲ ਦੌਰਾਨ ਆਕਸੀਜਨ ਦੀ ਕਮੀ ਨੂੰ ਯਾਦ ਕਰਦਿਕ ਰੁੱਖਾਂ ਦੀ ਸਾਂਭ ਸੰਭਾਲ ਬਾਰੇ ਜਾਣਕਾਰੀ ਦਿੱਤੀ l ਇਸ ਕੈਂਪ ਦੌਰਾਨ ਹਰਜੀਤ ਕੌਰ  ਪ੍ਰਿੰਸੀਪਲ ਸਰਕਾਰੀ ਮਿਡਲ  ਸਕੂਲ  ਕਿਸ਼ਨਗੜ੍ਹ ਨੇ  ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦਾ  ਕੈਂਪ ਵਿੱਚ ਹਾਜ਼ਰ ਹੋਣ ਕਰਕੇ ਪ੍ਰਸ਼ੰਸਾ ਕੀਤੀ l ਇਸ ਮੌਕੇ ਯਾਦਵਿੰਦਰ ਕੌਰ ਅੰਗਰੇਜ਼ੀ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਰਹੇ  l

Sandeep Singh, A.D.O
M.Sc Agronomy (P.A.U)
PGDEM (MANAGE, HYDERABAD)
75080-18317

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲਾਹੌਰ ਆਲਮੀ ਪੰਜਾਬੀ ਕਾਨਫ਼ਰੰਸ ਬਨਾਮ ਚੜ੍ਹਦੇ ਪਂਜਾਬੋਂ ਗਿਆ ਅਕਾਦਮਿਕ ਵਿਦਵਾਨ!
Next articleAU to study UP’s transformation to a prosperous state