ਭਾਰਤ ਵਿਕਾਸ ਪ੍ਰੀਸ਼ਦ ਨੇ ਸਿਵਲ ਹਸਪਤਾਲ ਡੇਰਾਬੱਸੀ ਨੂੰ ਦਿੱਤਾ ਹਾਈਡਰੋਲਿਕ ਬੈਡ 

ਡੇਰਾਬੱਸੀ,(ਸੰਜੀਵ ਸਿੰਘ ਸੈਣੀ) – ਨਵੇਂ ਸਾਲ ਦੀ ਸ਼ੁਰੂਆਤ ਮੌਕੇ ਸਮਾਜ ਸੇਵੀ ਸੰਸਥਾਂ ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਸਿਵਲ ਹਸਪਤਾਲ ਡੇਰਾਬੱਸੀ ਵਿਖੇ ਮਰੀਜ਼ਾਂ ਦੀ ਸਹੂਲਤ ਲਈ ਹਸਪਤਾਲ ਨੂੰ ਇੱਕ ਹਾਈਡਰੋਲਿਕ ਬੈਡ ਭੇਂਟ ਕੀਤਾ ਗਿਆ l
ਪ੍ਰੀਸ਼ਦ ਦੇ ਪ੍ਰੈਸ ਸਕੱਤਰ ਪਰਮਜੀਤ ਰੰਮੀ ਸੈਣੀ ਨੇ ਦੱਸਿਆ ਕਿ ਪ੍ਰੀਸ਼ਦ ਦੇ ਮੈਂਬਰ ਹਰ ਵੇਲੇ ਲੋੜਵੰਦਾਂ ਦੀ ਸਹਾਇਤਾ ਲਈ ਹਾਜ਼ਰ ਰਹਿੰਦੇ ਹਨ l ਸਮੇਂ ਸਮੇਂ ਤੇ ਪ੍ਰੀਸ਼ਦ ਵੱਲੋਂ ਸਿਵਲ ਹਸਪਤਾਲ ਵਿਖੇ ਲੋੜ ਅਨੁਸਾਰ ਚੀਜ਼ਾਂ ਦਿੱਤੀਆਂ ਜਾਂਦੀਆਂ ਰਹਿੰਦੀਆਂ ਹਨl ਇਸ ਵਾਰ ਨਵੇਂ ਸਾਲ ਦੀ ਸ਼ੁਰੂਆਤ ਮੌਕੇ ਸਿਵਲ ਹਸਪਤਾਲ ਵਿਖੇ ਇੱਕ ਆਧੁਨਿਕ ਹਾਈਡਰੋਲਿਕ ਬੈਡ ਹਸਪਤਾਲ ਨੂੰ ਭੇਂਟ ਕੀਤਾ ਗਿਆl ਸਿਵਲ ਹਸਪਤਾਲ ਦੇ ਐਸਐਮਓ ਡਾਕਟਰ ਧਰਮਿੰਦਰ ਸਿੰਘ ਨੇ ਹਸਪਤਾਲ ਨੂੰ ਬੈਡ ਭੇਂਟ ਕਰਨ ਤੇ ਪ੍ਰੀਸ਼ਦ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਹਾਈਡਰੋਲਿਕ ਬੈਡਾ ਦੀ ਹਸਪਤਾਲ ਨੂੰ ਕਾਫੀ ਜਰੂਰਤ ਹੈ , ਇਨਾਂ ਬੈਡਾ ਨਾਲ ਮਰੀਜ਼ ਆਪਣੇ ਆਪ ਨੂੰ ਕਾਫੀ ਆਰਾਮਦਾਇਕ ਮਹਿਸੂਸ ਕਰਦਾ ਹੈ l
ਇਸ ਮੌਕੇ ਪ੍ਰੀਸ਼ਦ ਦੇ ਪ੍ਰਧਾਨ ਉਪੇਸ ਬਾਂਸਲ, ਸਕੱਤਰ ਬਰਖਾ ਰਾਮ, ਖਜਾਨਚੀ ਨੀਤਿਨ ਜਿੰਦਲ, ਵਿਵੇਕ ਜਿੰਦਲ, ਨਰੇਸ਼ ਮਲਹੋਤਰਾ, ਪ੍ਰੋਜੈਕਟ ਚੇਅਰਮੈਨ ਬਿਮਲ ਜੈਨ, ਦਿਨੇਸ਼ ਵੈਸ਼ਨਵ, ਰਜਿੰਦਰ ਸਿੰਘ, ਹਰਿੰਦਰ ਕੌਰ ਤੋਂ ਇਲਾਵਾ ਹਸਪਤਾਲ ਦਾ ਸਟਾਫ ਹਾਜ਼ਰ ਸੀ l

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleJapan earthquake toll increases to 30 as search continues for survivors
Next articleOver 2,550 Palestinians arrested in West Bank since beginning of war: IDF