(ਸਮਾਜ ਵੀਕਲੀ)
*ਭਾਜੀ,ਭਾਅ ਜੀ ਨਹੀਂ ਭਰਾ ਜੀ ਇਹ ਹੁੰਦਾ (ਭਾ ਜੀ*)
ਮੈਨੂੰ ਵੀ ਨਹੀਂ ਲਿਖਣਾ ਆਉਂਦਾ ਹੌਲੀ ਹੌਲੀ ਸਿੱਖਦਾ ਹਾਂ
ਬਹੁਤ ਸਾਰਿਆਂ ਸ਼ਬਦਾਂ ਨੂੰ ਮੈ ਮੁੰਹੋਂ ਬੋਲਕੇ ਲਿਖਦਾਂ ਹਾਂ
ਪੰਜਾਬੀ ਵਿੱਚ ਭਰਾ ਹੁੰਦਾ ਇਹ ਜਿਸ ਤੋ ਬਣਿਆ ਭਾ ਜੀ
ਘਰਾਂ ਦੇ ਵਿੱਚ ਵੀ ਇਹ ਸ਼ਬਦ ਵਰਤ ਦੇ ਬਣ ਗਈ ਸਬਜ਼ੀ ਭਾਜੀ
ਫਿਰ ਦੋਹਾਂ ਵਿਚ ਕੀ ਹੈ ਅੰਤਰ ਮੈਨੂੰ ਵੀ ਸਮਝਾਓ
ਕਿਵੇਂ ਭਰਾ ਨੂੰ ਭਾਜੀ ਲਿਖਣਾ ਖਾਨੇ ਵਿਚ ਗੱਲ ਪਾਓ
ਇੱਕ ਭਾਜੀ ਉਹ ਹੁੰਦੀ ਆ ਜੋ ਜਾਂਦੀ ਵਿੱਚ ਵਿਆਹਾਂ ਵੰਡੀ
ਗ਼ਲਤ ਮਲਤ ਜਹੀ ਲਿਖ ਪੰਜਾਬੀ ਕਿਓ ਕਰਵਾਉਨੇ ਭੰਡੀ
ਕਈ ਲਿਖਦੇ ਆ ਭਾਅ ਭਰਾ ਨੂੰ ਜੋ ਭਾਅ ਮੰਡੀਆਂ ਦਾ ਹੁੰਦਾ
*ਮੀਤ* ਵਧਾਉਂਦੇ ਰੇਟ ਭਾਅ ਕਹਿ ਕੇ ਜਿਵੇਂ ਵਿੱਕੇ ਕੋਈ ਬੁੰਦਾ
ਨਹੀਂ ਵਾਧੂ ਅੱਖਰ ਲੋੜ ਲਿਖਣ ਦੀ ਵੈਸੇ ਮੈਂ ਨਹੀ ਭਾਜੀ
ਭਰਾ ਲਿਖਣ ਲਈ ਅੱਡ ਅੱਡ ਕਰ ਦਿਓ ਭਾ ਜੀ ਹਾਂ ਜੀ
ਭਾ ਜੀ,,,,,,,,,,,,,
ਗੁਰਮੀਤ ਡੁਮਾਣਾ
ਲੋਹੀਆਂ ਖਾਸ
ਜਲੰਧਰ