HOME ਭਾਈ ਰਾਮ ਕਿਸ਼ਨ ਗੁਰਮਤਿ ਪਬਲਿਕ ਸਕੂਲ ਦਾ ਦਸਵੀਂ ਜਮਾਤ ਦਾ ਨਤੀਜਾ ਰਿਹਾ...

ਭਾਈ ਰਾਮ ਕਿਸ਼ਨ ਗੁਰਮਤਿ ਪਬਲਿਕ ਸਕੂਲ ਦਾ ਦਸਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ

2

ਲੁਧਿਆਣਾ   (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.) ਭਾਈ ਰਾਮ ਕਿਸ਼ਨ ਗੁਰਮਤਿ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦਾ ਦਸਵੀਂ ਜਮਾਤ ਦਾ ਨਤੀਜਾ ਪਿਛਲੇ ਸਾਲਾਂ ਵਾਂਗ ਸ਼ਤ-ਪ੍ਰਤੀਸ਼ਤ ਰਿਹਾ । ਸਕੂਲ ਦਾ ਵਿਦਿਆਰਥੀ ਹਰਮਨਵੀਰ ਸਿੰਘ 91% ਅੰਕ ਲੈ ਕੇ ਪਹਿਲੇ ਸਥਾਨ ਉੱਤੇ ਰਿਹਾ । ਪ੍ਰਿੰਸ 87% ਅੰਕ ਲੈਣ ਕੇ ਦੂਜੇ ਸਥਾਨ ਉੱਤੇ ਰਿਹਾ । ਰਮਨਦੀਪ ਸਿੰਘ ਅਤੇ ਅਨਾਮਿਕਾ 84% ਨੰਬਰ ਲੈ ਕੇ ਤੀਜੇ ਸਥਾਨ ਉੱਤੇ ਰਹੇ । ਇਸ ਮੌਕੇ ਉੱਤੇ ਸਕੂਲ ਦੇ ਪ੍ਰਧਾਨ ਮਹੰਤ ਚਮਕੌਰ ਸਿੰਘ ਜੀ ‘ਸੇਵਾਪੰਥੀ’, ਡਾਇਰੈਕਟਰ ਰਮਣੀਕ ਸਿੰਘ ਘੁੰਮਣ ਅਤੇ ਪ੍ਰਿੰਸੀਪਲ ਹਿੰਮਤ ਕੌਰ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ । ਇਸ ਮੌਕੇ ਉੱਤੇ ਸਕੂਲ ਦੇ ਪ੍ਰਧਾਨ ਮਹੰਤ ਚਮਕੌਰ ਸਿੰਘ ਜੀ ‘ਸੇਵਾਪੰਥੀ’ ਨੇ ਕਿਹਾ ਕਿ 1988 ਵਿੱਚ ਇਸ ਸਕੂਲ ਦਾ ਨਿਰਮਾਣ ਬੱਚਿਆਂ ਅਤੇ ਇਨਸਾਨੀਅਤ ਦੀ ਨਿਰਸਵਾਰਥ ਸੇਵਾ ਕਰਨ ਲਈ ਨੀਂਹ ਰੱਖੀ ਗਈ ਸੀ। ਸਕੂਲ ਵਿੱਚ ਬਹੁਤ ਹੀ ਘੱਟ ਫੀਸਾਂ ਲੈ ਕੇ ਉਨ੍ਹਾਂ ਨੂੰ ਅੰਗਰੇਜ਼ੀ ਮਾਧਿਅਮ ਵਿੱਚ ਯੋਗ ਅਧਿਆਪਕਾਂ ਦੁਆਰਾ ਪੜ੍ਹਾਇਆ ਜਾਂਦਾ ਹੈ ਅਤੇ ਇਸ ਨਤੀਜੇ ਵਿੱਚ ਪ੍ਰਿੰਸੀਪਲ ਮੈਡਮ, ਡਾਇਰੈਕਟਰ, ਯੋਗ ਅਤੇ ਮਿਹਨਤੀ ਸਟਾਫ਼ ਦੀ ਮੁੱਖ ਭੂਮਿਕਾ ਰਹੀ ਹੈ ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਸਟਾਰਮਰ ‘ਤੇ ਦਬਾਅ ਹੋਰ ਵਧਿਆ, ਜੈੱਸ ਫਿਲਿਪਸ ਸਮੇਤ ਤਿੰਨ ਮੰਤਰੀਆਂ ਦੇ ਅਸਤੀਫ਼ੇ
Next articleਓਰੀਐਂਟ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਨੇ ਦਸਵੀਂ ਜਮਾਤ ਵਿੱਚ 100% ਨਤੀਜਾ ਹਾਸਲ ਕੀਤਾ