(ਸਮਾਜ ਵੀਕਲੀ)-ਮਹਿਤਪੁਰ, (ਸੁਖਵਿੰਦਰ ਸਿੰਘ ਖਿੰੰਡਾ)- ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਲਖਤੇ ਜ਼ਿਗਰ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਵਧਾਈਆਂ ਦਿੰਦਿਆਂ ਸ਼ਬਦ ਗੁਰੂ ਪ੍ਰਚਾਰ ਕੇਂਦਰ ਦੇ ਮੁਖ ਸੇਵਾਦਾਰ ਭਾਈ ਹਰਜਿੰਦਰ ਸਿੰਘ ਨੇ ਕਿਹਾ ਕਿ ਅੱਜ ਦੀ ਨੋਜਵਾਨ ਪੀੜੀ ਜੋ ਨਸ਼ਿਆਂ , ਸਿਨੇਮਿਆ , ਫਿਲਮਾਂ, ਐਕਟਰਾਂ, ਗੈਗਸਟਰਾ , ਗਾਇਕਾਂ, ਨੂੰ ਆਪਣਾ ਰੋਲ ਮਾਡਲ ਮੰਨੀ ਬੈਠੀ ਹੈ ਉਨ੍ਹਾਂ ਨੂੰ ਸਹਿਬਜ਼ਾਦਿਆਂ ਦੇ ਲਾਸਾਨੀ ਇਤਿਹਾਸ ਨੂੰ ਪੜ੍ਹਨਾ, ਸੁਣਨਾ ਚਾਹੀਦਾ ਹੈ। ਤਾਂ ਕਿ ਉਹ ਸਹਿਬਜ਼ਾਦਿਆਂ ਨੂੰ ਆਪਣਾ ਰੋਲ ਮਾਡਲ ਮੰਨਦਿਆਂ ਆਪਣੇ ਦੇਸ਼ ਕੋਮ ਦਾ ਨਾਮ ਉਚਾ ਚੁੱਕਣ। ਉਨ੍ਹਾਂ ਕਿਹਾ ਚਮਕੋਰ ਦੀ ਗੜ੍ਹੀ ਵਿੱਚ ਜਦੋਂ ਸਾਹਿਬਜ਼ਾਦਾ ਅਜੀਤ ਸਿੰਘ ਜੀ ਸ਼ਹਾਦਤ ਦਾ ਜਾਮ ਪੀ ਗਏ ਸਨ। ਤਾਂ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਨੇ ਆਪਣੇ ਆਪ ਨੂੰ ਖੁਸ਼ੀ ਖੁਸ਼ੀ ਜੰਗ ਵਿੱਚ ਜੂਝਣ ਲਈ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਨਮੁੱਖ ਪੇਸ਼ ਕੀਤਾ। ਇਸ ਮੌਕੇ ਹਾਜ਼ਰ ਸਿੰਘਾਂ ਨੇ ਕਿਹਾ ਪਾਤਸ਼ਾਹ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਨੂੰ ਜੰਗ ਲਈ ਨਾ ਭੇਜਿਆ ਜਾਵੇ। ਜੰਗ ਅਸੀਂ ਲੜਾਗੇ ਤਾਂ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਖਾਲਸਾ ਜੀ ਮੈਂ ਇਤਿਹਾਸ ਸਿਰਜਣਾ ਹੈ ।
ਇਥੇ ਗੱਲ ਪੁੱਤਰ ਬਚਾਉਣ ਦੀ ਨਹੀਂ ਪੰਥ ਤੇ ਧਰਮ ਤੇ ਦੇਸ਼ ਦੀ ਆਨ ਸ਼ਾਨ ਦੀ ਹੈ ਇਸ ਲਈ ਅੱਜ ਖੁਸ਼ੀ ਹੈ ਜੁਝਾਰ ਸਿੰਘ ਸਿੰਘ ਜਿਵੇਂ ਤੁਸੀਂ ਖੁਦ ਨੂੰ ਦੇਸ਼ ਕੌਮ ਤੋਂ ਸਮਰਪਿਤ ਹੋਣ ਲਈ ਜੰਗ ਵਿੱਚ ਜੂਝਣ ਲਈ ਖੁਦ ਨੂੰ ਪੇਸ਼ ਕੀਤਾ ਹੈ। ਸਮਾਂ ਆਵੇਗਾ ਪੰਥ ਦੇ ਸੇਵਾਦਾਰ ਖੁਦ ਨੂੰ ਹਰ ਆਫ਼ਤ ਦੇ ਟਾਕਰੇ ਲਈ ਖੁਸ਼ੀ ਖੁਸ਼ੀ ਆਪਣੇ ਆਪ ਨੂੰ ਪੇਸ਼ ਕਰਿਆ ਕਰਨਗੇ। ਭਾਈ ਹਰਜਿੰਦਰ ਸਿੰਘ ਨੇ ਕਿਹਾ ਖਾਲਸਾ ਜੀ ਜਦੋਂ ਸਿੰਘਾਂ ਨੇ ਕਿਹਾ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣ ਦਿੱਤਾ ਗਿਆ ਹੈ। ਸਾਹਿਬਜ਼ਾਦਾ ਅਜੀਤ ਸਿੰਘ ਪਹਿਲਾਂ ਹੀ ਸ਼ਹਾਦਤ ਦਾ ਜਾਮ ਪੀ ਗਏ ਹਨ। ਤੇ ਹੁਣ ਸਿਰਫ ਜੁਝਾਰ ਸਿੰਘ ਜੀ ਹੀ ਸਾਡੇ ਕੋਲ ਹਨ ਦੇ ਇਨਾਂ ਵੀ ਸ਼ਹਾਦਤ ਪ੍ਰਾਪਤ ਕਰ ਲਈ ਤਾਂ ਅਸੀਂ ਕੀ ਮੂੰਹ ਦਿਖਾਵਾਂਗੇ ਤਾਂ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਿਆਰ ਨਾਲ ਬਚਨ ਕੀਤਾ ਚਾਰ ਮੁਏ ਤੋਂ ਕਿਆ ਭਇਆ ਜੀਵਤ ਕਈ ਹਜ਼ਾਰ ਖਾਲਸਾ ਜੀ ਤੁਸੀਂ ਸਭ ਮੇਰੇ ਪੁੱਤਰ ਹੋ ਤੁਸੀਂ ਮੇਰੇ ਅਜੀਤ ਸਿੰਘ, ਜੁਝਾਰ ਸਿੰਘ, ਜ਼ੋਰਾਵਰ ਸਿੰਘ, ਫਤਿਹ ਸਿੰਘ ਹੋ। ਤਾਂ ਸਾਹਿਬਜ਼ਾਦਾ ਜੁਝਾਰ ਸਿੰਘ ਆਪਣੇ ਜਥੇ ਨਾਲ ਦਸ਼ਮ ਪਿਤਾ ਪਾਸੋਂ ਆਗਿਆ ਪਾ ਖੁਸ਼ੀ ਖੁਸ਼ੀ ਸਾਡੇ ਲਈ ਰਣ ਜੂਝ ਗਏ। ਤੇ ਸਾਨੂੰ ਨਵਾਂ ਜਨਮ ਬਖਸ਼ਿਆ ਇਸ ਲਈ ਅੱਜ ਦਾ ਦਿਨ ਨੋਜਵਾਨਾਂ ਲਈ ਪ੍ਰੇਰਨਾ ਦਾ ਦਿਨ ਹੈ ਆਉ ਬਾਬਾ ਜੁਝਾਰ ਸਿੰਘ ਜੀ ਦੇ ਪਾਏ ਪੂਰਨਿਆਂ ਤੋਂ ਪ੍ਰੇਰਨਾ ਲੈਂਦੇ ਹੋਏ ਉਨ੍ਹਾਂ ਦੇ ਪਾਏ ਪੂਰਨਿਆਂ ਤੇ ਚੱਲਣ ਦਾ ਪ੍ਰਣ ਕਰੀਏ ਤੇ ਦੇਸ਼ ਕੌਮ ਧਰਮ ਦਾ ਨਾਮ ਉਚਾ ਕਰੀਏ।
ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly