ਪੈਂਥਰ ਪਰਿਵਾਰ ਦੁਆਰਾ ਨਮੀਸ਼ਾ ਚੁੰਬਰ ਦੇ ਜਨਮ ਦਿਨ ਦੇ ਮੌਕੇ ਸਮਾਜਿਕ ਕੁਰੀਤੀਆਂ ਵਿਸ਼ੇ ਤੇ ਸੈਮੀਨਾਰ ਆਯੋਜਿਤ

ਪੈਂਥਰ ਪਰਿਵਾਰ ਹਮੇਸ਼ਾ ਹੀ ਸਮਾਜ ਨੂੰ ਨਵੀਂ ਦਿਸ਼ਾ ਦੇਣ ਦੀ ਕੋਸ਼ਿਸ਼ ਕਰਦਾ – ਜੱਸਲ , ਨਿਰਵੈਰ

ਕਪੂਰਥਲਾ , (ਕੌੜਾ)- ਅਕਸਰ ਹੀ ਲੋਕ ਆਪਣੇ ਵਿਆਹ-ਸ਼ਾਦੀਆਂ ਅਤੇ ਬੱਚਿਆਂ ਦੇ ਜਨਮ ਦਿਨ ਦੇ ਮੌਕੇ ਤੇ ਮਹਿੰਗੀਆਂ ਸ਼ਰਾਬਾਂ ਦੇ ਨਾਲ-ਨਾਲ ਡੀ ਜੇ, ਨੰਗੇਜਪਨ, ਹਥਿਆਰਾਂ ਅਤੇ ਲੱਚਰਤਾ ਪਰੋਸਨ ਵਾਲੇ ਕਲਾਕਾਰ ਉਪਰ ਲੱਖਾਂ ਰੁਪਏ ਖਰਚ ਕਰਕੇ ਬਰਬਾਦ ਕਰਦੇ ਹਨ। ਜਿਸ ਨਾਲ ਨੌਜਆਨ ਪੀੜੀ ਨਸ਼ੇ ਅਤੇ ਮਾਰਧੜ ਕਰਕੇ ਆਪਣੇ ਭਵਿੱਖ ਨੂੰ ਬਰਬਾਦ ਕਰ ਰਹੇ ਹਨ ਅਤੇ ਸਮਾਜ ਵਿਚ ਵੱਡੇ ਪੱਧਰ ਤੇ ਗਿਰਾਵਟ ਪੈਦਾ ਹੋ ਰਹੀ ਹੈ । ਇਹ ਸ਼ਬਦ ਅੰਬੇਡਕਰ ਸੋਸਾਇਟੀ ਦੇ ਪ੍ਰਧਾਨ ਕ੍ਰਿਸ਼ਨ ਲਾਲ ਜੱਸਲ ਅਤੇ ਪ੍ਰਚਾਰ ਸਕੱਤਰ ਨਿਰਵੈਰ ਸਿੰਘ ਨੇ ਰੇਲ ਕੋਚ ਫੈਕਟਰੀ ਦੇ ਕਮਿਊਨਿਟੀ ਹਾਲ ਵਿਚ ਕਰਵਾਏ ਗਏ ਨਵੀਆਂ ਲੀਹਾਂ ਪੁਸਤਕ ਦੇ ਲੇਖਕ, ਸਮਾਜ ਸੇਵਕ ਅਤੇ ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਸੋਸਾਇਟੀ ਦੇ ਜਨਰਲ ਸਕੱਤਰ ਧਰਮਪਾਲ ਪੈਂਥਰ ਦੁਆਰਾ ਆਪਣੀ ਪੋਤਰੀ ਨਮੀਸ਼ਾ ਚੁੰਬਰ ਦੇ ਜਨਮ ਦਿਨ ਦੇ ਮੌਕੇ ਤੇ ਆਯੋਜਿਤ ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ ਕਹੇ । ਜੱਸਲ ਅਤੇ ਨਿਰਵੈਰ ਨੇ ਕਿਹਾ ਕਿ ਪੈਂਥਰ ਪਰਿਵਾਰ ਹਮੇਸ਼ਾ ਹੀ ਸਮਾਜ ਨੂੰ ਨਵੀਂ ਦਿਸ਼ਾ ਦੇਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ, ਅਜਿਹਾ ਕਰਨ ਨਾਲ ਜਿਥੇ ਸਮਾਜ ਵਿਚ ਜਾਗਰੂਕਤਾ ਪੈਦਾ ਹੁੰਦੀ ਹੈ ਉਥੇ ਸਮਾਜ ਵਿਚ ਪ੍ਰਚਲਿਤ ਘਟੀਆ ਰੀਤੀ ਰਿਵਾਜਾਂ ਵਿਰੁੱਧ ਨਵੇਂ ਸਮਾਜ ਦੀ ਸਿਰਜਣ ਲਈ ਉਸਾਰੂ ਕਦਮ ਹੈ ।

ਇਸ ਸ਼ੁਭ ਮੌਕੇ ਤੇ ਦੇਸ਼ ਵਿਦੇਸ਼ ਦੀ ਪ੍ਰਸਿੱਧ ਮਿਸ਼ਨਰੀ ਗਾਇਕਾ ਮੈਡਮ ਪ੍ਰੇਮ ਲਤਾ ਨੇ ਆਪਣੇ ਸੱਭਿਆਚਾਰਕ ਗੀਤਾਂ ਮੁੰਦਰੀ ਘੜਾਦੇ ਮਾਹੀਆ ਮੁੰਦਰੀ, ਚੰਨ ਕਿਦਾਂ ਗੁਜਾਰੀਏ ਰਾਤ ਵੇ, ਲੱਠੇ ਦੀ ਚਾਦਰ ਦੇ ਨਾਲ ਨਾਲ ਮਿਸ਼ਨਰੀ ਗੀਤ ਬਾਬਾ ਸਾਹਿਬ ਦੀ ਉਂਗਲੀ ਦਾ, ਜਾਗ ਦੁਖਾਂ ਦਿਆਂ ਮਾਰਿਆ ਵੇ ਗਾ ਕੇ ਸਮਾਗਮ ਨੂੰ ਚਾਰ ਚੰਨ ਲਾਏ । ਇਸ ਮੌਕੇ ਤੇ ਪ੍ਰੇਮ ਲਤਾ ਨੇ ਕਿਹਾ ਕਿ ਸਮਾਜ ਵਿਚ ਵਿਰਲੇ ਹੀ ਲੋਕ ਹੁੰਦੇ ਹਨ ਜਿਹੜੇ ਸਮਾਜ ਦਾ ਦਰਦ ਸਮਝਦੇ ਹਨ ਅਤੇ ਉਨ੍ਹਾਂ ਦੇ ਨਿਵਾਰਨ ਲਈ ਲਗਾਤਾਰ ਉਪਰਾਲੇ ਕਰਦੇ ਰਹਿੰਦੇ ਹਨ । ਧਰਮ ਪਾਲ ਪੈਂਥਰ ਬਹੁਜਨ ਸਮਾਜ ਲਈ ਮਾਰਗਦਰਸ਼ਕ ਦਾ ਕੰਮ ਕਰਦੇ ਹਨ ।

ਸਮਾਗਮ ਵਿਚ ਸ਼ਾਮਿਲ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਧਰਮ ਪਾਲ ਪੈਂਥਰ ਨੇ ਕਿਹਾ ਮੌਜੂਦਾ ਪੀੜੀ ਬਹੁਤ ਹੀ ਭਿਆਨਕ ਦੌਰ ਵਿਚ ਗੁਜਰ ਰਹੀ ਹੈ । ਬਹੁਤ ਸਾਰੇ ਕਲਾਕਾਰਾਂ ਵਲੋਂ ਆਪਣੀ ਘਟੀਆ ਗਾਇਕੀ ਦੇ ਨਾਲ ਪੰਜਾਬੀ ਸੱਭਿਆਚਾਰ ਨੂੰ ਬਦਨਾਮ ਕੀਤਾ ਜਾ ਰਿਹਾ ਹੈ । ਮਾਰਧਾੜ ਵਾਲੇ ਗੀਤ ਗਏ ਕੇ ਪੰਜਾਬ ਦੀ ਨੌਜਵਾਨੀ ਨੂੰ ਤਬਾਹ ਕਰਨ ਦੀਆਂ ਕੋਝੀਆਂ ਚਾਲਾਂ ਚਲੀਆਂ ਜਾ ਰਹੀਆਂ ਹਨ । ਬੁਧੀਜੀਵੀ ਵਰਗ , ਸਮਾਜ ਸੁਧਾਰਕ ਅਤੇ ਅਗਾਂਹਵਧੂ ਲੋਕਾਂ ਦਾ ਫਰਜ ਬਣਦਾ ਹੈ ਕਿ ਇਹਨਾਂ ਨੂੰ ਰੋਕਣ ਲਈ ਸਾਰਥਿਕ ਕਦਮ ਉਠਾਏ ਜਾਣ । ਸੱਭਿਆਚਾਰਕ ਪ੍ਰੀਵਰਤਨ ਤੋਂ ਬਿਨ੍ਹਾਂ ਸਮਾਜ ਪ੍ਰੀਵਰਤਨ ਨਹੀਂ ਆ ਸਕਦਾ।

ਸਮਾਗਮ ਵਿਚ ਵਿਸ਼ੇਸ਼ ਤੌਰ ਤੇ ਅਰਿਸਟੋਟਲ ਚੁੰਬਰ , ਭਗਤ ਰਾਮ ਲੱਧੜ, ਅਜੇ ਕੁਮਾਰ ਲੱਧੜ, ਕ੍ਰਿਸ਼ਨ ਗੋਪਾਲ, ਮੈਡਮ ਪਾਲ ਕੌਰ ਪੈਂਥਰ, ਕਸ਼ਮੀਰ ਕੌਰ, ਪੂਨਮ ਲੱਧੜ, ਕਾਂਤਾ ਰਾਣੀ, ਜਿਲਾ ਪਰਿਸ਼ਦ ਮੈਂਬਰ ਨਿਸ਼ਾ ਖੇੜਾ, ਸਾਬਕਾ ਸਰਪੰਚ ਰਾਮ ਸਰੂਪ ਚੰਬਾ ਅੰਬੇਡਕਰ ਸੋਸਾਇਟੀ ਦੇ ਉਪ ਪ੍ਰਧਾਨ ਸੰਤੋਖ ਰਾਮ ਜਨਾਗਲ, ਉਪ ਪ੍ਰਧਾਨ ਨਿਰਮਲ ਸਿੰਘ, ਪਰਮਜੀਤ ਪਾਲ, ਸੰਤੋਖ ਸਿੰਘ ਜੱਬੋਵਾਲ, ਐਸ ਸੀ/ ਐਸ ਟੀ ਦੇ ਜੋਨਲ ਪ੍ਰਧਾਨ ਜੀਤ ਸਿੰਘ, ਜੋਨਲ ਸਕੱਤਰ ਸੋਹਣ ਬੈਠਾ, ਰਣਜੀਤ ਸਿੰਘ, ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਸੇਵਕ ਸਭਾ ਦੇ ਪ੍ਰਧਾਨ ਕ੍ਰਿਸ਼ਨ ਸਿੰਘ, ਜਨਰਲ ਸਕੱਤਰ ਮਨਜੀਤ ਸਿੰਘ ਕੈਲਪੁਰੀਆ, ਸਾਬਕਾ ਪ੍ਰਧਾਨ ਅਮਰਜੀਤ ਸਿੰਘ ਮੱਲ, ਪੂਰਨ ਚੰਦ ਬੋਧ, ਧਰਮਵੀਰ, ਬਿੱਟੂ ਚੁੰਬਰ, ਪੂਰਨ ਸਿੰਘ, ਅਸ਼ੋਕ ਭਾਰਤੀ, ਡਾ. ਜਨਕ ਰਾਜ, ਰਘਵੀਰ ਚੰਦ, ਰਾਮ ਮੂਰਤੀ, ਹੰਸ ਰਾਜ ਬੂਲਪੁਰ, ਨਰੇਸ਼ ਕੁਮਾਰ, ਦਲਵਾਰਾ ਸਿੰਘ, ਸ਼ਿਵ ਕੁਮਾਰ ਸੁਲਤਾਨਪੁਰੀ ਅਤੇ ਝਲਮਨ ਸਿੰਘ ਆਦਿ ਸ਼ਾਮਿਲ ਹੋਏ।
/ਪੈਂਥਰ ਪਰਿਵਾਰ ਹਮੇਸ਼ਾ ਹੀ ਸਮਾਜ ਨੂੰ ਨਵੀਂ ਦਿਸ਼ਾ ਦੇਣ ਦੀ ਕੋਸ਼ਿਸ਼ ਕਰਦਾ – ਜੱਸਲ , ਨਿਰਵੈਰ

ਕਪੂਰਥਲਾ ,9 ਅਪ੍ਰੈਲ (ਕੌੜਾ)- ਅਕਸਰ ਹੀ ਲੋਕ ਆਪਣੇ ਵਿਆਹ-ਸ਼ਾਦੀਆਂ ਅਤੇ ਬੱਚਿਆਂ ਦੇ ਜਨਮ ਦਿਨ ਦੇ ਮੌਕੇ ਤੇ ਮਹਿੰਗੀਆਂ ਸ਼ਰਾਬਾਂ ਦੇ ਨਾਲ-ਨਾਲ ਡੀ ਜੇ, ਨੰਗੇਜਪਨ, ਹਥਿਆਰਾਂ ਅਤੇ ਲੱਚਰਤਾ ਪਰੋਸਨ ਵਾਲੇ ਕਲਾਕਾਰ ਉਪਰ ਲੱਖਾਂ ਰੁਪਏ ਖਰਚ ਕਰਕੇ ਬਰਬਾਦ ਕਰਦੇ ਹਨ। ਜਿਸ ਨਾਲ ਨੌਜਆਨ ਪੀੜੀ ਨਸ਼ੇ ਅਤੇ ਮਾਰਧੜ ਕਰਕੇ ਆਪਣੇ ਭਵਿੱਖ ਨੂੰ ਬਰਬਾਦ ਕਰ ਰਹੇ ਹਨ ਅਤੇ ਸਮਾਜ ਵਿਚ ਵੱਡੇ ਪੱਧਰ ਤੇ ਗਿਰਾਵਟ ਪੈਦਾ ਹੋ ਰਹੀ ਹੈ । ਇਹ ਸ਼ਬਦ ਅੰਬੇਡਕਰ ਸੋਸਾਇਟੀ ਦੇ ਪ੍ਰਧਾਨ ਕ੍ਰਿਸ਼ਨ ਲਾਲ ਜੱਸਲ ਅਤੇ ਪ੍ਰਚਾਰ ਸਕੱਤਰ ਨਿਰਵੈਰ ਸਿੰਘ ਨੇ ਰੇਲ ਕੋਚ ਫੈਕਟਰੀ ਦੇ ਕਮਿਊਨਿਟੀ ਹਾਲ ਵਿਚ ਕਰਵਾਏ ਗਏ ਨਵੀਆਂ ਲੀਹਾਂ ਪੁਸਤਕ ਦੇ ਲੇਖਕ, ਸਮਾਜ ਸੇਵਕ ਅਤੇ ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਸੋਸਾਇਟੀ ਦੇ ਜਨਰਲ ਸਕੱਤਰ ਧਰਮਪਾਲ ਪੈਂਥਰ ਦੁਆਰਾ ਆਪਣੀ ਪੋਤਰੀ ਨਮੀਸ਼ਾ ਚੁੰਬਰ ਦੇ ਜਨਮ ਦਿਨ ਦੇ ਮੌਕੇ ਤੇ ਆਯੋਜਿਤ ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ ਕਹੇ । ਜੱਸਲ ਅਤੇ ਨਿਰਵੈਰ ਨੇ ਕਿਹਾ ਕਿ ਪੈਂਥਰ ਪਰਿਵਾਰ ਹਮੇਸ਼ਾ ਹੀ ਸਮਾਜ ਨੂੰ ਨਵੀਂ ਦਿਸ਼ਾ ਦੇਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ, ਅਜਿਹਾ ਕਰਨ ਨਾਲ ਜਿਥੇ ਸਮਾਜ ਵਿਚ ਜਾਗਰੂਕਤਾ ਪੈਦਾ ਹੁੰਦੀ ਹੈ ਉਥੇ ਸਮਾਜ ਵਿਚ ਪ੍ਰਚਲਿਤ ਘਟੀਆ ਰੀਤੀ ਰਿਵਾਜਾਂ ਵਿਰੁੱਧ ਨਵੇਂ ਸਮਾਜ ਦੀ ਸਿਰਜਣ ਲਈ ਉਸਾਰੂ ਕਦਮ ਹੈ ।
ਇਸ ਸ਼ੁਭ ਮੌਕੇ ਤੇ ਦੇਸ਼ ਵਿਦੇਸ਼ ਦੀ ਪ੍ਰਸਿੱਧ ਮਿਸ਼ਨਰੀ ਗਾਇਕਾ ਮੈਡਮ ਪ੍ਰੇਮ ਲਤਾ ਨੇ ਆਪਣੇ ਸੱਭਿਆਚਾਰਕ ਗੀਤਾਂ ਮੁੰਦਰੀ ਘੜਾਦੇ ਮਾਹੀਆ ਮੁੰਦਰੀ, ਚੰਨ ਕਿਦਾਂ ਗੁਜਾਰੀਏ ਰਾਤ ਵੇ, ਲੱਠੇ ਦੀ ਚਾਦਰ ਦੇ ਨਾਲ ਨਾਲ ਮਿਸ਼ਨਰੀ ਗੀਤ ਬਾਬਾ ਸਾਹਿਬ ਦੀ ਉਂਗਲੀ ਦਾ, ਜਾਗ ਦੁਖਾਂ ਦਿਆਂ ਮਾਰਿਆ ਵੇ ਗਾ ਕੇ ਸਮਾਗਮ ਨੂੰ ਚਾਰ ਚੰਨ ਲਾਏ । ਇਸ ਮੌਕੇ ਤੇ ਪ੍ਰੇਮ ਲਤਾ ਨੇ ਕਿਹਾ ਕਿ ਸਮਾਜ ਵਿਚ ਵਿਰਲੇ ਹੀ ਲੋਕ ਹੁੰਦੇ ਹਨ ਜਿਹੜੇ ਸਮਾਜ ਦਾ ਦਰਦ ਸਮਝਦੇ ਹਨ ਅਤੇ ਉਨ੍ਹਾਂ ਦੇ ਨਿਵਾਰਨ ਲਈ ਲਗਾਤਾਰ ਉਪਰਾਲੇ ਕਰਦੇ ਰਹਿੰਦੇ ਹਨ । ਧਰਮ ਪਾਲ ਪੈਂਥਰ ਬਹੁਜਨ ਸਮਾਜ ਲਈ ਮਾਰਗਦਰਸ਼ਕ ਦਾ ਕੰਮ ਕਰਦੇ ਹਨ ।

ਸਮਾਗਮ ਵਿਚ ਸ਼ਾਮਿਲ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਧਰਮ ਪਾਲ ਪੈਂਥਰ ਨੇ ਕਿਹਾ ਮੌਜੂਦਾ ਪੀੜੀ ਬਹੁਤ ਹੀ ਭਿਆਨਕ ਦੌਰ ਵਿਚ ਗੁਜਰ ਰਹੀ ਹੈ । ਬਹੁਤ ਸਾਰੇ ਕਲਾਕਾਰਾਂ ਵਲੋਂ ਆਪਣੀ ਘਟੀਆ ਗਾਇਕੀ ਦੇ ਨਾਲ ਪੰਜਾਬੀ ਸੱਭਿਆਚਾਰ ਨੂੰ ਬਦਨਾਮ ਕੀਤਾ ਜਾ ਰਿਹਾ ਹੈ । ਮਾਰਧਾੜ ਵਾਲੇ ਗੀਤ ਗਏ ਕੇ ਪੰਜਾਬ ਦੀ ਨੌਜਵਾਨੀ ਨੂੰ ਤਬਾਹ ਕਰਨ ਦੀਆਂ ਕੋਝੀਆਂ ਚਾਲਾਂ ਚਲੀਆਂ ਜਾ ਰਹੀਆਂ ਹਨ । ਬੁਧੀਜੀਵੀ ਵਰਗ , ਸਮਾਜ ਸੁਧਾਰਕ ਅਤੇ ਅਗਾਂਹਵਧੂ ਲੋਕਾਂ ਦਾ ਫਰਜ ਬਣਦਾ ਹੈ ਕਿ ਇਹਨਾਂ ਨੂੰ ਰੋਕਣ ਲਈ ਸਾਰਥਿਕ ਕਦਮ ਉਠਾਏ ਜਾਣ । ਸੱਭਿਆਚਾਰਕ ਪ੍ਰੀਵਰਤਨ ਤੋਂ ਬਿਨ੍ਹਾਂ ਸਮਾਜ ਪ੍ਰੀਵਰਤਨ ਨਹੀਂ ਆ ਸਕਦਾ।

ਸਮਾਗਮ ਵਿਚ ਵਿਸ਼ੇਸ਼ ਤੌਰ ਤੇ ਅਰਿਸਟੋਟਲ ਚੁੰਬਰ , ਭਗਤ ਰਾਮ ਲੱਧੜ, ਅਜੇ ਕੁਮਾਰ ਲੱਧੜ, ਕ੍ਰਿਸ਼ਨ ਗੋਪਾਲ, ਮੈਡਮ ਪਾਲ ਕੌਰ ਪੈਂਥਰ, ਕਸ਼ਮੀਰ ਕੌਰ, ਪੂਨਮ ਲੱਧੜ, ਕਾਂਤਾ ਰਾਣੀ, ਜਿਲਾ ਪਰਿਸ਼ਦ ਮੈਂਬਰ ਨਿਸ਼ਾ ਖੇੜਾ, ਸਾਬਕਾ ਸਰਪੰਚ ਰਾਮ ਸਰੂਪ ਚੰਬਾ ਅੰਬੇਡਕਰ ਸੋਸਾਇਟੀ ਦੇ ਉਪ ਪ੍ਰਧਾਨ ਸੰਤੋਖ ਰਾਮ ਜਨਾਗਲ, ਉਪ ਪ੍ਰਧਾਨ ਨਿਰਮਲ ਸਿੰਘ, ਪਰਮਜੀਤ ਪਾਲ, ਸੰਤੋਖ ਸਿੰਘ ਜੱਬੋਵਾਲ, ਐਸ ਸੀ/ ਐਸ ਟੀ ਦੇ ਜੋਨਲ ਪ੍ਰਧਾਨ ਜੀਤ ਸਿੰਘ, ਜੋਨਲ ਸਕੱਤਰ ਸੋਹਣ ਬੈਠਾ, ਰਣਜੀਤ ਸਿੰਘ, ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਸੇਵਕ ਸਭਾ ਦੇ ਪ੍ਰਧਾਨ ਕ੍ਰਿਸ਼ਨ ਸਿੰਘ, ਜਨਰਲ ਸਕੱਤਰ ਮਨਜੀਤ ਸਿੰਘ ਕੈਲਪੁਰੀਆ, ਸਾਬਕਾ ਪ੍ਰਧਾਨ ਅਮਰਜੀਤ ਸਿੰਘ ਮੱਲ, ਪੂਰਨ ਚੰਦ ਬੋਧ, ਧਰਮਵੀਰ, ਬਿੱਟੂ ਚੁੰਬਰ, ਪੂਰਨ ਸਿੰਘ, ਅਸ਼ੋਕ ਭਾਰਤੀ, ਡਾ. ਜਨਕ ਰਾਜ, ਰਘਵੀਰ ਚੰਦ, ਰਾਮ ਮੂਰਤੀ, ਹੰਸ ਰਾਜ ਬੂਲਪੁਰ, ਨਰੇਸ਼ ਕੁਮਾਰ, ਦਲਵਾਰਾ ਸਿੰਘ, ਸ਼ਿਵ ਕੁਮਾਰ ਸੁਲਤਾਨਪੁਰੀ ਅਤੇ ਝਲਮਨ ਸਿੰਘ ਆਦਿ ਸ਼ਾਮਿਲ ਹੋਏ।

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ਦੀਆਂ ਸਾਰੀਆਂ ਵਿੱਦਿਅਕ ਸੰਸਥਾਵਾਂ ਰੋਸ ਵਜੋਂ ਬੰਦ
Next articleਨੋਜਵਾਨ ਸਾਹਿਬਜ਼ਾਦਾ ਜੁਝਾਰ ਸਿੰਘ ਦੇ ਨਕਸ਼ੇ ਕਦਮ ਤੇ ਚੱਲਣ ਦਾ ਪ੍ਰਣ ਲੈਣ ਭਾਈ ਹਰਜਿੰਦਰ ਸਿੰਘ