ਭਾਈ ਘਨ੍ਹਈਆ ਜੀ ਸੇਵਾ ਸੋਸਾਇਟੀ ਖੰਨਾ ਨੇ, ਪੰਚਾਇਤ ਸਕੱਤਰ ਦੇ ਸਹਿਯੋਗ ਸਦਕਾ ਪਿੰਡ ਸਾਹਿਬਪੁਰਾ ਵਿਖੇ 251 ਬੂਟੇ ਲਗਾਏ

ਮਾਛੀਵਾੜਾ ਸਾਹਿਬ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ 
ਰੁੱਖ ਲਗਾਓ ਧਰਤੀ ਬਚਾਓ ਮੁਹਿੰਮ 2024 ਦੇ ਤਹਿਤ ਭਾਈ ਘਨ੍ਹਈਆ ਜੀ ਸੇਵਾ ਸੋਸਾਇਟੀ ਖੰਨਾ ਨੇ ਪੰਚਾਇਤ ਸਕੱਤਰ ਪ੍ਰੇਮ ਸਿੰਘ ਦੇ ਵਿਸ਼ੇਸ਼ ਸਹਿਯੋਗ ਸਦਕਾ ਪਿੰਡ ਸਾਹਿਬ ਪੁਰਾ ਵਿਖੇ 251 ਛਾਂ ਦਾਰ, ਫ਼ਲਦਾਰ ਅਤੇ ਫੁੱਲਦਾਰ ਰੁੱਖ ਲਗਾਏ।
   ਪੰਚਾਇਤ ਸਕੱਤਰ ਵੱਲੋਂ ਇਹਨਾਂ ਰੁੱਖਾਂ ਦੀ ਸਾਂਭ ਸੰਭਾਲ ਲਈ ਗ੍ਰਾਮ ਰੋਜਗਾਰ ਸੇਵਕ ਚਰਣ ਸਿੰਘ ਅਤੇ ਮੇਟ ਕਮਲਜੀਤ ਕੌਰ ਦੀ ਸੇਵਾ ਲਗਾਈ ਗਈ ਹੈ।
    ਸੰਸਥਾ ਦੇ ਜਰਨਲ ਸਕੱਤਰ ਜਤਿੰਦਰ ਸਿੰਘ ਮਹਿਮੀ ਅਤੇ ਪੰਚਾਇਤ ਸਕੱਤਰ ਨੇ ਸਾਂਝੇ ਤੌਰ ਤੇ ਪਹਿਲਾ ਰੁੱਖ ਲਗਾ ਕੇ ਮੁਹਿੰਮ ਨੂੰ ਅੱਗੇ ਵਧਾਇਆ। ਸੰਸਥਾ ਦੇ ਰੁੱਖ ਵੰਡ ਇੰਚਾਰਜ਼ (ਦਿਹਾਤੀ ਖ਼ੇਤਰ) ਜਗਵੀਰ ਸਿੰਘ ਜੱਗਾ ਗੋਹ ਨੇ ਪਿੰਡਾਂ ਦੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਰੁੱਖ ਲਗਾਓ ਧਰਤੀ ਬਚਾਓ ਮੁਹਿੰਮ ਨਾਲ ਜੁੜਣ ਦੀ ਅਪੀਲ ਕੀਤੀ।
     ਇਸ ਮੌਕੇ ਸੰਸਥਾ ਦੇ ਪ੍ਰਧਾਨ ਨਿਰਮਲ ਸਿੰਘ ਨਿੰਮਾ ਅਤੇ ਸੰਸਥਾ ਨਾਲ਼ ਜੁੜ ਕੇ ਸਮਾਜ ਸੇਵਾ ਦੇ ਖੇਤਰ ਵਿੱਚ ਵੱਖੋ ਵੱਖ ਸੇਵਾਵਾਂ ਦੇ ਰਹੇ ਇੰਚਾਰਜ਼ ਸਾਹਿਬਾਨ ਜਸਵੀਰ ਸਿੰਘ ਜੱਸੀ, ਹਰਦੀਪ ਸਿੰਘ ਨਸਰਾਲੀ, ਗੁਰਮੀਤ ਸਿੰਘ ਫੌਜੀ, ਕਸ਼ਮੀਰ ਸਿੰਘ ਖ਼ਾਲਸਾ ,  ਨੌਜਵਾਨ ਅਵਤਾਰ ਸਿੰਘ, ਨਵਦੀਪ ਸਿੰਘ ਨਵੀ, ਨਰੇਗਾ ਸਕੀਮ ਤਹਿਤ ਵੱਡੀ ਗਿਣਤੀ ਵਿੱਚ ਬੀਬੀਆਂ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਉੱਘੇ ਲੇਖਕ ਮਹਿੰਦਰ ਸੂਦ ਵਿਰਕ ਨੇ ਰਾਸ਼ਟਰੀ ਕਾਵਿਆ ਸਾਗਰ ਵੱਲੋਂ ਕਰਵਾਈ ਕਾਵਿ ਗੋਸ਼ਟੀ ਵਿੱਚ ਭਾਗ ਲਿਆ
Next articleGanga in Bihar : From Chausa to Manihari