ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਬਹੁਜਨ ਸਮਾਜ ਪਾਰਟੀ ਜਿਲ੍ਹਾ ਰੋਪੜ ਦੇ ਪ੍ਰਧਾਨ ਗੋਲਡੀ ਪੁਰਖਾਲੀ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਪਿਛਲੇ ਦਿਨੀ ਭਗਵੰਤ ਸਰਕਾਰ ਦੇ ਹਰੇ ਪਿੱਨ ਨੇ ਅੱਠ ਅਤੇ ਪੰਦਰਾਂ ਸਾਲ ਪੁਰਾਣੇ ਦੋ ਪਹੀਆ,ਤਿੰਨ ਪਹੀਆ ਅਤੇ ਚਾਰ ਪਹੀਆ ਘਰੇਲੂ ਅਤੇ ਪ੍ਰਾਈਵੇਟ ਵਾਹਨਾਂ ਤੇ ਨਵਾਂ ਹਰਾ ਟੈਕਸ ਲਗਾ ਕੇ ਲੋਕਾਂ ਦੀ ਜਾਨ ਕੱਢ ਦਿੱਤੀ ਹੈ। ਕਿਉਂਕਿ ਆਰਸੀ ਰਨਿਉ ਕਰਵਾਉਣ ਲਈ ਹੁਣ ਬਣਦੀ ਫੀਸ ਨਾਲ 1ਸਤੰਬਰ 2024 ਤੋਂ ਮੋਟਾ ਹਰਾ ਟੈਕਸ ਵੀ ਜਮ੍ਹਾ ਕਰਵਾਉਣਾ ਪਵੇਗਾ। ਪੰਜਾਬੀ ਹੁਣ ਆਪ ਮੁਹਾਰੇ ਬੋਲ ਰਹੇ ਹਨ ਕਿ ਅਸੀਂ ਤਾਂ ਨਵੀਂ ਸਰਕਾਰ ਬਣਾ ਕੇ ਠੱਗੇ ਗਏੇ।ਆਪਣੀ ਗਲਤੀ ਤੇ ਪਛਤਾਉਦੇ ਹੋਏ ਆਖ ਰਹੇ ਹਨ ਕਿ ਸਿਆਣੇ ਸੱਚ ਹੀ ਕਰਿੰਦੇ ਹਨ ਕਿ ਝਾੜੂ ਖੜਾ ਨਹੀਂ ਕਰਨਾ ਚਾਹੀਦਾ। ਬਸਪਾ ਆਗੂ ਨੇ ਅੱਗੇ ਕਿਹਾ ਕਿ ਅੱਤ ਦੀ ਮਹਿੰਗਾਈ ਅਤੇ ਬੇਰੁਜ਼ਗਾਰੀ ਵਿੱਚ ਅਜਿਹੇ ਲੱਕ ਤੋੜ ਟੈਕਸ ਨੂੰ ਤੁਰੰਤ ਵਾਪਸ ਲੈਣਾ ਚਾਹੀਦਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly