ਬਲਬੀਰ ਸਿੰਘ ਬੱਬੀ (ਸਮਾਜ ਵੀਕਲੀ) ਪੰਜਾਬ ਸਰਕਾਰ ਦੀ ਕਮਾਂਡ ਇਸ ਵੇਲੇ ਆਪ ਦੇ ਪ੍ਰਮੁੱਖ ਅਹੁਦੇਦਾਰ ਜਿਹੜੇ ਕਿ ਦਿੱਲੀ ਚੋਣਾਂ ਦੇ ਵਿੱਚ ਭਾਜਪਾ ਨੇ ਬੁਰੀ ਤਰ੍ਹਾਂ ਹਰਾਏ ਹਨ ਉਹਨਾਂ ਦੇ ਹੱਥ ਵਿੱਚ ਹੈ ਪੰਜਾਬ ਨੂੰ ਉਹਨਾਂ ਦੇ ਹੱਥ ਦੇਣ ਵਾਲਾ ਕੋਈ ਹੋਰ ਨਹੀਂ ਪੰਜਾਬ ਦੇ ਲੋਕਾਂ ਵੱਲੋਂ ਖੁਸ਼ ਹੋ ਕੇ ਚੁਣਿਆ ਗਿਆ ਪੰਜਾਬ ਦਾ ਮੁੱਖ ਮੰਤਰੀ ਖੁਦ ਹੀ ਹੈ। ਭਗਵੰਤ ਮਾਨ ਜੀ ਤੁਸੀਂ ਇਸ ਵੇਲੇ ਜਿਨਾਂ ਦਿੱਲੀ ਵਾਲੇ ਵਿਅਕਤੀਆਂ ਦੇ ਇਸ਼ਾਰੇ ਉੱਤੇ ਚੱਲ ਰਹੇ ਹੋ ਉਹ ਪੰਜਾਬ ਵਿਰੋਧੀ ਹਨ ਜਦੋਂ ਕੱਲ ਨੂੰ ਤੁਹਾਡੇ ਉੱਤੇ ਕੋਈ ਭੀੜ ਪੈਣੀ ਹੈ ਤਾਂ ਉਹ ਤੁਹਾਡੇ ਨਾਲ ਨਹੀਂ ਖੜਨਗੇ ਇਹਨਾਂ ਸਖਤ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਭਾਜਪਾ ਦੇ ਸੀਨੀਅਰ ਆਗੂ ਸ੍ਰੀ ਸੁਨੀਲ ਜਾਖੜ ਜੀ ਨੇ ਉਸ ਵੇਲੇ ਕੀਤਾ ਜਦੋਂ ਪਿਛਲੇ ਦੋ ਦਿਨਾਂ ਤੋਂ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਕੇਂਦਰ ਸਕੀਮਾਂ ਦੀਆਂ ਯੋਜਨਾਵਾਂ ਬਾਰੇ ਪੰਜਾਬ ਦੇ ਲੋਕਾਂ ਨੂੰ ਦੱਸ ਰਹੀ ਹੈ ਕੈਂਪ ਲਾ ਰਹੀ ਹੈ ਪਰ ਪੰਜਾਬ ਸਰਕਾਰ ਪੁਲਿਸ ਧੱਕੇਸ਼ਾਹੀ ਦੇ ਨਾਲ ਭਾਜਪਾ ਦੇ ਸੀਨੀਅਰ ਆਗੂਆਂ ਨੂੰ ਤਾਨਾਸ਼ਾਹੀ ਰਵੱਈਆ ਅਪਣਾਉਂਦੇ ਹੋਏ ਗਿਰਫ਼ਤਾਰ ਕਰ ਰਹੀ ਹੈ। ਸੁਨੀਲ ਜਾਖੜ ਹੁਰਾ ਨੇ ਅੱਜ ਇੱਕ ਵਿਸ਼ੇਸ਼ ਪ੍ਰੈਸ ਕਾਨਫਰੰਸ ਇਸ ਮੁੱਦੇ ਉੱਪਰ ਕੀਤੀ ਉਹਨਾਂ ਕਿਹਾ ਕਿ ਸਮੁੱਚੇ ਦੇਸ਼ ਵਿੱਚ ਕੇਂਦਰ ਸਰਕਾਰ ਦੀਆਂ ਸਕੀਮਾਂ ਪਹਿਲਾਂ ਵੀ ਚੱਲਦੀਆਂ ਆਈਆਂ ਹਨ ਤੇ ਹੁਣ ਵੀ ਚੱਲ ਰਹੀਆਂ ਹਨ ਪਰ ਪੰਜਾਬ ਹੀ ਇੱਕ ਅਜਿਹਾ ਸੂਬਾ ਹੈ ਜਿਸ ਵਿੱਚ ਪੰਜਾਬ ਸਰਕਾਰ ਕੇਂਦਰ ਸਰਕਾਰ ਦੀਆਂ ਚਲਾਈਆਂ ਹੋਈਆਂ ਨੀਤੀਆਂ ਦਾ ਲਾਹਾ ਤਾਂ ਲੈਂਦੀ ਹੈ ਪਰ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਕੈਂਪ ਪੰਜਾਬ ਦੇ ਪਿੰਡ ਪਿੰਡ ਜਾ ਕੇ ਲਾਵਾਂਗੇ ਪੰਜਾਬ ਸਰਕਾਰ ਸਾਨੂੰ ਰੋਕ ਕੇ ਵਿਖਾਵੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


