ਭਗਵੰਤ ਸਰਕਾਰ ਵੱਲੋਂ ਝੋਨੇ ਦੀ ਖਰੀਦ ਸ਼ੁਰੂ ਨਾ ਕਰਨਾ ਮੰਦਭਾਗਾ: ਗੋਲਡੀ ਪਰਖਾਲੀ

ਗੋਲਡੀ ਪਰਖਾਲੀ

ਰੋਪੜ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਬਹੁਜਨ ਸਮਾਜ ਪਾਰਟੀ ਦੇ ਜਿਲਾ ਪ੍ਰਧਾਨ ਗੋਲਡੀ ਪਰਖਾਲੀ ਨੇ ਵਰਕਰ ਮੀਟਿੰਗ ਦੌਰਾਨ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਸੁਣਵਾਈ ਨਹੀਂ ਹੋ ਰਹੀ ਅਜੇ ਤੱਕ ਝੋਨੇ ਦੀ ਖਰੀਦ ਸ਼ੁਰੂ ਨਹੀਂ ਕੀਤੀ ਗਈ ਜੋ ਕਿ ਬਹੁਤ ਹੀ ਮੰਦਭਾਗੀ ਗੱਲ ਹੈ ਕਿਸਾਨ ਅਤੇ ਮਜਦੂਰ ਵਰਕਰ ਮੰਡੀਆਂ ਵਿੱਚ ਰੁਲਣ ਲਈ ਮਜਬੂਰ ਹੋ ਰਹੇ ਹਨ ਸਰਕਾਰ ਨੂੰ ਜਲਦੀ ਤੋਂ ਜਲਦੀ ਕਿਸਾਨਾਂ ਦੀਆਂ ਮੰਗਾਂ ਮੁਸ਼ਕਲਾਂ ਦਾ ਹੱਲ ਕਰਨਾ ਚਾਹੀਦਾ ਹੈ ਤਾਂ ਜੋ ਕਿਸਾਨ ਅਤੇ ਮਜਦੂਰ ਵੀ ਖੁਸ਼ੀ ਖੁਸ਼ੀ ਤਿਉਹਾਰਾਂ ਦਾ ਆਨੰਦ ਲੈ ਸਕਣ ਜੇਕਰ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਗਾਂ ਮੁਸ਼ਕਿਲਾਂ ਦਾ ਹੱਲ ਨਾ ਕੀਤਾ ਗਿਆ ਤਾਂ ਬਹੁਜਨ ਸਮਾਜ ਪਾਰਟੀ ਵੀ ਕਿਸਾਨਾਂ ਮਜਦੂਰਾਂ ਦੇ ਪੱਖ ਵਿੱਚ ਖੜੀ ਹੋਵੇਗੀ ਇਸ ਮੌਕੇ ਤੇ ਹਲਕਾ ਪ੍ਰਧਾਨ ਮੋਹਨ ਸਿੰਘ ਨੋਧੇ ਮਾਜਰਾ ਹਲਕਾ ਕੈਸ਼ੀਅਰ ਗੁਰਚਰਨ ਸਿੰਘ ਖਟਾਣਾ ਕੁਲਦੀਪ ਸਿੰਘ ਸੁਰਿੰਦਰ ਸਿੰਘ ਸੁਖਵਿੰਦਰ ਸਿੰਘ ਬਿੱਲੂ ਸਤਨਾਮ ਸਿੰਘ ਸੋਹਣ ਸਿੰਘ ਰਜਿੰਦਰ ਸਿੰਘ ਜਤਿੰਦਰ ਵੀਰ ਸਿੰਘ ਤਰਲੋਕ ਸਿੰਘ ਆਦਿ ਆਗੂ ਹਾਜਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਅਸੋਕਾ ਵਿਜੇ ਦਸਮੀ ਤੇ ਧੰਮ ਕ੍ਰਾਂਤੀ ਨੂੰ ਸਮਰਪਿਤ ਡਾ ਬੀ ਆਰ ਅੰਬੇਡਕਰ ਪਾਰਕ ਹਦੀਆਬਾਦ ਵਿਖੇ 20 ਅਕਤੂਬਰ ਨੂੰ ਹੋਵੇਗਾ
Next articleਬਾਬਾ ਸਾਹਿਬ ਜੀ ਦੀ ਧੰਮ ਕ੍ਰਾਂਤੀ ਨੂੰ ਸਮਰਪਿਤ ਸਾਲਾਨਾ ਅੰਬੇਡਕਰ ਮੇਲਾ ਨਵਾਂਸ਼ਹਿਰ ਵਿਖੇ ਮਨਾਇਆ ਗਿਆ