ਬੇਰਹਿਮ ਪੈਸਾ

(ਸਮਾਜ ਵੀਕਲੀ)

ਬੇਰਹਿਮ ਪੈਸੇ
ਤੈਨੂੰ ਪ੍ਰਾਪਤ ਕਰਨਾ
ਸਾਡੀ ਮਜਬੂਰੀ ਹੈ।
ਵਧਾ ਦਿੱਤੀ ਰਿਸ਼ਤਿਆਂ
ਵਿੱਚ ਤੈਂ ਦੂਰੀ ਹੈ।
ਇਸ ਪੈਸੇ ਨੇ ਸਾਡਾ ਬਚਪਨ
ਸਾਡੇ ਤੋ ਖੋਹ ਲਿਆ।
ਤੈਨੂੰ ਹਾਸਲ ਕਰਨ ਲਈ
ਜਵਾਨੀ ਕੁਰਬਾਨ ਕੀਤੀ।
ਤੈਨੂੰ ਹਾਸਲ ਕਰਨ ਲਈ
ਬਾਸ ਬੀ ਬਤਮੀਜ਼ੀ ਸਹੀ।
ਇਕ ਇਕ ਪੈਸਾ ਬਚਾਉਣ ਲਈ
ਆਪਣੇ ਮਨ ਨੂੰ ਮਾਰਦੇ ਰਹੇ।
ਸਾਰਿਆਂ ਦੀ ਤਰਾਂ ਮੈਨੂੰ ਵੀ
ਤੂੰ ਲਗਦਾ ਹੈ ਬਹੁਤ ਪਿਆਰਾ।
ਜਦੋਂ ਤੂੰ ਨਹੀਂ ਸੀ ਸਭ ਨੇ ਮੇਰੇ
ਤੋਂ ਕਰ ਲਿਆ ਕਿਨਾਰਾ।
ਹੱਡ ਤੁੜਵਾ ਕੇ ਪੈਸਾ ਜੋੜ ਲਿਆ
ਪਰ ਆਪਣੇ ਆਪਨੂੰ ਤੋੜ ਲਿਆ।
ਉਮਰ ਦਰਾਜ ਹੋ ਗਿਆ ਹਾਂ ਮੈਂ
ਮੇਰੀ ਜਵਾਨੀ ਤੂੰ ਮੋੜ ਨਹੀਂ ਸਕਦਾ।
ਮੇਰੀ ਬਚਪਨ ਦੀ ਮਸੂਮੀਅਤ ਵੀ
ਤੂੰ ਹੁਣ ਕਿਸੇ ਤਰਾਂ ਮੈਨੂੰ ਦੇ ਨਹੀਂ ਸਕਦਾ।
ਏਸ ਪੈਸੇ ਨੇ ਉਮਰ ਭਰ ਮੈਂਨੂੰ ਭਜਾਇਆ
ਆਖਰ ਵਿਚ ਪੈਸਾ ਵੀ ਕੰਮ ਨਾ ਆਇਆ।

ਪ੍ਰੋਫੈਸਰ ਸਾ਼ਮਲਾਲ ਕੌਸ਼ਲ
ਮੋਬਾਈਲ 94 16 35 9 0 4 5
ਰੋਹਤਕ -124001(ਹਰਿਆਣਾ )

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਔਰਤ -ਹਾਸ ਵਿਅੰਗ
Next article‘ਜੀਅ ਕਰੇ’