(ਸਮਾਜ ਵੀਕਲੀ) ਰਾਗੀ ਇੱਕ ਖੁਸ਼ਕ ਇਲਾਕਿਆਂ ਵਿੱਚ ਹੋਣ ਵਾਲੀ ਫ਼ਸਲ ਹੈ , ਜੋ ਸਾਡੇ ਸਰੀਰ ਲਈ ਬਹੁਤ ਹੀ ਗੁਣਕਾਰੀ ਹੈ । ਇਹਦੇ ਆਟੇ ਦੀਆਂ ਰੋਟੀਆਂ , ਪੂਰੀਆਂ , ਡੋਸਾ , ਕੜਾਹ ਅਤੇ ਹੋਰ ਕਈ ਪਕਵਾਨ ਬਣਾਏ ਜਾਂਦੇ ਹਨ । ਰਾਗੀ ਤੋਂ ਦੁੱਧ ਵੀ ਬਣਾ ਕੇ ਵਰਤਿਆ ਜਾ ਸਕਦਾ ਹੈ ਅਤੇ ਗਰਮੀਆਂ ਵਿੱਚ ਸ਼ਰਬਤ ਬਣਾ ਕੇ ਪੀਤਾ ਜਾ ਸਕਦਾ ਹੈ , ਜੋ ਸਰੀਰ ਨੂੰ ਠੰਢਕ ਪ੍ਰਦਾਨ ਕਰਦਾ ਹੈ ।
#ਕੈਲਸ਼ੀਅਮ: ਰਾਗੀ ਵਿੱਚ ਕੈਲਸ਼ੀਅਮ ਭਰਪੂਰ ਮਾਤਰਾ ਵਿੱਚ ਹੁੰਦਾ ਹੈ , ਜਿਹਦੇ ਨਾਲ ਸਾਡੀਆਂ ਹੱਡੀਆਂ ਅਤੇ ਦੰਦ ਮਜ਼ਬੂਤ ਹੁੰਦੇ ਹਨ ।
#ਪ੍ਰੋਟੀਨ: ਰਾਗੀ ਵਿੱਚ ਵਧੀਆ ਪ੍ਰੋਟੀਨ ਦੀ ਬਹੁਤ ਮਾਤਰਾ ਹੁੰਦੀ ਹੈ , ਜਿਸ ਕਾਰਨ ਸਾਡਾ ਪੇਟ ਭਰਿਆ ਭਰਿਆ ਮਹਿਸੂਸ ਹੁੰਦਾ ਹੈ ਅਤੇ ਵਜ਼ਨ ਘਟਾਉਣ ਵਿੱਚ ਮਦਦ ਮਿਲਦੀ ਹੈ ।
#ਫਾਈਬਰ: ਫਾਈਬਰ ਦੀ ਮਾਤਰਾ ਭਰਪੂਰ ਮਾਤਰਾ ਵਿੱਚ ਹੋਣ ਕਰ ਕੇ , ਇਹਦੇ ਨਾਲ ਸਾਡੇ ਪਾਚਨ ਵਿੱਚ ਸੁਧਾਰ ਹੁੰਦਾ ਹੈ ਅਤੇ ਕਬਜ਼ ਤੋਂ ਛੁਟਕਾਰਾ ਮਿਲਦਾ ਹੈ ।
#ਟ੍ਰਿਪਟੋਫੈਨ : ਟ੍ਰਿਪਟੋਫੈਨ ਨਾਮਕ ਅਮੀਨੋ ਐਸਿਡ ਦੀ ਮਾਤਰਾ ਵੱਧ ਹੋਣ ਕਰ ਕੇ , ਇਹ ਨੀਂਦ ਵਿੱਚ ਸੁਧਾਰ ਕਰਨ ਵਿੱਚ ਮਦਦ ਕਰਦਾ ਹੈ ।
#ਗਲਾਇਸੇਮਿਕ : ਰਾਗੀ ਦੇ ਫਾਈਬਰ ਵਿੱਚ ਗਲਾਇਸੈਮਕ ਇੰਡੈਕਸ ਘੱਟ ਹੁੰਦਾ ਹੈ , ਜਿਸ ਕਰ ਕੇ ਇਹ ਸ਼ੂਗਰ ਵਰਗੀ ਬਿਮਾਰੀ ਨੂੰ ਕਾਬੂ ਕਰਨ ਵਿੱਚ ਮਦਦ ਕਰਦਾ ਹੈ ।
#ਦੁੱਧ ਬਣਾਉਣ ਦਾ ਤਰੀਕਾ : ਰਾਗੀ ਨੂੰ ਅੱਠ ਦਸ ਘੰਟੇ ਪਾਣੀ ਵਿੱਚ ਭਿਓਂ ਕੇ ਰੱਖੋ ਅਤੇ ਬਾਅਦ ਵਿੱਚ ਕਿਸੇ ਦੌਰੀ ਡੰਡੇ ਨਾਲ ਰਗੜ ਲਓ ਜਾਂ ਮਿਕਸੀ ਵਿੱਚ ਗੇੜਾ ਦੇ ਕੇ ਪੁਣ ਲਓ । ਇਹਦੇ ਵਿੱਚ ਮਿੱਠੇ ਲਈ ਥੋੜ੍ਹਾ ਜਿਹਾ ਸ਼ਹਿਦ ਜਾਂ ਮਿਸ਼ਰੀ ਪਾ ਲਓ । ਦੁੱਧ ਨੂੰ ਗਰਮ ਕਰ ਕੇ ਵੀ ਵਰਤਿਆ ਜਾ ਸਕਦਾ ਹੈ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



