HOME ਲੋਕ ਭਲਾਈ ਸਕੀਮਾਂ ਦਾ ਲਾਭ ਸਿਰਫ਼ ਲੋੜਵੰਦਾਂ ਨੂੰ ਹੀ ਮਿਲੇ: ਬੀਬੀ ਸ਼ਸ਼ੀ...

ਲੋਕ ਭਲਾਈ ਸਕੀਮਾਂ ਦਾ ਲਾਭ ਸਿਰਫ਼ ਲੋੜਵੰਦਾਂ ਨੂੰ ਹੀ ਮਿਲੇ: ਬੀਬੀ ਸ਼ਸ਼ੀ ਰਾਣਾ

2
ਬੀਬੀ ਸ਼ਸ਼ੀ ਰਾਣਾ
ਬਲਾਚੌਰ   (ਸਮਾਜ ਵੀਕਲੀ)   (ਜਤਿੰਦਰਪਾਲ ਸਿੰਘ ਕਲੇਰ) : ਲੋਕਤੰਤਰ ਦੀ ਅਸਲ ਵਿਲੱਖਣਤਾ ਅਤੇ ਖ਼ੂਬਸੂਰਤੀ ਲੋੜਵੰਦਾਂ ਨੂੰ ਆਰਥਿਕ ਤੌਰ ‘ਤੇ ਮਜ਼ਬੂਤ ਕਰਨਾ ਹੈ, ਤਾਂ ਜੋ ਸਮਾਜ ਵਿੱਚ ਸਭ ਦਾ ਬਰਾਬਰ ਮਾਨ-ਸਨਮਾਨ ਬਣਿਆ ਰਹੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਈ ਲਾਲੋ ਲੋਕ ਮੰਚ ਪੰਜਾਬ ਨਾਲ ਸਬੰਧਤ, ਪੰਜਾਬ ਇਸਤਰੀ ਸਭਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਕਨਵੀਨਰ ਬੀਬੀ ਸ਼ਸ਼ੀ ਰਾਣਾ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਬੀ ਸ਼ਸ਼ੀ ਰਾਣਾ ਨੇ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਕਰਜ਼ਾ ਚੁੱਕ ਕੇ ਬੀਬੀਆਂ ਦੀ ਆਰਥਿਕ ਮਦਦ ਕਰਨ ਦਾ ਲਿਆ ਗਿਆ ਫ਼ੈਸਲਾ ਇੱਕ ਸ਼ਲਾਘਾਯੋਗ ਅਤੇ ਚੰਗਾ ਕਦਮ ਹੈ, ਪਰ ਇਸ ਸਕੀਮ ਦਾ ਲਾਭ ਸਿਰਫ਼ ਸੱਚੇ ਹੱਕਦਾਰਾਂ ਅਤੇ ਲੋੜਵੰਦਾਂ ਤੱਕ ਹੀ ਸੀਮਤ ਹੋਣਾ ਚਾਹੀਦਾ ਹੈ। ਉਨ੍ਹਾਂ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਜੇਕਰ ਇਹ ਆਰਥਿਕ ਮਦਦ ਬਿਨਾਂ ਕਿਸੇ ਭੇਦ-ਭਾਵ ਜਾਂ ਫਿਲਟਰ ਦੇ ਸਾਰੀਆਂ ਹੀ ਬੀਬੀਆਂ ਨੂੰ ਦਿੱਤੀ ਗਈ, ਤਾਂ ਇਸ ਨਾਲ ਸੂਬੇ ਦਾ ਸਹੀ ਮਾਅਨਿਆਂ ਵਿੱਚ ਭਲਾ ਨਹੀਂ ਹੋ ਸਕੇਗਾ। ਉਨ੍ਹਾਂ ਨੇ ਸਰਕਾਰ ਪਾਸੋਂ ਪੁਰਜ਼ੋਰ ਮੰਗ ਕੀਤੀ ਕਿ ਇਸ ਆਰਥਿਕ ਮਦਦ ਸਕੀਮ ਦੇ ਫਾਰਮ ਭਰਨ ਦੀ ਪ੍ਰਕਿਰਿਆ ਨੂੰ ਬੇਹੱਦ ਸਰਲ ਅਤੇ ਸੁਖਾਲਾ ਬਣਾਇਆ ਜਾਵੇ, ਤਾਂ ਜੋ ਕੋਈ ਵੀ ਅਨਪੜ੍ਹ ਜਾਂ ਪਛੜੀ ਹੋਈ ਲੋੜਵੰਦ ਅਤੇ ਹੱਕਦਾਰ ਔਰਤ ਇਸ ਯੋਜਨਾ ਦਾ ਲਾਭ ਲੈਣ ਤੋਂ ਵਾਂਝੀ ਨਾ ਰਹਿ ਜਾਵੇ। ਇਸ ਦੇ ਨਾਲ ਹੀ ਬੀਬੀ ਸ਼ਸ਼ੀ ਰਾਣਾ ਨੇ ਪੰਜਾਬ ਦੀਆਂ ਅਮੀਰ ਅਤੇ ਆਰਥਿਕ ਤੌਰ ‘ਤੇ ਮਜ਼ਬੂਤ ਪਰਿਵਾਰਾਂ ਨਾਲ ਸਬੰਧਤ ਭੈਣਾਂ ਨੂੰ ਇੱਕ ਭਾਵੁਕ ਅਪੀਲ ਵੀ ਕੀਤੀ। ਉਨ੍ਹਾਂ ਕਿਹਾ ਕਿ ਜਿਨ੍ਹਾਂ ਪਰਿਵਾਰਾਂ ਦੀ ਮਾਲੀ ਹਾਲਤ ਪਹਿਲਾਂ ਹੀ ਕਾਫ਼ੀ ਚੰਗੀ ਹੈ, ਉਹ ਖ਼ੁਦ ਅੱਗੇ ਆ ਕੇ ਇਸ ਸਕੀਮ ਦਾ ਲਾਭ ਲੈਣ ਤੋਂ ਨਾਂਹ ਕਰਨ ਅਤੇ ਪੰਜਾਬ ਦੇ ਹਿੱਤ ਵਿੱਚ ਖੜਨ ਦਾ ਸਬੂਤ ਦੇਣ। ਇਸ ਦੇ ਨਾਲ ਹੀ ਉਨ੍ਹਾਂ ਸਮਾਜ ਦੀਆਂ ਪੜ੍ਹੀਆਂ-ਲਿਖੀਆਂ ਬੀਬੀਆਂ ਨੂੰ ਵੀ ਸੱਦਾ ਦਿੱਤਾ ਕਿ ਉਹ ਆਪਣੇ ਆਸ-ਪਾਸ ਰਹਿਣ ਵਾਲੀਆਂ ਹੱਕਦਾਰ ਔਰਤਾਂ ਦੇ ਫਾਰਮ ਭਰਨ ਵਿੱਚ ਵੱਧ-ਚੜ੍ਹ ਕੇ ਮਦਦ ਕਰਨ ਤਾਂ ਜੋ ਸਹੀ ਵਿਅਕਤੀ ਤੱਕ ਸਰਕਾਰੀ ਇਮਦਾਦ ਪਹੁੰਚ ਸਕੇ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਬੇਅਦਬੀ ਕਾਨੂੰਨ ਦੇ ਮੁੱਦੇ ‘ਤੇ ਸਿੰਘ ਸਾਹਿਬਾਨ ਜੀ ਦੇ ਆਦੇਸ਼ ‘ਤੇ ਸਮੂਹ ਸਿੱਖ ਸੰਗਤਾਂ ਨੂੰ ਮਾਣ ਹੈ-ਗੁਰਪ੍ਰੀਤ ਸਿੰਘ ਹੈਪੀ ਜੌਹਲ ਖਾਲਸਾ
Next articleਸੀ ਪੀ ਆਈ ਵਲੋਂ ‘ਬਦਲਾਅ ਜ਼ਰੂਰੀ ਹੈ’ ਦੇ ਨਾਅਰੇ ਹੇਠ ਪਹਿਲੀ ਸਤੰਬਰ ਨੂੰ ਦਿੱਲੀ ਚੱਲੋ ਦਾ ਹੋਕਾ – ਫਰੀਦਕੋਟ ਵਿਖੇ ਪੋਸਟਰ ਕੀਤਾ ਜਾਰੀ