ਪਿਆਰਿਆਂ ਦੀ ਲੋੜ

ਮਨਜੀਤ ਸਿੰਘ ਘੁੰਮਣ 
(ਸਮਾਜ ਵੀਕਲੀ)
ਜ਼ਿੰਦਗੀ ਚ ਸੱਜਣ,  ਪਿਆਰਿਆਂ ਦੀ ਲੋੜ ਏ
ਹਰ ਮੋੜ ਉੱਤੇ ਸਾਨੂੰ,  ਸਹਾਰਿਆ ਦੀ ਲੋੜ ਏ
ਨਫ਼ਰਤਾਂ ਲਈ ਨਾ,  ਕੋਈ ਥਾਂ ਉਹਦੇ ਵਿੱਚ ਏ
ਮਨਾਂ ਚ ਪਿਆਰ,  ਤਾਂ ਚੁਬਾਰਿਆਂ ਦੀ ਲੋੜ ਏ
ਹਨੇਰੇ ਵਿੱਚ ਰੋਸ਼ਨੀ,  ਦੀ ਕਿਰਨ ਦਿਖਾਏ ਗਾ
ਇਹੋ ਜਿਹੇ ਸਾਨੂੰ,  ਚੰਨ ਤਾਰਿਆਂ ਦੀ ਲੋੜ ਏ
ਗਲੀਆਂ ਦਾ ਕੱਖ਼,  ਕੰਮ ਔਖੇ ਵੇਲੇ ਆ ਜਾਏਂ
ਸਮਾਜ ਵਿੱਚ ਆਪਾਂ,  ਨੂੰ ਸਾਰਿਆਂ ਦੀ ਲੋੜ ਏ
ਸਮੁੰਦਰਾਂ ਦੇ ਵਿੱਚ,  ਜੇ ਲਾਉਣੀਆਂ ਤਾਰੀਆਂ
ਹਨੇਰੇ ਜਾਂ ਸਵੇਰੇ,  ਪੈਣੀਂ ਕਿਨਾਰਿਆਂ ਦੀ  ਏ
ਰੋਮ ਰੋਮ ਜਿਨ੍ਹਾਂ,   ਦੇ ਚ ਭਰੀਆਂ ਗਦਾਰੀਆਂ
ਇਹੋ ਜਿਹੇ ਸਾਨੂੰ,  ਨਾ ਵਿਚਾਰਿਆ ਦੀ ਲੋੜ ਏ
ਕਹਿ ਕੇ ਜ਼ੁਬਾਨ ਤੋਂ,  ਪੂਰੀਆ ਨਿਭਾਉਂਦਾ ਜੋਂ
ਜ਼ੁਬਾਨੋਂ ਪੱਕਾ ਹੋਵੇ,   ਨਾ ਲਾਰਿਆਂ ਦੀ ਲੋੜ ਏਂ
ਮੰਜ਼ਿਲ ਦੇ ਉਤੇ,  ਚਾਹੇਂ ਝੰਡਾ ਲਹਿਰਾਉਣਾ ਤੂੰ
ਦੱਬੇ ਕੁੱਚਲੇ ਉਨ੍ਹਾਂ,  ਜੋਂ ਲਤਾੜਿਆਂ ਦੀ ਲੋੜ ਏ
ਮਨਜੀਤ ਸਿੰਘ ਘੁੰਮਣ 
978108668
Previous articleਵਿੱਦਿਆ ਮਾਰਤੰਡ ਤੇ ਬ੍ਰਹਮ-ਗਿਆਨੀ ਸਨ-ਸੰਤ ਕਰਤਾਰ ਸਿੰਘ ਭਿੰਡਰਾਂਵਾਲੇ
Next article“ਫਿਰ ਵੀ, ਸਾਰੇ ਜਹਾਂ ਸੇ ਅੱਛਾ ਹਿੰਦੋਸਤਾਂ ਹਮਾਰਾ”