ਇਮਰਾਨ ਖਾਨ ਨੇ ਓਸਾਮਾ ਬਿਨ ਲਾਦੇਨ ਨੂੰ ‘ਸ਼ਹੀਦ’ ਕਿਹਾ

ਇਸਲਾਮਾਬਾਦ (ਸਮਾਜਵੀਕਲੀ): ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅੱਜ ਅਲ-ਕਾਇਦਾ ਦੇ ਮਰਹੂਮ ਮੁਖੀ ਅਤੇ 9/11 ਦਹਿਸ਼ਤੀ ਹਮਲੇ ਦੇ ਮਾਸਟਰਮਾਈਂਡ ਓਸਾਮਾ ਬਿਨ ਲਾਦੇਨ ਨੂੰ ਸੰਸਦ ਵਿੱਚ ਸੰਬੋਧਨ ਮੌਕੇ ਸ਼ਹੀਦ ਆਖਿਆ। ਖਾਨ ਨੇ ਕਿਹਾ ਕਿ ਅਮਰੀਕਾ ਦੀ ਦਹਿਸ਼ਤਗਰਦੀ ਖ਼ਿਲਾਫ਼ ਜੰਗ ਵਿੱਚ ਹਿੱਸਾ ਲੈਣ ਕਾਰਨ ਇਸਲਾਮਾਬਾਦ ਨੂੰ ‘ਨਮੋਸ਼ੀ’ ਝੱਲਣੀ ਪਈ।

ਸੰਸਦ ਦੇ ਬਜਟ ਸੈਸ਼ਨ ਦੌਰਾਨ ਖਾਨ ਨੇ ਕਿਹਾ, ‘‘ਮੈਨੂੰ ਨਹੀਂ ਲੱਗਦਾ ਕੋਈ ਅਜਿਹਾ ਮੁਲਕ ਹੋਵੇਗਾ, ਜਿਸ ਨੇ ਦਹਿਸ਼ਤਗਰਦੀ ਖ਼ਿਲਾਫ਼ ਜੰਗ ਦਾ ਸਮਰਥਨ ਕੀਤਾ ਅਤੇ ਫਿਰ ਨਮੋਸ਼ੀ ਝੱਲੀ। ਪਾਕਿਸਤਾਨ ਨੂੰ ਸ਼ਰੇਆਮ ਅਮਰੀਕਾ ਦੀ ਅਫ਼ਗਾਨਿਸਤਾਨ ਵਿੱਚ ਹਾਰ ਲਈ ਵੀ ਦੋਸ਼ੀ ਠਹਿਰਾਇਆ ਗਿਆ।

ਦੁਨੀਆਂ ਭਰ ਵਿੱਚ ਵਸਦੇ ਪਾਕਿਸਤਾਨੀਆਂ ਲਈ ਊਹ ਨਮੋਸ਼ੀ ਭਰੇ ਪਲ ਸਨ ਜਦੋਂ ਅਮਰੀਕੀ ਫੌਜਾਂ ਨੇ ਐਬਟਾਬਾਦ ਵਿੱਚ ਦਾਖ਼ਲ ਹੋ ਕੇ ਓਸਾਮਾ ਬਿਨ ਲਾਦੇਨ ਦੀ ਹੱਤਿਆ ਕੀਤੀ….ਊਸ ਨੂੰ ਸ਼ਹੀਦ ਕੀਤਾ। ਊਸ ਮਗਰੋਂ ਪੂਰੀ ਦੁਨੀਆਂ ਨੇ ਸਾਨੂੰ ਗਾਲ੍ਹਾਂ ਕੱਢੀਆਂ। ਸਾਡਾ ਮਿੱਤਰ ਮੁਲਕ ਸਾਡੇ ਮੁਲਕ ਵਿੱਚ ਆਇਆ ਅਤੇ ਸਾਨੂੰ ਦੱਸੇ ਬਿਨਾਂ ਕਿਸੇ ਨੂੰ ਮਾਰ ਕੇ ਚਲਾ ਗਿਆ। ਅਮਰੀਕਾ ਦੀ ਦਹਿਸ਼ਤਗਰਦੀ ਖ਼ਿਲਾਫ਼ ਜੰਗ ਵਿੱਚ 70 ਹਜ਼ਾਰ ਪਾਕਿਸਤਾਨੀ ਮਾਰੇ ਗਏ।

Previous articleGehlot retorts, says Modi, Shah have hijacked BJP, NDA govt
Next articleGovt of China, Chinese Embassy were donors to RGF led by Sonia Gandhi