HOME ਬੇਗਮਪੁਰਾ ਇਤਿਹਾਸਕ ਦਮੜੀ ਸ਼ੋਭਾ ਯਾਤਰਾ ਸਾਨੋ ਸ਼ੋਕਤ ਨਾਲ 3 ਅਪ੍ਰੈਲ ਨੂੰ ਹੋਵੇਗੀ...

ਬੇਗਮਪੁਰਾ ਇਤਿਹਾਸਕ ਦਮੜੀ ਸ਼ੋਭਾ ਯਾਤਰਾ ਸਾਨੋ ਸ਼ੋਕਤ ਨਾਲ 3 ਅਪ੍ਰੈਲ ਨੂੰ ਹੋਵੇਗੀ ਆਰੰਭ : ਸੰਤ ਨਿਰਮਲ ਦਾਸ, ਸੰਤ ਇੰਦਰ ਦਾਸ

6

ਹੁਸ਼ਿਆਰਪੁਰ  (ਸਮਾਜ ਵੀਕਲੀ)   ( ਤਰਸੇਮ ਦੀਵਾਨਾ ) – ਪਿਛਲੇ ਸਾਲਾਂ ਦੀ ਪਰੰਪਰਾ ਨੂੰ ਕਾਇਮ ਰੱਖਦੇ ਹੋਏ ਇਸ ਵਰ੍ਹੇ ਦੀ “ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ. ਪੰਜਾਬ” ਦੇ ਸੁਚੱਜੇ ਪ੍ਰਬੰਧਾਂ ਹੇਠ ਇਸ ਵਾਰ ਵੀ 3 ਅਪ੍ਰੈਲ ਨੂੰ ਬੇਗਮਪੁਰਾ ਇਤਿਹਾਸਕ ਦਮੜੀ ਸ਼ੋਭਾ ਯਾਤਰਾ ਰੇਲਵੇ ਸਟੇਸ਼ਨ ਜਲੰਧਰ ਤੋਂ ਦੁਪਹਿਰ 1 ਵਜੇ ਤੋਂ ਆਰੰਭ ਹੋਕੇ ਹਰਿਦੁਆਰ ਨਿਰਮਲਾ ਛਾਉਣੀ ਆਸ਼ਰਮ ਵਿਖ਼ੇ ਪਹੁੰਚੇਗੀ ! ਇਸ ਸਬੰਧੀ ਜਾਣਕਾਰੀ ਦਿੰਦਿਆਂ “ਗੁਰੂ ਰਵਿਦਾਸ ਸਾਧੂ ਸੰਪਰਦਾਇ ਸੋਸਾਇਟੀ ਰਜਿ. ਪੰਜਾਬ ਦੇ ਪ੍ਰਧਾਨ ਅਤੇ ਸੁਸਾਇਟੀ ਦੇ ਜਨਰਲ ਸਕੱਤਰ ਸੰਤ ਇੰਦਰ ਦਾਸ ਜੀ ਸ਼ੇਖੇ ਨੇ ਕਿਹਾ ਕਿ ਬੇਗਮਪੁਰਾ ਇਤਿਹਾਸਕ ਦਮੜੀ ਸ਼ੋਭਾ ਯਾਤਰਾ 3 ਅਪ੍ਰੈਲ ਨੂੰ ਰੇਲਵੇ ਸਟੇਸ਼ਨ ਜਲੰਧਰ ਤੋਂ ਦੁਪਹਿਰ 1 ਵਜੇ ਆਰੰਭ ਹੋਵੇਗੀ ਅਤੇ 4 ਅਪ੍ਰੈਲ ਨੂੰ ਹਰਿਦੁਆਰ ਵਿਖੇ ਨਿਰਮਲਾ ਛਾਉਣੀ ਆਸ਼ਰਮ ਤੋਂ ਹਰਿ ਕੀ ਪਾਉੜੀ ਤੱਕ ਪੈਦਲ ਸ਼ੋਭਾ ਯਾਤਰਾ ਹੋਵੇਗੀ।ਓਹਨਾਂ ਕਿਹਾ ਕਿ 5 ਅਪ੍ਰੈਲ ਨੂੰ ਸ੍ਰੀ ਆਖੰਡ ਸਾਹਿਬ ਜੀ ਦੇ ਭੋਗ ਤੋਂ ਉਪਰੰਤ ਕੀਰਤਨ ਦੇ ਦੀਵਾਨ ਸਜਾਏ ਜਾਣਗੇ, ਉਪਰੰਤ ਸੰਗਤਾਂ ਪੰਜਾਬ ਲਈ ਵਾਪਸੀ ਕਰਨਗੀਆਂ ਉਹਨਾਂ ਕਿਹਾ ਕਿ ਇਹ ਇਤਿਹਾਸਕ ਬੇਗਮਪੁਰਾ ਦਮੜੀ ਸ਼ੋਭਾ ਯਾਤਰਾ ਸਤਿਗੁਰੁ ਰਵਿਦਾਸ ਮਹਾਰਾਜ ਜੀ ਅਤੇ ਹੋਰ ਗੁਰੂਆਂ, ਕੌਮ ਦੇ ਮਹਾਨ ਰਹਿਬਰਾਂ ਦੀ ਕ੍ਰਾਂਤੀਕਾਰੀ ਬਾਣੀ ਅਤੇ ਫਲਸਫੇ ਲਈ ਅਹਿਮ ਮਾਧਿਅਮ ਸਾਬਤ ਹੋ ਰਹੀ ਹੈ। ਇਸ ਮੌਕੇ ਸੰਤ ਮਹਾਂਪੁਰਸ਼ਾਂ ਨੇ ਕਿਹਾ ਸੰਗਤਾਂ ਆਪਣੀਆਂ ਟਿਕਟਾਂ ਵੱਖ-ਵੱਖ ਡੇਰਿਆਂ ਤੋਂ ਬੁੱਕ ਕਰਵਾ ਸਕਦੇ ਹਨ।ਉਨ੍ਹਾਂ ਡੇਰਿਆਂ ਦੇ ਸੰਤਾਂ ਮਹਾਂਪੁਰਸ਼ਾਂ ਨੂੰ ਅਪੀਲ ਕੀਤੀ ਕਿ ਉਹ ਸੰਗਤਾਂ ਦੀਆਂ – ਲਿਸਟਾਂ ਸੂਚੀਬੱਧ ਕਰਕੇ ਮੁੱਖ ਦਫਤਰ ਸ੍ਰੀ ਗੁਰੂ ਰਵਿਦਾਸ ਪਬਲਿਕ ਸਕੂਲ ਚੂਹੜਵਾਲੀ, ਡੇਰਾ ਸੰਤ ਪ੍ਰੀਤਮ ਦਾਸ ਬਾਬੇ ਜੋੜੇ ਰਾਏਪੁਰ, ਡੇਰਾ ਸੰਤ ਇੰਦਰ ਦਾਸ ਸੇਖੈ ਵਿਖੇ ਪਹੁੰਚਾਉਣ ਦੀ ਕ੍ਰਿਪਾਲਤਾ ਕਰਨ। ਇਸ ਮੌਕੇ ਹੋਰਨਾਂ ਟੀ ਇਲਾਵਾ ਚੇਅਰਮੈਨ ਸੰਤ ਸਰਵਣ ਦਾਸ ਬੋਹਣ, ਸੰਤ ਪਰਮਜੀਤ ਦਾਸ ਨਗਰ, ਸੰਤ ਸਰਵਣ ਦਾਸ ਸਲੇਮਟਾਵਰੀ ਲੁਧਿਆਣਾ ਵਾਲੇ , ਸੰਤ ਸਤਵਿੰਦਰ ਹੀਰਾ ਰਾਸ਼ਟਰੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ ਅਤੇ ਸੰਤ ਬਲਵੰਤ ਸਿੰਘ ਡਿਗਰੀਆਂ ਆਦਿ ਹਾਜ਼ਰ ਸਨ !

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਜੰਗ ਕਿਸੇ ਮਸਲੇ ਦਾ ਹੱਲ ਨਹੀਂ ਹੈ ਇਸਨੂੰ ਗੱਲਬਾਤ ਨਾਲ ਵੀ ਨਜਿੱਠਿਆ ਜਾ ਸਕਦਾ ਹੈ : ਬੇਗਮਪੁਰਾ ਟਾਈਗਰ ਫੋਰਸ
Next articleਸੁਖਬੀਰ ਬਾਦਲ ਵੱਲੋਂ ਕਰਵਾਏ ਵਿਕਾਸ ਦੀ ਗਵਾਹੀ ਹੁਣ ਪੂਰਾ ਪੰਜਾਬ ਭਰ ਰਿਹੈ  : ਲਾਲੀ ਬਾਜਵਾ