ਕਪੂਰਥਲਾ, 30 ਅਕਤੂਬਰ ( ਕੌੜਾ )– ਐਲੀਮੈਂਟਰੀ ਟੀਚਰ ਯੂਨੀਅਨ ( ਈ ਟੀ ਯੂ ) ਪੰਜਾਬ ਦੇ ਵਿੱਤ ਸਕੱਤਰ ਰਵੀ ਵਾਹੀ ਨੇ ਆਖਿਆ ਕਿ ਕੇਂਦਰ ,ਹਰਿਆਣਾ ਅਤੇ ਚੰਡੀਗੜ੍ਹ ਦੇ ਕਰਮਚਾਰੀਆਂ ਦਾ ਡੀ.ਏ. ( ਮਹਿੰਗਾਈ ਭੱਤਾ) 46 ਪ੍ਰਤਿਸ਼ਤ ਜਦਕਿ ਪੰਜਾਬ ਦੇ ਮੁਲਾਜ਼ਮਾਂ ਦਾ ਡੀ ਏ ( ਮਹਿੰਗਾਈ ਭੱਤਾ) 34 ਪ੍ਰਤਿਸ਼ਤ ਹੈ ਅਤੇ ਡੀ.ਏ. ਦੀਆਂ ਪਿਛਲੇ ਕਈ ਸਾਲਾਂ ਦੀਆਂ ਪਿਛਲੀਆਂ ਕਿੰਨੀਆਂ ਹੀ ਕਿਸ਼ਤਾਂ ਦਾ ਬਕਾਇਆ ਬਾਕੀ ਹੈ ਜਿਸਦਾ ਕੁਝ ਵੀ ਅਤਾ ਪਤਾ ਨਹੀਂ । ਓਹਨਾਂ ਕਿਹਾ ਕਿ 34 ਪ੍ਰਤਿਸ਼ਤ ਤੋਂ 38 ਪ੍ਰਤਿਸ਼ਤ 38 ਪ੍ਰਤਿਸ਼ਤ ਤੋਂ 42 ਪ੍ਰਤਿਸ਼ਤ ਤੇ 42 ਪ੍ਰਤਿਸ਼ਤ ਤੋਂ 46 ਪ੍ਰਤਿਸ਼ਤ ਦੀਆਂ ਕਿਸ਼ਤਾਂ ਵੀ ਸਰਕਾਰ ਜਾਰੀ ਨਹੀਂ ਕਰ ਰਹੀ। ਓਹਨਾਂ ਕਿਹਾ ਕਿ ਪਹਿਲਾਂ ਵਾਲੀਆਂ ਸਰਕਾਰਾਂ ਦੀ ਤਰਾਂ ਇਹ ਮਾਨ ਸਰਕਾਰ ਵੀ ਡੀ ਏ ( ਮਹਿੰਗਾਈ ਭੱਤੇ) ਦੇ ਬਕਾਏ ਵੀ ਜਾਰੀ ਕਰਨ ਦੀ ਥਾਂ ਅੱਧ ਵਿਚਕਾਰ ਹੀ ਲਟਕਵੇਗੀ ਹੈ।
ਈ ਟੀ ਯੂ ਆਗੂ ਅਧਿਆਪਕ ਰਵੀ ਵਾਹੀ ਨੇ ਆਖਿਆ ਕਿ ਕੋਈ ਸਮਾਂ ਸੀ ਜਦੋਂ ਕੇਂਦਰ ਸਰਕਾਰ ਦੇ ਡੀ.ਏ. ਜਾਰੀ ਕਰਨ ਦੇ 1-2 ਮਹੀਨਿਆਂ ਵਿੱਚ ਹੀ ਪੰਜਾਬ ਸਰਕਾਰ ਵੀ ਨਾਲ਼ ਦੀ ਨਾਲ਼ ਹੀ ਕਿਸ਼ਤ ਜਾਰੀ ਕਰ ਦਿੰਦੀ ਸੀ ਤੇ ਲੇਟ ਦਾ ਬਕਾਇਆ ਵੀ ਤੁਰੰਤ ਮਿਲ ਜਾਂਦਾ ਸੀ, ਪਰ ਹੁਣ ਹਾਲ ਦੇਖ ਲਵੋ ਸਮੇਂ ਦੀ ਸਰਕਾਰ ਨੂੰ ਮੁਲਾਜ਼ਮਾਂ ਦੀ ਕੋਈ ਫ਼ਿਕਰ ਨਹੀਂ ਹੈ। ਓਹਨਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਓਹ ਦੀਵਾਲੀ ਤੋਂ ਪਹਿਲਾਂ ਕੇਂਦਰ ਸਰਕਾਰ ਦੀ ਤਰਜ਼ ਉੱਤੇ ਪੰਜਾਬ ਦੇ ਮੁਲਾਜ਼ਮਾਂ ਨੂੰ ਡੀ ਏ ( ਮਹਿੰਗਾਈ ਭੱਤੇ) ਦੀ ਕਿਸ਼ਤ ਦੇ ਨਾਲ ਨਾਲ ਡੀ.ਏ. ( ਮਹਿੰਗਾਈ ਭੱਤੇ) ਦਾ ਪਿਛਲਾ ਬਕਾਇਆ ਵੀ ਨਗਦ ਹੀ ਜਾਰੀ ਕੀਤਾ ਜਾਵੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly