HOME ਕਈ ਦਿਨਾਂ ਤੋਂ ਪੈ ਰਹੇ ਮੋਹਲੇਧਾਰ ਮੀਂਹ ਦੇ ਕਾਰਣ ਘਰ ਦੀ ਛੱਤ...

ਕਈ ਦਿਨਾਂ ਤੋਂ ਪੈ ਰਹੇ ਮੋਹਲੇਧਾਰ ਮੀਂਹ ਦੇ ਕਾਰਣ ਘਰ ਦੀ ਛੱਤ ਡਿੱਗੀ

*ਘਰੈਲੂ ਸਮਾਨ ਦਾ ਵੀ ਹੋਇਆ ਭਾਰੀ ਨੁਕਸਾਨ*ਪੀੜਤਾਂ ਨੂੰ  ਦਿੱਤਾ ਜਾਵੇ ਯੋਗ ਮੁਆਵਾਜ਼ਾ-ਸਰਪੰਚ ਐਡਵੋਕੇਟ ਕ੍ਰਿਪਾਲ ਸਿੰਘ ਪਾਲੀ*

ਫਿਲੌਰ/ਅੱਪਰਾ   (ਸਮਾਜ ਵੀਕਲੀ)   (ਦੀਪਾ)-ਬੀਤੇ ਕਈ ਦਿਨਾਂ ਤੋਂ ਪੈ ਰਹੇ ਮੋਹਲੇਧਾਰ ਮੀਂਹ ਦੇ ਕਾਰਣ ਕਰੀਬੀ ਪਿੰਡ ਛੋਕਰਾਂ ਵਿਖੇ ਇੱਕ ਘਰ ਦੀ ਛੱਤ ਡਿੱਗ ਪਈ | ਜਿਸ ਕਾਰਣ ਅੰਦਰ ਪਏ ਸਮਾਨ ਦਾ ਵੀ ਬਾਰੀ ਨੁਕਸਾਨ ਹੋ ਗਿਆ | ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਪੀੜਿਤ ਹਰਜਿੰਦਰ ਕੁਮਾਰ ਤੇ ਸਰਪੰਚ ਐਡਵੋਕੇਟ ਕ੍ਰਿਪਾਲ ਸਿੰਘ ਪਾਲੀ ਨੇ ਦੱਸਿਆ ਕਿ ਕਈ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਦੇ ਕਾਰਣ ਹਰਜਿੰਦਰ ਕੁਮਾਰ ਦੇ ਮਕਾਨ ਦੀ ਛੱਤ ਡਿੱਗ ਪਈ | ਸਰਪੰਚ ਐਡਵੋਕੇਟ ਕ੍ਰਿਪਾਲ ਸਿੰਘ ਪਾਲੀ ਨੇ ਕਿਹਾ ਕਿ ਹੜਾਂ ਦੀ ਇਸ ਆਫਤ ਦੌਰਾਨ ਆਮ ਲੋਕ ਨਰਕ ਭਰੀ ਜਿੰਦਗੀ ਜਿਊਣ ਲਈ ਮਜਬੂਰ ਹੋ ਚੁੱਕੇ ਹਨ ਤੇ ਉਨਾਂ ਦੇ ਸਿਰਾਂ ‘ਤੇ ਛੱਤਾਂ ਵੀ ਨਹੀਂ ਬਚੀਆਂ | ਉਨਾਂ ਕੇਂਦਰ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਹੜ ਪ੍ਰਭਾਵਿਤ ਲੋਕਾਂ ਨੂੰ  ਯੋਗ ਮੁਆਵਜ਼ਾ ਦਿੱਤਾ ਜਾਵੇ ਤਾਂ ਕਿ ਉਹ ਮੁੜ ਆਪਣੇ ਪੈਰਾਂ ‘ਤੇ ਖੜੇ ਹੋ ਸਕਣ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਭਾਰੀ ਮੀਂਹ ਦੇ ਕਾਰਣ ਘਰ ਹੋਇਆ ਢਹਿ-ਢੇਰੀ, ਮਾਲਕ ਜਖ਼ਮੀ
Next articleएयरपोर्ट के नाम पर किसानों की जमीन छीनने के मुद्दे पर बथुआपार, आजमगढ़ में हुई बैठक