HOME ਭਾਰੀ ਮੀਂਹ ਦੇ ਕਾਰਣ ਘਰ ਹੋਇਆ ਢਹਿ-ਢੇਰੀ, ਮਾਲਕ ਜਖ਼ਮੀ

ਭਾਰੀ ਮੀਂਹ ਦੇ ਕਾਰਣ ਘਰ ਹੋਇਆ ਢਹਿ-ਢੇਰੀ, ਮਾਲਕ ਜਖ਼ਮੀ

7

ਫਿਲੌਰ/ਅੱਪਰਾ   (ਸਮਾਜ ਵੀਕਲੀ)   (ਦੀਪਾ)-ਬੀਤੇ ਦਿਨਾਂ ਤੋਂ ਹੀ ਹੋ ਰਹੀ ਭਾਰੀ ਬਾਰਿਸ਼ ਦੇ ਕਾਰਣ ਕਰੀਬੀ ਪਿੰਡ ਢੱਕ ਮਜਾਰਾ ਵਿਖੇ ਇੱਕ ਗਰੀਬ ਪਰਿਵਾਰ ਦਾ ਘਰ ਢਹਿ-ਢੇਰੀ ਹੋ ਗਿਆ | ਘਰ ਡਿੱਗਣ ਦੇ ਕਾਰਣ ਘਰ ਦਾ ਮਾਲਕ ਵੀ ਜਖ਼ਮੀ ਹੋ ਗਿਆ ਤੇ ਉਸਦੇ ਮਾਮੂਲੀ ਸੱਟਾਂ ਵੀ ਲੱਗੀਆਂ | ਜਿਸ ਕਾਰਣ ਗਰੀਬ ਪਰਿਵਾਰ ਦੇ ਸਿਰ ‘ਤੇ ਛੱਤ ਵੀ ਨਹੀਂ ਰਹੀ | ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਸ਼ੀਤਲ ਰਾਮ ਪੁੱਤਰ ਸ਼ਿੰਗਾਰਾ ਰਾਮ ਵਾਸੀ ਪਿੰਡ ਢੱਕ ਮਜਾਰਾ ਨੇ ਦੱਸਿਆ ਕਿ ਬੀਤੇ ਕਈ ਦਿਨਾਂ ਤੋਂ ਭਾਰੀ ਮੀਂਹ ਦੇ ਕਾਰਣ ਮੇਰਾ ਘਰ ਡਿੱਗ ਪਿਆ | ਘਰ ਦੀ ਛੱਤ ਡਿੱਗਣ ਦੇ ਕਾਰਣ ਅੰਦਰ ਪਿਆ ਘਰੈਲੂ ਸਮਾਨ ਵੀ ਬੁਰੀ ਤਰਾਂ ਨੁਕਸਾਨਿਆ ਗਿਆ | ਸ਼ੀਤਲ ਰਾਮ ਇਸ ਘਰ ‘ਚ ਆਪਣੇ ਬਜ਼ੁਰਗ ਪਿਤਾ, ਪਤਨੀ ਤੇ ਦੋ ਬੱਚਿਆਂ ਦੇ ਨਾਲ ਰਹਿੰਦੇ ਹਨ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਲਗਾਤਾਰ ਪੈ ਰਹੇ ਮੀਂਹ ਦੇ ਕਾਰਣ ਵਿਧਵਾ ਔਰਤ ਦੇ ਘਰ ਦੀ ਛੱਤ ਨੁਕਸਾਨੀ ਗਈ, *ਘਰ ਦੀ ਛੱਤ ਦੇ 12 ਬਾਲੇ ਡਿੱਗੇ*
Next articleਕਈ ਦਿਨਾਂ ਤੋਂ ਪੈ ਰਹੇ ਮੋਹਲੇਧਾਰ ਮੀਂਹ ਦੇ ਕਾਰਣ ਘਰ ਦੀ ਛੱਤ ਡਿੱਗੀ