(ਸਮਾਜ ਵੀਕਲੀ)
ਕਿਸੇ ਔਰਤ ਨੂੰ ਬਰਬਾਦ ਕਰਨਾ ਹੋਵੇ, ਉਸਨੂੰ ਕਹਿ ਦਿਓ ਤੇਰੇ ਤੋਂ ਸੁੰਦਰ ਕੋਈ ਨਹੀਂ। ਉਹ ਖ਼ੁਦ ਨੂੰ ਸ਼ੀਸ਼ੇ ਨਾਲ ਬੰਨ੍ਹ ਲਵੇਗੀ ਤੇ ਸਦਾ ਓਥੇ ਬੰਨੀ ਰਹੇਗੀ।
ਕਿਸੇ ਮਰਦ ਨੂੰ ਬਰਬਾਦ ਕਰਨਾ ਹੋਵੇ, ਉਸਨੂੰ ਕਹਿ ਦਿਓ ਤੇਰੇ ਤੋਂ ਸਿਆਣਾ ਕੋਈ ਨਹੀਂ। ਉਹ ਉਸੇ ਪਲ ਕਿਸੇ ਦੀ ਸੁਣਨਾ ਬੰਦ ਕਰ ਦੇਵੇਗਾ ਤੇ ਅੰਨਾ ਹੋ ਜਾਵੇਗਾ।
ਕਿਸੇ ਕੌਮ ਨੂੰ ਬਰਬਾਦ ਕਰਨਾ ਹੋਵੇ, ਉਸਨੂੰ ਕਹੋ ਤੈਥੋਂ ਬਹਾਦਰ ਕੋਈ ਨਹੀਂ। ਉਹ ਬੇਵਜ੍ਹਾ ਲੜ-ਲੜ ਮੁੱਕ ਜਾਵੇਗੀ।
ਕਿਸੇ ਧਰਮ ਨੂੰ ਬਰਬਾਦ ਕਰਨਾ ਹੋਵੇ, ਉਸਨੂੰ ਕਹੋ ਤੈਥੋਂ ਪਵਿੱਤਰ ਕੋਈ ਨਹੀਂ। ਉਹ ਖ਼ੁਦ ਨੂੰ ਰਹਿਤ ਦੇ ਇੰਨੇ ਕੱਟੜ ਨੇਮਾਂ ਵਿੱਚ ਬੰਨ ਲਵੇਗਾ ਕਿ ਉਸਦਾ ਦਮ ਘੁੱਟ ਜਾਵੇਗਾ।
ਜੇ ਕਿਸੇ ਨਸਲ ਨੂੰ ਬਰਬਾਦ ਕਰਨਾ ਹੋਵੇ, ਉਸ ਕੋਲ਼ੋਂ ਕਿਤਾਬਾਂ ਖੋਹ ਲਵੋ। ਬੱਸ ਏਨਾ ਕਾਫ਼ੀ ਹੈ।
ਵਿੱਦਿਆ ਦੀ ਅਣਹੋਂਦ ਵਿਚ ਉਹ ਨਸਲ ਅਗਿਆਨਤਾ ਦੇ ਹਨੇਰੇ ਵਿਚ ਸਦਾ ਭਟਕਦੀ ਰਹੇਗੀ।
ਕਿਸੇ ਦੇ ਜਮੀਰ ਨੂੰ ਬਰਬਾਦ ਕਰਨਾ ਹੋਵੇ ਤਾਂ ਉਸ ਦੇ ਨਿੱਕੇ ਵੱਡੇ ਸਾਰੇ ਕੰਮ ਕਰਨਾ ਸ਼ੁਰੂ ਕਰ ਦੇਵੋ। ਜਮੀਰ ਮਰ ਜਾਵੇਗੀ। ਮਰੀਆਂ ਜਮੀਨਾਂ ਵਾਲੇ ਇਨਸਾਨ ਕਹਾਉਣ ਦੇ ਹੱਕਦਾਰ ਨਹੀਂ ਹੁੰਦੇ।
ਜੇ ਕਿਸੇ ਦਾ ਘਰ ਅਤੇ ਘਰ ਦਾ ਸੁੱਖ ਬਰਬਾਦ ਕਰਨਾ ਹੋਵੇ ਤਾਂ ਉਸ ਵਿਅਕਤੀ ਨੂੰ ਆਪਣੀਆਂ ਆਦਤਾਂ ਦੇ ਗੁਲਾਮ ਬਣਾ ਲਓ ਉਹ ਆਪਣੇ ਪਰਿਵਾਰ ਦੇ ਵਿਰੁੱਧ ਹੋ ਜਾਵੇਗਾ। ਆਪਣੇ ਉਸਨੂੰ ਆਪਣੇ ਦੁਸ਼ਮਣਾਂ ਵਾਂਗ ਲੱਗਣਗੇ, ਬਰਬਾਦ ਕਰਨ ਵਾਲੇ ਆਪਣਾ ਪਰਿਵਾਰ ਵਾਂਗ ਲੱਗਣਗੇ।
ਵੀਨਾ ਬਟਾਲਵੀ ਪੰਜਾਬੀ ਅਧਿਆਪਕਾ
ਸ ਸ ਸ ਸਕੂਲ ਕਿਲ੍ਹਾ ਟੇਕ ਸਿੰਘ (ਬਟਾਲਾ)
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly