ਅੱਪਰਾ ’ਚ ਤੀਆਂ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ

ਅੱਪਰਾ ਸਮਾਜ ਵੀਕਲੀ-ਅੱਪਰਾ ਦੇ ਚੱਕ ਸਾਹਬੂ ਰੋਡ ’ਤੇ ਸਥਿਤ ਮਾਸਟਰ ਕਲੋਨੀ ਵਿਖੇ ਪਿੰਡ ਦੀਆਂ ਮੁਟਿਆਰਾਂ ਤੇ ਨੂੰਹਾਂ ਵਲੋਂ ਸਾਉਣ ਮਹੀਨੇ ਦਾ ਤੀਆਂ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਲੜਕੀਆਂ ਨੇ ਗਿੱਧਾ, ਬੋਲੀਆਂ ਤੇ ਕਵਿਤਾਵਾਂ ਗਾ ਕੇ ਤਿਉਹਾਰ ਦਾ ਆਨੰਦ ਲਿਆ।

ਨਵ-ਵਿਆਹੁਤਾ ਨੂੰਹਾਂ ਤੇ ਲੜਕੀਆਂ ਨੇ ਇਸ ਮੌਕੇ ਪੀਘਾਂ ਝੂਟ ਕੇ ਵੀ ਮਨ ਪਰਚਾਵਾ ਕੀਤਾ। ਇਸ ਮੌਕੇ ਬੋਲਦਿਆਂ ਸਮੂਹ ਲੜਕੀਆਂ ਨੇ ਸਾਂਝੇ ਤੌਰ ’ਤੇ ਕਿਹਾ ਕਿ ਤੀਆਂ ਦਾ ਤਿਉਹਾਰ ਸਾਨੂੰ ਸਾਡੇ ਪੁਰਾਤਨ ਵਿਰਸੇ ਦੇ ਨਾਲ ਜੋੜਦਾ ਹੈ ਤੇ ਸਾਨੂੰ ਯਾਦ ਦਿਵਾਉਂਦਾ ਹੈ ਕਿ ਸਾਡਾ ਪੁਰਤਾਨ ਪੰਜਾਬੀ ਸੱਭਿਆਚਾਰ ਕਿੰਨਾ ਬਹੁਮੁੱਲਾ ਹੈ। ਇਸ ਲਈ ਸਾਨੂੰ ਵਰਤਾਮ ਸਮੇਂ ’ਚ ਵੀ ਪੰਜਾਬੀ ਮਾਂ ਬੋਲੀ, ਪੰਜਾਬੀ ਸਾਬਿਆਚਾਰ ਤੇ ਪੰਜਾਬੀਅਤ ਨੂੰ ਨਹੀਂ ਭੁੱਲਣਾ ਚਾਹੀਦਾ। ਇਸ ਮੌਕੇ ਆਰਚੀ, ਦੀਕਿਸ਼ਾ, ਮਨੀਸ਼ਾ, ਹਿਨਾ ਤੇ ਜੈਸਿਕਾ ਆਦਿ ਵੀ ਹਾਜ਼ਰ ਸਨ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleOlympics hockey: India only country with teams in men’s, women’s semis
Next articleOlympics: Kamalpreet finishes sixth in discus throw, Valarie Allman wins gold