(ਸਮਾਜ ਵੀਕਲੀ)
ਬੇਪਨਾਹ ਮੁਹੱਬਤ ਕਰਕੇ,
ਕੀ ਮਿਲਿਆ ਇਸ਼ਕ ਪੁਗਾ ਕੇ।
ਮੰਜ਼ਿਲ ਜੇ ਮਿਲਣੀ ਹੀ ਨਹੀਂ,
ਕੀ ਫ਼ਾਇਦਾ ਪੰਧ ਮੁੱਕਾ ਕੇ।
ਬੇਪਨਾਹ ਮੁੱਹਬਤ…..
ਸਾਥੀ ਕੋਈ ਨਾ ਸਾਥ ਦਿੰਦਾ,
ਦੋਸਤੀ ਹੋ ਗਈ ਮਹਿੰਗੀ।
ਪੈਸਾ ਨਾਪ ਤੋਲ ਹੈ ਕਰਦਾ,
ਤੇ ਵਫ਼ਾ ਭਾਰੇ ਪਲੜੇ ਬਹਿੰਦੀ।
ਕੋਈ ਲੈ ਲਓ ਪਿਆਰਾ ਬੇਸ਼ੱਕ,
ਮੁੱਲ ਮੇਰੇ ਨਾਲ਼ ਚੁਕਾ ਕੇ।
ਬੇਪਨਾਹ ਮੁਹੱਬਤ…
ਸੱਚੀ ਪ੍ਰੀਤ ਤਾਂ ਮੰਗਦੀ ਜਾਨ,
ਤੇ ਸੱਜਣ ਕੱਢ ਤਲੀ ਤੇ ਧਰਦੇ।
ਕਰਕੇ ਕਮਾਈ ਇਸ਼ਕ ਦੀ ਤੇ,
ਆਸ਼ਿਕ ਭਰ ਜਵਾਨੀ ਮਰਦੇ।
ਸੁਪਨੇ ਯਾਰ ਦੇ ਪੂਰੇ ਕਰਨ ਲਈ,
ਰੱਖਦੇ ਅਰਮਾਨ ਦਿਲ ‘ਚ ਲੁਕਾ ਕੇ।
ਬੇਪਨਾਹ ਮੁਹੱਬਤ…..
ਮਨਜੀਤ ਕੌਰ ਧੀਮਾਨ
ਸ਼ੇਰਪੁਰ, ਲੁਧਿਆਣਾ।
ਸੰ:9464633059
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly