ਹਿਮਾਚਲ ਪ੍ਰਦੇਸ਼: ਖੱਡ ’ਚ ਡਿੱਗੀ ਬੱਸ ਦਰੱਖਤ ’ਚ ਫਸੀ, ਗੁਜਰਾਤ ਦੇ 56 ਸੈਲਾਨੀਆਂ ਦੀ ਜਾਨ ਬਚੀ

ਧਰਮਸ਼ਾਲਾ, (ਸਮਾਜ ਵੀਕਲੀ):  ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦੇ ਬੈਜਨਾਥ ਵਿੱਚ ਸੈਲਾਨੀਆਂ ਨੂੰ ਲੈ ਕੇ ਜਾ ਰਹੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਖੁਸ਼ਕਿਸਮਤੀ ਨਾਲ ਇਸ ਹਾਦਸੇ ਵਿੱਚ ਕਿਸੇ ਸੈਲਾਨੀ ਦੀ ਮੌਤ ਨਹੀਂ ਹੋਈ। ਸਿਰਫ 2 ਲੋਕ ਜ਼ਖ਼ਮੀ ਹੋਏ ਹਨ। ਗੁਜਰਾਤ ਦੇ ਸੈਲਾਨੀਆਂ ਨਾਲ ਭਰੀ ਬੱਸ ਖੱਡ ਵਿੱਚ ਪਲਟ ਗਈ ਪਰ ਉਸੇ ਸਮੇਂ ਦਰੱਖਤ ਵਿੱਚ ਫੱਸ ਗਈ। ਇਸ ਕਾਰਨ ਵੱਡਾ ਹਾਦਸਾ ਟਲ ਗਿਆ। ਬੱਸ ‘ਚ ਗੁਜਰਾਤ ਦੇ 56 ਸੈਲਾਨੀ ਸਵਾਰ ਸਨ ਅਤੇ ਇਹ ਲੋਕ ਮਨਾਲੀ ਤੋਂ ਧਰਮਸ਼ਾਲਾ ਵੱਲ ਆ ਰਹੇ ਸਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੁਪਰੀਮ ਕੋਰਟ ਨੇ ਯੂਪੀ ਸਰਕਾਰ ਦੀ ਅਪੀਲ ’ਤੇ ਲਖੀਮਪੁਰ ਖੀਰੀ ਹਿੰਸਾ ਮਾਮਲੇ ਦੀ ਸੁਣਵਾਈ 15 ਤੱਕ ਟਾਲੀ
Next articleਸੁਖਪਾਲ ਖਹਿਰਾ ਮੁਹਾਲੀ ਦੀ ਅਦਾਲਤ ’ਚ ਪੇਸ਼: ਈਡੀ ਨੇ 14 ਦਿਨਾਂ ਦਾ ਰਿਮਾਂਡ ਮੰਗਿਆ