ਪੰਜਾਬ ਹਿਊਮਨ ਰਾਈਟਸ ਕਮਿਸ਼ਨ ਦੇ ਨਿਰਦੇਸ਼ ਉੱਪਰ ਮ੍ਰਿਤਕ ਇਸਤਰੀ ਦੀ ਦੇਹ ਸੰਸਕਾਰ ਲਈ ਪਰਿਵਾਰਕ ਮੈਂਬਰਾਂ ਨੂੰ ਸੌਂਪੀ
ਡਿਪਟੀ ਕਮਿਸ਼ਨਰ ਲੁਧਿਆਣਾ ਨੇ ਪੂਰੀ ਸੁਹਿਰਦਤਾ ਨਾਲ ਆਪਣੇ ਫ਼ਰਜ਼ਾਂ ਦੀ ਕੀਤੀ ਅਦਾਇਗੀ
ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਸਿੱਖ ਵੈਲਫੇਅਰ ਕੌਂਸਲ, ਲੁਧਿਆਣਾ ਦੀ ਟੀਮ ਦੇ ਮੈਂਂਬਰਾਂ ਵੱਲੋਂ ਇੱਕ ਵਾਰ ਮੁੜ ਇਨਸਾਨੀ ਕਦਰਾਂ ਕੀਮਤਾਂ ਤੇ ਪਹਿਰਾ ਦੇਦਿਆਂ ਹੋਇਆਂ ਪੰਜਾਬ ਹਿਊਮਨ ਰਾਈਟਸ ਕਮਿਸ਼ਨ ਦੇ ਨਿੱਘੇ ਸਹਿਯੋਗ ਨਾਲ ਸਮਾਜ ਦੇ ਲੋਕਾਂ ਲਈ ਇੱਕ ਸੱਚੀ ਪਹਿਰੇਦਾਰੀ ਕਰਨ ਦੀ ਜਿੱਥੇ ਮਿਸਾਲ ਕਾਇਮ ਕੀਤੀ ਹੈ, ਉੱਥੇ ਜ਼ਿਲ੍ਹਾ ਲੁਧਿਆਣਾ ਦੇ ਡਿਪਟੀ ਕਮਿਸ਼ਰ ਸ਼੍ਰੀ ਹਿਮਾਸ਼ੂ ਜੈਨ ਨੇ ਵੀ ਇਸ ਸੇਵਾ ਕਾਰਜ ਵਿੱਚ ਆਪਣਾ ਵਿੱਤੀ ਯੋਗਦਾਨ ਪਾ ਕੇ ਆਪਣੇ ਫ਼ਰਜ਼ਾਂ ਦੀ ਅਦਾਇਗੀ ਬੜੀ ਬਾਖੂਬੀ ਢੰਗ ਨਾਲ ਨਿਭਾਈ । ਗੌਰਤਲਬ ਹੈ ਕਿ ਬੀਤੇ ਦਿਨੀਂ ਲੁਧਿਆਣਾ ਨਿਵਾਸੀ ਸ਼੍ਰੀ ਹੇਮੰਤ ਕੁਮਾਰ ਦੀ ਪਤਨੀ ਸੁਸ਼ਮਾ ਕੁਮਾਰੀ ਦਾ ਇਲਾਜ ਦੌਰਾਨ ਸਥਾਨਕ ਡੀ.ਐਮ.ਸੀ. ਹਸਪਤਾਲ ਵਿਖੇ ਦੇਹਾਂਤ ਹੋ ਗਿਆ ਸੀ ਅਤੇ ਇਲਾਜ ਦੌਰਾਨ ਹੋਏ ਖਰਚੇ ਦਾ ਬਿੱਲ ਕਾਫੀ ਬਣ ਗਿਆ ਸੀ । ਪਰ ਦੂਜੇ ਪਾਸੇ ਮ੍ਰਿਤਕ ਦੇ ਪਤੀ ਹੇਮੰਤ ਕੁਮਾਰ ਦੇ ਸਾਧਨ ਸੀਮਤ ਹੋਣ ਕਾਰਨ ਉਸਨੇ ਬਿੱਲ ਦੀ ਰਾਸ਼ੀ ਨੂੰ ਭਰਨ ਵਿੱਚ ਆਪਣੀ ਅਸਮੱਰਥਾ ਜਤਾਈ । ਜਿਸ ਦੇ ਮੱਦੇਨਜ਼ਰ ਹਸਪਤਾਲ ਦੇ ਅਧਿਕਾਰੀਆਂ ਨੇ ਬਿੱਲ ਦੀ ਅਦਾਇਗੀ ਨਾਂਹ ਕਰਨ ਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਦੇਹ ਦੇਣ ਤੋਂ ਆਨਾਕਾਨੀ ਕੀਤੀ ਗਈ । ਇਸ ਸੰਬੰਧੀ ਜਾਣਕਾਰੀ ਪ੍ਰਾਪਤ ਹੋਣ ਤੇ ਸਿੱਖ ਵੈਲਫੇਅਰ ਕੌਸਲ ਲੁਧਿਆਣਾ ਦੇ ਉੱਦਮੀ ਤੇ ਪ੍ਰਮੁੱਖ ਮੈਬਰਾਂ ਨੇ ਆਪਣੀ ਪਹੁੰਚ ਪੰਜਾਬ ਹਿਊਮਨ ਰਾਈਟਸ ਕਮਿਸ਼ਨ ਚੰਡੀਗੜ੍ਹ ਕੋਲ ਕੀਤੀ । ਜਿਸ ਤੇ ਕਮਿਸ਼ਨ ਦੇ ਵੱਲੋਂ ਹਸਪਤਾਲ ਦੇ ਅਧਿਕਾਰੀਆਂ ਤੇ ਤਰੁੰਤ ਕਾਰਵਾਈ ਕਰਦਿਆਂ ਹੋਇਆਂ ਮ੍ਰਿਤਕ ਸੁਸ਼ਮਾ ਕੁਮਾਰੀ ਦੀ ਦੇਹ ਉਸ ਦੇ ਪਤੀ ਸ਼੍ਰੀ ਹੇਮੰਤ ਕੁਮਾਰ ਅਤੇ ਪਰਿਵਾਰਕ ਮੈਬਰਾਂ ਨੂੰ ਸੌਂਪਣ ਵਿੱਚ ਆਪਣੀ ਮੋਹਰੀ ਭੂਮਿਕਾ ਨਿਭਾਈ । ਇਸ ਦੌਰਾਨ ਜ਼ਿਲ੍ਹਾ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਸ਼੍ਰੀ ਹਿਮਾਸ਼ੂ ਜੈਨ ਨੇ ਆਪਣੀ ਮਨੁੱਖੀ ਸੇਵਾ ਭਲਾਈ ਵਾਲੀ ਸੋਚ ਦਾ ਪ੍ਰਗਟਾਵਾ ਕਰਦਿਆਂ ਹੋਇਆਂ ਮ੍ਰਿਤਕ ਦੇ ਪਤੀ ਨੂੰ ਪੰਜ ਹਜ਼ਾਰ ਦੀ ਵਿੱਤ ਸਹਾਇਤਾ ਪ੍ਰਦਾਨ ਕੀਤੀ ਤਾਂ ਕਿ ਉਹ ਮ੍ਰਿਤਕ ਸੁਸ਼ਮਾ ਕੁਮਾਰੀ ਦੀ ਦੇਹ ਦਾ ਸਸਕਾਰ ਤੇ ਆਖਰੀ ਰਸਮਾਂ ਸੰਪੂਰਨ ਕੀਤੀਆਂ ਜਾ ਸਕਣ । ਸੋ ਸਿੱਖ ਵੈਲਫੇਅਰ ਕੌਸਲ ਦੇ ਮੈਂਬਰਾਂ ਤੇ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਵੱਲੋਂ ਮ੍ਰਿਤਕ ਪਰਿਵਾਰ ਦੀ ਕੀਤੀ ਗਈ ਵੱਡੀ ਸਹਾਇਤਾ ਸਮਾਜ ਅੰਦਰ ਮਨੁੱਖਤਾ ਦੀ ਅਸਲ ਸੇਵਾ ਮੰਨੀ ਜਾ ਰਹੀ ਹੈ ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly






