(ਸਮਾਜ ਵੀਕਲੀ)
ਇੱਕ ਇੱਕ ਜੁੜਿਆ ਤੇ ਬਣ ਗਿਆ ਕਾਫ਼ਲਾ।
ਦਿਲਾਂ ਵਾਲੀ ਸਾਂਝ ਜੁੜੀ ਰਿਹਾ ਨਾ ਕੋਈ ਫਾਸਲਾ।
ਨਿੱਤ ਦੇ ਮੁਕਾਬਲੇ ਨੇ ਕਲਮਾਂ ਨਿਖਾਰੀਆਂ,
ਨਿੱਕੇ ਨਿੱਕੇ ਫੁੱਲ ਕਈ ਬਣਗੇ ਕਿਆਰੀਆਂ।
ਭੈਣ ਗੁਰਜੀਤ ਸੋਹਣਾ ਖਾਬ ਇੱਕ ਬੁਣਿਆ
ਹੋ ਗਈ ਤਾਮੀਰ ਸੋਹਣਾ ਚੱਲ ਰਿਹਾ ਸਿਲਸਿਲਾ।
ਜੇਤੂਆਂ ਨੂੰ ਖੂਬ ਸਨਮਾਨਾਂ ਨਾਲ ਨਿਵਾਜਿਆ ਏ,
ਹੌਸਲਾ ਅਫ਼ਜ਼ਾਈ ਸੰਗ ਵੱਧ ਰਿਹਾ ਹੌਂਸਲਾ।
ਸਾਂਝੀਆਂ ਏ ਕਵਿਤਾਵਾਂ, ਕਹਾਣੀਆਂ ਤੇ ਲੇਖ ਸਾਡੇ,
ਕਲਮਾਂ ਦੀ ਸਾਂਝ ਸਾਡੀ, ਕਲਮਾਂ ਦਾ ਕਾਫ਼ਲਾ।
ਅੰਬਰਾਂ ਤਾਈ ਧਾਕ ਪਵੇ, ਛੂੰਹਦਾ ਰਹੇ ਅਕਾਸ਼ ਏਹ,
ਵੱਧੇ ਫੁੱਲੇ ਸਦਾ ਇਹ, ਸੱਧਰਾਂ ਦਾ ਸਿਲਸਿਲਾ।
ਸਤਨਾਮ ਕੌਰ ਤੁਗਲਵਾਲਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly