*ਪੰਜਾਬੀ ? (ਭਾਗ: ਦੂਸਰਾ)*

ਰੋਮੀ ਘੜਾਮੇਂ ਵਾਲ਼ਾ

(ਸਮਾਜ ਵੀਕਲੀ)

ਪੇਪਰ ਹੈ ਜਾਂ ਸ਼ੀਟ ਹੈ, ਆਮਲੇਟ ਜਾਂ ਮੀਟ ਹੈ,
ਟਿਊਨ ਹੈ ਜਾਂ ਬੀਟ ਹੈ,  ਕੂਲਿੰਗ ਜਾਂ ਹੀਟ ਹੈ,
ਮਿਕਸ ਹੈ ਜਾਂ ਨੀਟ ਹੈ, ਕੁੱਝ ਵੀ ਪੰਜਾਬੀ ਨੀ।
ਲੈਦਰ ਜਾਂ ਗਲਾਸ ਹੈ, ਡਰਿੱਲ ਜਾਂ ਪਲਾਸ ਹੈ,
ਲਾਈਨ ਜਾਂ ਕਰਾਸ ਹੈ, ਸਲੈਕਸ਼ਨ ਜਾਂ ਟਾਸ ਹੈ,
ਸਰ ਹੈ ਜਾਂ ਬਾਸ ਹੈ, ਕੁੱਝ ਵੀ ਪੰਜਾਬੀ ਨੀ।
ਸ਼ਰਟ ਹੈ ਜਾਂ ਪੈਂੱਟ ਹੈ, ਸਮੈੱਲ ਭਾਵੇਂ ਸੈੰੱਟ ਹੈ,
ਸਕਰੈਚ ਹੈ ਜਾਂ ਡੈੰੱਟ ਹੈ, ਪੈਲੇਸ ਜਾਂ ਟੈਂੱਟ ਹੈ,
ਬੂਕਿੰਗ ਚਾਹੇ ਰੈਂੱਟ ਹੈ, ਕੁੱਝ ਵੀ ਪੰਜਾਬੀ ਨੀ’।
ਮਾਰਕੀਟ ਜਾਂ ਸੇਲ ਹੈ, ਪੋਸਟ ਹੈ ਜਾਂ ਮੇਲ ਹੈ,
ਸਕਿੰਨ ਭਾਵੇਂ ਨੇਲ ਹੈ, ਹੈੱਡ ਹੈ ਜਾਂ ਟੇਲ ਹੈ,
ਰਿਜੈਕਟ ਭਾਵੇਂ ਫੇਲ੍ਹ ਹੈ, ਕੁੱਝ ਵੀ ਪੰਜਾਬੀ ਨੀ’।
ਪੋਜ਼ ਜਾਂ ਸਮਾਈਲ ਹੈ, ਐਕਸ਼ਨ ਜਾਂ ਸਟਾਈਲ ਹੈ,
ਸੈੱਟ ਜਾਂ ਮੋਬਾਈਲ ਹੈ, ਬੁੱਕ ਹੈ ਜਾਂ ਫਾਈਲ ਹੈ,
ਮਾਰਬਲ ਜਾਂ ਟਾਈਲ ਹੈ, ਕੁੱਝ ਵੀ ਪੰਜਾਬੀ ਨੀ’।
ਬੱਸ ਜਾਂ ਟਰੇਨ ਹੈ, ਕਵਰ ਭਾਵੇਂ ਚੇਨ ਹੈ,
ਬਲੀਡਿੰਗ ਯਾ ਪੇਨ ਹੈ, ਐਕਸਟ੍ਰਾ ਜਾਂ ਮੇਨ ਹੈ,
ਸ਼ਿੱਪ ਜਾਂ ਪਲੇਨ ਹੈ, ਕੁੱਝ ਵੀ ਪੰਜਾਬੀ ਨੀ’।
ਹੁੱਕ ਭਾਵੇਂ ਜਿੱਪ ਹੈ, ਪੈੱਗ ਹੈ ਯਾ ਸਿੱਪ ਹੈ,
ਡਿਸਕ ਹੈ ਜਾਂ ਚਿੱਪ ਹੈ, ਗਿਫਟ ਚਾਹੇ ਟਿੱਪ ਹੈ,
ਮਿੱਸ ਜਾਂ ਸਲਿੱਪ ਹੈ, ਕੁੱਝ ਵੀ ਪੰਜਾਬੀ ਨੀ’।
ਸ਼ੈਡੋਅ ਭਾਵੇਂ ਸ਼ੇਡ ਹੈ, ਅਸਿਸਟੈਂਟ ਯਾ ਮੇਡ ਹੈ,
ਮੈਰਿਟ ਜਾਂ ਗਰੇਡ ਹੈ, ਫਰੀ ਚਾਹੇ ਪੇਡ ਹੈ,
ਕਟਰ ਜਾਂ ਬਲੇਡ ਹੈ, ਕੁੱਝ ਵੀ ਪੰਜਾਬੀ ਨੀ’।
ਬਾਈਪਾਸ ਜਾਂ ਰੋਡ ਹੈ, ਸੀਕਰੇਟ ਜਾਂ ਕੋਡ ਹੈ,
ਪ੍ਰੇਅਰ ਭਾਵੇਂ ਗੋਡ ਹੈ, ਸਾਈਡ ਹੈ ਜਾਂ ਮੋਡ ਹੈ,
ਹੈਵੀ ਚਾਹੇ ਲੋਡ ਹੈ, ਕੁੱਝ ਵੀ ਪੰਜਾਬੀ ਨੀ’।
ਲੂਜ਼ ਭਾਵੇਂ ਟਾਈਟ ਹੈ, ਰੋਂਗ ਚਾਹੇ ਰਾਈਟ ਹੈ,
ਟਾਰਚ ਹੈ ਜਾਂ ਲਾਈਟ ਹੈ, ਫੂਡ ਹੈ ਜਾਂ ਡਾਈਟ ਹੈ,
ਈਵਨਿੰਗ ਜਾਂ ਨਾਈਟ ਹੈ, ਕੁੱਝ ਵੀ ਪੰਜਾਬੀ ਨੀ’।
ਡਰਾਫਟ ਜਾਂ ਚੈੱਕ ਹੈ, ਸਪੋਰਟ ਭਾਵੇਂ ਜੈੱਕ ਹੈ,
ਸਟੀਰੀਓ ਜਾਂ ਡੈੱਕ ਹੈ, ਓਪਨ ਜਾਂ ਪੈੱਕ ਹੈ,
ਬਰੇਕ ਜਾਂ ਕਰੈੱਕ ਹੈ, ਕੁੱਝ ਵੀ ਪੰਜਾਬੀ ਨੀ’।
ਰੋਮੀ ਜੋ ਤੇਰਾ ਬੈਂਡ ਹੈ, ਘੜਾਮਾਂ ਬਰਥ-ਲੈਂਡ ਹੈ,
ਬ੍ਰਦਰ ਰਾਈਟ-ਹੈਂਡ ਹੈ ਜਾਂ ਫਾਦਰ ਮਦਰ ਗਰੈਂਡ ਹੈ,
ਕੋਈ ਫੇਵਰੇਟ ਬਰੈਂਡ ਹੈ, ਕੁੱਝ ਵੀ ਪੰਜਾਬੀ ਨੀ’।
ਪਰ ਸਮਝ ਤੋਂ ਕੁੱਝ ਬਾਹਰ ਨੀ’, ਦਿਮਾਗ ‘ਤੇ ਕੋਈ ਭਾਰ ਨੀ’,
ਕੋਈ ਵਾਧੂ ਜਾਂ ਬੇਕਾਰ ਨੀ’, ਡਿੱਗਦਾ ਕਿਤੇ ਮਿਆਰ ਨੀ’,
ਕੋਈ ਦਾਬ ਜਾਂ ਉਲਾਰ ਨੀ, ਫਿਰ ਕਿਵੇਂ ਇਹ ਪੰਜਾਬੀ ਨੀ’ ?
ਕੁੱਲ ਵਰਲਡ ਦਾ ਇਹ ਫੈਕਟ ਹੈ, ਬੋਲੀ ਨਾ ਕੋਈ ਪਰਫੈਕਟ ਹੈ,
ਪਰਵਾਸ ਦਾ ਰੀਐਕਟ ਹੈ, ਇਹ ਖੋਜ ਦਾ ਸਬਜੈਕਟ ਹੈ,
ਕਰੋ ਜਿਹਨੂੰ ਵੀ ਟੈਕਟ ਹੈ, ਕੀ ਸਕੋਪ ਬੇਹਿਸਾਬੀ ਨੀ’ ?
  ਰੋਮੀ ਘੜਾਮੇਂ ਵਾਲ਼ਾ।
 9855281105

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਮਿੰਨੀ ਕਹਾਣੀ/ ਕਰਜ਼ਾ
Next articleਬਣ ਗਿਆ ਕਾਫ਼ਲਾ