ਸੋਹਣਾ ਪੰਜਾਬ

ਧਰਮਿੰਦਰ ਸਿੰਘ ਮੁੱਲਾਂਪੁਰੀ

(ਸਮਾਜ ਵੀਕਲੀ)

ਤੂੰ ਭੁੱਲ ਗਿਆ ਸੋਹਣੇ, ਪੰਜਾਬ ਦੀਆਂ ਕਹਾਣੀਆਂ।
ਮੁੜ ਤੈਨੂੰ ਬੰਦਿਆ, ਇਹ ਯਾਦ ਨਹੀਓਂ ਆਉਣੀਆਂ।
ਨਾ ਕਿਸੇ ਯਾਰ ਬੇਲੀ, ਤੈਨੂੰ ਇਹ ਸੁਣਾਉਣੀਆਂ ।
ਯਾਦਾਂ ਤੈਨੂੰ ਖੁਦ ਹੀ, ਪੈਣੀਆਂ ਬਣਾਉਣੀਆਂ।
ਕਿੱਥੇ ਰੁੱਝ ਗਿਆ ਏਂ, ਫੋਕੀ ਸ਼ੋਹਰਤ ਸ਼ਾਨ ਵਿੱਚ।
ਇੱਕ ਵਾਰੀ ਮੁੜ ਆਜਾ, ਅਸਲੀ ਜਹਾਨ ਵਿੱਚ।
ਪੰਜਾਬ ਦੀਆਂ ਰੌਣਕਾਂ, ਮੁੜ ਤੂੰ ਲਿਆਉਣੀਆਂ।
ਫੇਰ ਤੇਰੇ ਬੱਚਿਆਂ ਨੇ ,ਅੱਗੇ ਇਹ ਲੈ ਜਾਣੀਆਂ।
ਅੱਜ ਜੇ ਤੂੰ ਮੁੜ ਆਵੇਂ, ਪਹਿਲੇ ਪੰਜਾਬ ਵਿੱਚ।
ਤੇਰੀ ਟੌਹਰ ਬਣ ਜਾਣੀ, ਪੂਰੇ ਇਸ ਜਹਾਨ ਵਿੱਚ।
ਫੇਰ ਦੇਖੀਂ ਦੇਸ਼ ਵਿੱਚ, ਹੋਣੀਆਂ ਤੇਰੀਆਂ ਕਹਾਣੀਆਂ।
ਤੂੰ ਹੈ ਜੁੰਮੇਵਾਰ, ਵਾਪਿਸ ਤੂੰ ਹੀ ਇਹ ਲਿਆਉਣੀਆਂ ।
ਬਚਾ ਲੈ ਪੰਜਾਬ ,ਕਰ ਲਵੇਂ ਉੱਦਮ ਥੋੜ੍ਹਾ ਸੱਚਿਆ।
ਜੇ ਚਾਹੁੰਨਾ ਵਸਾਉਣਾ,ਪੰਜਾਬ ਵਿੱਚ ਆਪਣੇ ਤੂੰ ਬੱਚਿਆਂ।
ਦੇਣਾ ਪੈਣਾ ਯੋਗਦਾਨ,ਪੰਜਾਬੀ ਵਿਰਸੇ ਦਾ ਬੱਚਿਆਂ ਲਈ।
ਨਹੀਂ ਤਾਂ ਤਿਆਰ ਹੋ ਜਾ ,ਵਲੈਤੀਆ ਕਹਾਉਣ ਲਈ।
ਪਹਿਲਾਂ ਹੀ ਪੰਜਾਬ ਤੇਰਾ ,ਖਾਲੀ ਹੋਈ ਜਾਵੇ ਸੋਹਣਿਆਂ।
ਕਿੱਥੇ ਹੋਂਦ ਰਹਿਣੀ ਏਥੇ,ਜੇ ਸਿਲਸਿਲਾ ਇਹ ਚਾਲੂ ਰਿਹਾ।
ਪੰਜਾਬ ਦੀ ਸਿਆਸਤ ਨੂੰ ਵੀ, ਦੇਣਾ ਪੈਣਾ ਯੋਗਦਾਨ।
ਕਿੰਨੇ ਕੂ ਬਾਹਰ ਜਾਣਗੇ, ਏਥੋਂ ਬੱਚੇ ਹੋ ਕੇ ਜਵਾਨ।
ਧਰਮਿੰਦਰ ਇਹ ਕੋਸ਼ਿਸ਼ਾਂ, ਹਮੇਸ਼ਾ ਰਹਿਣ ਚਲਦੀਆਂ।
ਓਹੀ ਪੰਜਾਬ ਵਸਾਉਣਾ ਹੈ, ਤਰਕੀਬਾਂ ਕੱਢੋ ਹੱਲ ਦੀਆਂ।

ਧਰਮਿੰਦਰ ਸਿੰਘ ਮੁੱਲਾਂਪੁਰੀ
ਮੋਬਾ 9872000461

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੱਚਿਆਂ ਤੋਂ ਮੁਆਫ਼ੀ
Next articleਲੇਖਕ