(ਸਮਾਜ ਵੀਕਲੀ)
ਅੱਜ ਲਿਖਣਾ ਕੁਝ ਨੀ ਚਾਹੁੰਦੀ ਸੀ,
ਪਰ ਫ਼ਿਰ ਵੀ ਲਿਖ ਹੀ ਹੋ ਗਿਆ।
ਸੋਹਣਾ ਜਿਹਾ ਪੰਜਾਬ ਮੇਰਾ,
ਪਤਾ ਨਹੀਂ ਕਿੱਥੇ ਖੋ ਗਿਆ।
ਜੋ ਦੁੱਧ ਮੱਖਣਾਂ ਨਾਲ ਪਾਲਿਆ ਸੀ,
ਅੱਜ ਚਿੱਟਾ ਪੀ ਕੇ ਸੋ ਗਿਆ।
ਬੇਰੁਜ਼ਗਾਰੀ ਵੱਧ ਗਈ ਹੁਣ,
ਹਰ ਇਕ ਗੱਬਰੂ ਵੇਹਲਾ ਹੋ ਗਿਆ।
ਨੌਕਰੀਆਂ ਕਿੰਨੇ ਦੇਣੀਆਂਂ ਇੱਥੇ,
ਹਾਕਮ ਲੁੱਟ ਪੰਜਾਬ ਨੂੰ ਉਹ ਗਿਆ।
ਹੱਸਦਾ ਖੇਡਦਾ ਪੰਜਾਬ ਮੇਰਾ,
ਹੁਣ ਖੂਨ ਦੇ ਅੱਥਰੂ ਰੋ ਗਿਆ।
“ਸ਼ਾਹਕੋਟੀ ਕਮਲੇਸ਼”
ਸੋਹਣਾ ਜਿਹਾ ਪੰਜਾਬ ਮੇਰਾ,
ਪਤਾ ਨਹੀਂ ਕਿੱਥੇ ਖੋ ਗਿਆ।।।
ਸ਼ਾਹਕੋਟੀ ਕਮਲੇਸ਼
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly