ਸੋਹਣੇ ਫੁੱਲ

ਹਰਪ੍ਰੀਤ ਪੱਤੋ

(ਸਮਾਜ ਵੀਕਲੀ)

ਬੱਚਿਓ ਕਿੰਨੇ ਪਿਆਰੇ ਫੁੱਲ,
ਹੋਰ ਨਾ ਕੋਈ ਇਹਨਾਂ ਤੁੱਲ।
ਟਾਹਣੀਆਂ ਉੱਤੇ ਟਹਿਕੀ ਜਾਵਣ,
ਵਿੱਚ ਹਵਾਵਾਂ ਮਹਿਕੀ ਜਾਵਣ।
ਕੁਦਰਤ ਨਾਲ ਨੇ ਹੱਸੀ ਜਾਂਦੇ,
ਵਿੱਚ ਦਿਲਾਂ ਦੇ ਵੱਸੀ ਜਾਂਦੇ।
ਤਿੱਤਲੀਆਂ ਭੌਰੇ ਨੇ ਮੰਡਰਾਉਦੇ,
ਨਾਲ ਖੁਸ਼ੀ ਦੇ ਗੇੜੀਆਂ ਲਾਉਂਦੇ।
ਰੰਗ ਬਿਰੰਗੇ ਕਿੰਨੇ ਸੋਹਣੇ ਸੋਹਣੇ,
ਹਰ ਇੱਕ ਦੇ ਨੇ ਮਨ ਨੂੰ ਭਾਉਣੇ।
ਵੇਖਣ ਵਾਲੇ ਜੇ ਹੱਥ ਲਾਉਂਦੇ,
ਬੱਚਿਓ ਫਿਰ ਇਹ ਕਮਲਾਉਦੇ।
ਸਿਆਣਿਆਂ ਸੱਚ ਗੱਲ ਨਬੇੜੀ,
ਵੇਖੀ ਜਾਈਂ ਪਰ ਨਾ ਤੂੰ ਛੇੜੀ।
ਟੁੱਟਣ ਤੇ ਇਹ ਰੂਪ ਗੁਆਵਣ,
ਗੰਦੀਆਂ ਥਾਵਾਂ ਤੇ ਰੁੱਲ ਜਾਵਣ।
ਫੁੱਲਾਂ ਨਾਲ ਜੇ ਕਰੀਏ ਪਿਆਰ,
ਪੱਤੋ, ਸੋਹਣਾ ਹੋਵੇ ਸੰਸਾਰ।

ਹਰਪ੍ਰੀਤ ਪੱਤੋ

ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜ਼ਮਾਨਾ ਹੋਰ ਹੁੰਦਾ ਸੀ (ਕਾਵਿ ਵਿਅੰਗ)
Next articleਏਹੁ ਹਮਾਰਾ ਜੀਵਣਾ ਹੈ -322