(ਸਮਾਜ ਵੀਕਲੀ)
ਜਦੋਂ ਤੀਕ ਧੜਕਣ ਇਹ ਰੁੱਕਣੀ ਨਹੀਂ ਹੈ।
ਸਿਫ਼ਰ ਹੋਣ ਦੀ ਰੀਝ ਮੁੱਕਣੀ ਨਹੀਂ ਹੈ।
ਕਿਨਾਰੇ ਖਲੋ ਕੇ ਲਵਾਂ ਡੀਕ ਲਹਿਰਾਂ,
ਸਮੁੰਦਰ ਚ ਉਤਰਾਂ,ਇਹ ਢੁੱਕਣੀ ਨਹੀਂ ਹੈ।
ਬੜੇ ਰਾਜ਼ ਅਪਣੇ ਛੁਪਾਏ ਮੈਂ ਦਿਲ ਵਿੱਚ
ਮਗਰ ਇਹ ਮੁਹੱਬਤ ਹੀ ਲੁੱਕਣੀ ਨਹੀਂ ਹੈ।
ਰਿਵਾਜ਼ਾਂ ਤੇ ਰਸਮਾਂ ਬੜਾ ਜ਼ੋਰ ਲਾਇਆ
ਮੁਹੱਬਤ ਝੁਕਾਇਆਂ ਵੀ ਝੁੱਕਣੀ ਨਹੀਂ ਹੈ।
ਹਵਾਵਾਂ ਵੀ ਦੂਸ਼ਿਤ ਤੇ ਜ਼ਹਿਰਾਏ ਪਾਣੀ,
ਨਦੀ ਨਫਰਤਾਂ ਦੀ ਹੀ ਸੁੱਕਣੀ ਨਹੀਂ ਹੈ।
ਜਦੋਂ ਤੀਕ ਧੜਕਣ ਇਹ ਰੁੱਕਣੀ ਨਹੀਂ ਹੈ।
ਸਿਫ਼ਰ ਹੋਣ ਦੀ ਰੀਝ ਮੁੱਕਣੀ ਨਹੀਂ ਹੈ।
ਮੀਨਾ ਮਹਿਰੋਕ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly