*ਆਰੀਆ ਮਾਡਲ ਹਾਈ ਸਕੂਲ, ਅੱਪਰਾ ਦੇ ਦਸਵੀਂ ਕਲਾਸ ਦਾ ਨਤੀਜਾ ਸ਼ਾਨਦਾਰ ਰਿਹਾ l*

ਜਲੰਧਰ, ਫਿਲੌਰ, ਗੋਰਾਇਆ, ਅੱਪਰਾ (ਸਮਾਜ ਵੀਕਲੀ) (ਜੱਸੀ)- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਦਸਵੀਂ ਦੇ ਨਤੀਜੇ ‘ਚ ਆਰੀਆ ਮਾਡਲ ਹਾਈ ਸਕੂਲ ਲੋਹਗੜ੍ਹ ਰੋਡ ਅੱਪਰਾ ਦਾ ਨਤੀਜਾ 100% ਰਿਹਾ l ਇਸ ਸੰਬੰਧੀ ਸਕੂਲ ਦੀ ਮੁੱਖ ਅਧਿਆਪਕਾ ਜਸਵਿੰਦਰ ਕੌਰ ਨੇ ਦੱਸਿਆ ਕਿ ਸਕੂਲ ਦੇ 17 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ ਜਿਨ੍ਹਾਂ ਵਿੱਚੋਂ ਅਦਾਹ ਸੁੰਡ ਸਪੁੱਤਰੀ ਸ਼੍ਰੀ ਰੇਸ਼ਮ ਲਾਲ ਵਾਸੀ ਅੱਪਰਾ ਨੇ 587/650 (90.3%) ਅੰਕ ਹਾਸਲ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ, ਦੀਪਕਾ ਸਪੁੱਤਰੀ ਸ਼੍ਰੀ ਸੁਖਦੇਵ ਸਿੰਘ ਵਾਸੀ ਅੱਪਰਾ ਨੇ 569/650 (87.5%) ਅੰਕ ਹਾਸਲ ਕਰਕੇ ਦੂਸਰਾ ਤੇ ਅਰਸ਼ਦੀਪ ਕੌਰ ਸਪੁੱਤਰੀ ਸ਼੍ਰੀ ਪਰਮਜੀਤ ਸਿੰਘ ਵਾਸੀ ਮੋਰੋਂ ਨੇ 567/650 (87.2%) ਅੰਕ ਹਾਸਲ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ l 5 ਵਿਦਿਆਰਥੀਆਂ ਨੇ 80% ਤੋਂ 83.4% ਤੱਕ ਤੇ 7 ਵਿਦਿਆਰਥੀਆਂ ਨੇ 70% ਤੋਂ 79.5% ਤੱਕ ਤੇ 2 ਵਿਦਿਆਰਥੀਆਂ ਨੇ 60% ਤੋਂ ਉੱਪਰ ਅੰਕ ਹਾਸਿਲ ਕਰਕੇ ਪਹਿਲਾ ਦਰਜਾ ਪ੍ਰਾਪਤ ਕੀਤਾ l ਸਕੂਲ ਦੇ ਮੈਨੇਜਿੰਗ ਡਾਇਰੈਕਟਰ ਮੋਹਣ ਲਾਲ ਮਤਫੱਲੂ ਨੇ ਬੱਚਿਆਂ, ਮਾਪਿਆਂ ਤੇ ਅਧਿਆਪਕਾਂ ਨੂੰ ਇਸ ਸ਼ਾਨਦਾਰ ਨਤੀਜੇ ਲਈ ਵਧਾਈਆਂ ਦਿੱਤੀਆਂ l

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਰਕਾਰੀ ਹਾਈ ਸਕੂਲ ਠੱਟਾ ਨਵਾਂ ਦਾ ਨਤੀਜਾ 100 ਫੀਸਦੀ ਰਿਹਾ
Next articleਗ਼ਜ਼ਲ