ਆਪਣੇ ਆਪਨੂੰ ਜਿਉਂਦਾ ਰੱਬ’ ਹੋਣ ਦਾ ਦਾਅਵਾ ਕਰਨ ਵਾਲਾ ਰਾਜਿੰਦਰ ਕਾਲੀਆ ਜਿਨਸੀ ਸੋਸ਼ਣ ਦੇ ਦੋਸ਼ਾਂ ਦਾ ਸਾਹਮਣਾ ਕਰਨ ਲਈ ਅਦਾਲਤ ਵਿੱਚ

ਹਾਈਕੋਰਟ ਦੇ ਬਾਹਰ ਰਾਜਿੰਦਰ ਕਾਲੀਆ ਆਪਣੇ ਸਮਰਥੱਕ ਨਾਲ - ਫੋਟੋ (Champion News)

(ਸਮਾਜ ਵੀਕਲੀ) ਇੰਗਲੈਂਡ ਵਿੱਚ ਛਪਦੇ ਅੰਗਰੇਜ਼ੀ ਅਖ਼ਬਾਰ ਮੈਟਰੋ ਵਿੱਚ 2 ਜੁਲਾਈ 2024 ਨੂੰ ਛਪੀ ਖ਼ਬਰ ਦੱਸਦੀ ਹੈ ਕਿ ਕੌਵੈਂਟਰੀ ਸਥਿਤ ਬਾਬਾ ਬਾਲਕ ਨਾਥ ਮੰਦਰ ਦੇ ਮੁਖੀ ਰਾਜਿੰਦਰ ਕਾਲੀਆ ਨੂੰ ਆਪਣੀਆਂ ਚਾਰ ਸ਼ਰਧਾਲੂ ਔਰਤਾਂ ਦੇ ਜਿਨਸੀ ਸੋਸ਼ਣ ਅਤੇ ਹੋਰ ਕਈ ਦਾਅਵਿਆਂ ਦੇ ਕੇਸ ਲਈ ਲੰਡਨ ਹਾਈਕੋਰਟ ਦੇ ਸਾਹਮਣੇ ਪੇਸ਼ ਹੋਣਾ ਪੈ ਰਿਹਾ ਹੈ।

ਮੈਟਰੋ ਅਖ਼ਬਾਰ ਦੀ ਖ਼ਬਰ ਅਨੁਸਾਰ ਕਾਲੀਆ ਦੀਆਂ ਚਾਰ ਸ਼ਰਧਾਲੂ ਔਰਤਾਂ ਨੇ ਹਾਈਕੋਰਟ ਵਿੱਚ ਦਾਅਵਾ ਕੀਤਾ ਸੀ ਕਿ ਕਾਲੀਆ ਨੇ ਇਕ ਲੰਬੇ ਅਰਸੇ ਤੱਕਉਹਨਾਂ ਦਾ ਜਿਨਸੀ ਸੋਸ਼ਣ ਕੀਤਾ ਹੈ।  ਇਹਨਾਂ ਚਾਰ ਔਰਤਾਂ ਵਿੱਚੋਂ ਇਕ ਔਰਤ ਨੇ ਦੋਸ਼ ਲਾਇਆ ਹੈ ਕਿ ਉਸਦਾ ਪਿਛਲੇ ਦੋ ਦਹਾਕਿਆਂ ਤੋਂ ਜ਼ਿਆਦਾ ਸਮੇਂ ‘ਚ ਲੱਗਭੱਗ 1320 ਵਾਰ ਸਰੀਰਿਕ ਸੋਸ਼ਣ ਕੀਤਾ ਗਿਆ।

ਦੂਸਰੀ ਔਰਤ ਨੇ ਕਿਹਾ ਕਿ ਉਸਨੂੰ ਨਾਬਾਲਗ ਉਮਰ ਤੋਂ ਹੀ ਜਿਨਸੀ ਛੇੜਛਾੜ ਸਹਿਣੀ ਪਈ ਜਿਸ ਕਰਕੇ ਉਹ ਆਪਣੇ ਸਕੂਲ ਦੇ ਇਮਤਿਹਾਨਾਂ ‘ਚ ਫੇਲ ਹੁੰਦੀ ਰਹੀ।

ਤੀਸਰੀ ਔਰਤ ਨੇ ਕਿਹਾ ਕਿ ਉਸਦਾ ਕੁਆਰਾਪਣ ਕਾਲੀਏ ਦੁਆਰਾ ਇੰਗਲੈਂਡ ਦੇ ਸ਼ਹਿਰ ਬਰਮੀਘਿਮ ਦੇ ਇਕ ਹੋਟਲ ਵਿੱਚ ਬਲਾਤਕਾਰ ਕਰਕੇ ਭੰਗ ਕੀਤਾ ਗਿਆ।

ਚੌਥੀ ਔਰਤ ਨੇ ਕਿਹਾ ਕਿ ਜਦੋਂ ਉਹ ਸਿਰਫ ਚਾਰ ਸਾਲਾਂ ਦੀ ਸੀ ਕਾਲੀਆ ਉਸਨੂੰ ਗਲਤ ਢੰਗ ਨਾਲ ਚੁੰਮਦਾ ਅਤੇ ਜੱਫੀਆਂ ਪਾਉਂਦਾ ਸੀ ਅਤੇ ਅੱਲੜ ਉਮਰੇ ਹੀ ਉਸਨੇ ਉਸਦਾ ਕੁਆਰਾਪਣ ਭੰਗ ਕਰ ਦਿੱਤਾ।

ਇਹਨਾਂ ਚਾਰ ਔਰਤਾਂ ਤੋਂ ਇਲਾਵਾ ਤਿੰਨ ਹੋਰ ਵਿਅਕਤੀਆਂ ਨੇ ਕੋਰਟ ਵਿੱਚ ਦਾਅਵਾ ਕੀਤਾ ਹੈ ਕਿ ਜਦ ਤੱਕ ਉਹ ਕਾਲੀਏ ਦੇ ਮੰਦਰ ਜਾਂਦੇ ਰਹੇ ਉਸਨੇ ਉਹਨਾਂ ਕੋਲੋਂ ਲੱਖਾਂ ਪੌਂਡ ਹੜੱਪ ਲਏ।

ਕੋਰਟ ਨੂੰ ਦੱਸਿਆ ਗਿਆ ਕਿ ਕਾਲੀਆ ਆਪਣੇ ਸ਼ਰਧਾਲੂਆਂ ਨੂੰ ਦੱਸਦਾ ਸੀ ਕਿ ਉਹ ਚਮਤਕਾਰ ਕਰ ਸਕਦਾ ਹੈ ਜਿਵੇਂ ਕਿ ਪਾਣੀ ਨੂੰ ਅੱਗ ਲਾਉਣੀ ਅਤੇ ਨਿੰਬੂ ਵਿੱਚੋਂ ਖੂਨ ਨਿਚੋੜਨਾ।

ਦਾਅਵੇਦਾਰਾਂ ਵਿੱਚੋਂ ਇਕ ਨੇ ਕਿਹਾ ਕਿ ਉਹ ਉਸਨੂੰ ਸ਼ੈਤਾਨ ਸਮਝਦੀ ਹੈ ਜਿਸਨੇ ਆਪਣੇ ਸ਼ਰਧਾਲੂਆਂ ਨੂੰ ਕੱਠਪੁਤਲੀਆਂ ਵਾਂਗ ਕੰਟਰੋਲ ਕੀਤਾ ਹੋਇਆ ਸੀ। ਉਸਨੇ ਅੱਗੇ ਕਿਹਾ ਕਿ ‘ਉਹ ਰੱਬ ਦਾ ਅਵਤਾਰ ਨਹੀਂ ਹੈ, ਉਹ ਸ਼ੈਤਾਨ ਹੈ’।

ਚਾਰ ਔਰਤਾਂ ਵਿੱਚੋਂ ਇਕ ਨੇ ਕਿਹਾ ਕਿ ਜਦੋਂ ਉਹ ਇਕ ਬੱਚੀ ਹੀ ਸੀ ਅਤੇਉਹ ਯੂਕੇ ਤੋਂ ਬਾਹਰ ਜਾਂਦੀ ਸੀ ਤਦ ਵੀ ਉਹ ਕਾਲੀਏ ਦੇ ਕੰਟਰੋਲ ਵਿੱਚ ਹੀ ਹੁੰਦੀ ਸੀ।  ਮੈਨੂੰ ਇਸ ਸ਼ੈਤਾਨ ਕਾਲੀਏ ਨੇ ਕਿਹਾ ਕਿ ਮੈਂਨੂੰ ਕਿਸੇ ਨਾਲ ਕੋਈ ਸੰਬੰਧ ਨਹੀਂ ਬਣਾਉਣਾ ਚਾਹੀਦਾ। ਕਾਲੀਏ ਦੇ ਹੱਕ ਵਿੱਚ ਗਵਾਹੀ ਦੇਣ ਆਏ ਮੰਦਰ ਦੇ ਮੈਂਬਰਾਂ ਬਾਰੇ ਉਸਨੇ ਕਿਹਾ ਕਿ ਉਹ ਸਭ ਡੋਰ ਨਾਲ ਬੱਝੀਆਂ ਕਾਲੀਏ ਦੀਆਂ ਕੱਠਪੁਤਲੀਆਂ ਹਨ, ਪਰ ਮੇਰੀਡੋਰ ਹੁਣ ਕੱਟੀਗਈ ਹੈ।  ਉਹ ਉਹੀ ਕਰਨਗੇ ਜੋ ਉਹ ਕਹੇਗਾ, ਪਰ ਉਹ ਰੱਬ ਦਾ ਅਵਤਾਰ ਨਹੀਂ ਹੈ, ਉਹ ਸ਼ੈਤਾਨ ਹੈ।

ਦਾਅਵੇਦਾਰਾਂ ਦੇ ਬੈਰਿਸਟਰ ਮਾਰਕ ਜੋਨਜ਼ ਨੇ ਕਿਹਾ ਕਿ ਕਾਲੀਏ ਦੇ ਕਥਿਤ ਪੀੜ੍ਹਤ ਕਾਲੀਏ ਦੀ ਕ੍ਰਿਸ਼ਮਾਮਈ ਅਤੇ ਧਾਕੜਸਖਸ਼ੀਅਤ ਦੇ ਪ੍ਰਭਾਵ ਥੱਲੇ ਸਨ। ਜਿਹਨਾਂ ਔਰਤਾਂ ਨੇ ਕਾਲੀਏ ਤੇ ਸਰੀਰਿਕ ਸੋਸ਼ਣ ਦੇ ਇਲਜ਼ਾਮ ਲਗਾਏ ਹਨ ਉਹ ਉਸ ਨਾਲ ਸਰੀਰਿਕ ਸੰਬੰਧ ਬਣਾਉਣ ਲਈ ਸਹਿਮਤੀ ਨਹੀਂ ਦੇ ਸਕਦੀਆਂ ਸਨ ਕਿਉਂਕਿ ਇਕ ਤਾਂ ਉਹ ਨਾਬਾਲਗ ਸਨ ਅਤੇ ਦੂਸਰਾ ਉਹ ਉਸਦੇ ਪ੍ਰਭਾਵ ਅਧੀਨ ਸਨ।

ਕਾਲੀਏ ਦੇ ਵਕੀਲਾਂ ਨੇ ਕੋਰਟ ਨੂੰ ਦੱਸਿਆ ਕਿ ਉਸ ਤੇ ਲਗਾਏ ਗਏ ਸਾਰ ਇਲਜ਼ਾਮ ਝੂਠੇ ਹਨ ਅਤੇ ਇਹ ਸਿਰਫ ਪੈਸਾ ਬਟੋਰਨ ਲਈ ਲਗਾਏ ਗਏ ਹਨ। 24 ਜੁਲਾਈ 2024 ਨੂੰ ਸ਼ੁਰੂ ਹੋਇਆ ਇਹ ਕੇਸ ਅਦਾਲਤ ਵਿੱਚਅਜੇ ਜਾਰੀ ਹੈ।

ਕਾਲੀਏ ਦਾ ਇਕ ਮੰਦਰ ਪੰਜਾਬ ਦੇ ਸ਼ਹਿਰ ਗੁਰਾਇਆ ਵਿੱਚ ਵੀ ਹੈ ਜਿੱਥੇ ਉਹ ਹਰ ਸਾਲ ਚੇਤ ਦੇ ਮਹੀਨੇ ਇਕ ਵੱਡਾ ਪ੍ਰੋਗਰਾਮ ਕਰਦਾ ਹੈ।

Image Credit: Coventry Live

ਦਾਅਵੇਦਾਰਾਂ ਦੇ ਦੋਸ਼ਾਂ ਅਨੁਸਾਰ ਕੌਵੈਂਟਰੀਵਿੱਚ ਬਾਬਾ ਬਾਲਕ ਨਾਥਦਾ ਉਹ ਮੰਦਰ ਜਿੱਥੇ ਉਹਨਾਂ ਦਾ ਜਿਨਸੀ ਸੋਸ਼ਣ ਕੀਤਾ ਗਿਆ।

 

Previous articleਪੰਜਾਬਨਾਮਾ
Next articleਮਨਦੀਪ ਕੁਮਾਰ ਕਾਕਾ ਬੀ ਜੇ ਪੀ ਦੇ ਜ਼ਿਲ੍ਹਾ ਯੂਥ ਸਕੱਤਰ ਨਿਯੁਕਤ,ਪਾਰਟੀ ਵੱਲੋਂ ਦਿੱਤੀ ਜ਼ਿਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਵਾਂਗਾ – ਮਨਦੀਪ ਕਾਕਾ