ਹੁਸ਼ਿਆਰਪੁਰ (ਸਤਨਾਮ ਸਿੰਘ ਸਹੂੰਗੜਾ)
(ਸਮਾਜ ਵੀਕਲੀ) ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੀ ਅਗਵਾਈ ਹੇਠ ਚਲਾਈ ਜਾ ਰਹੀ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਹੁਸ਼ਿਆਰਪੁਰ ਲੋੜਵੰਦਾ, ਅੰਗਹੀਣਾਂ, ਪੀੜਤਾਂ, ਰੋਗੀਆ, ਸਪੈਸ਼ਲ ਬੱਚਿਆਂ, ਔਰਤਾਂ ਅਤੇ ਬੱਚਿਆਂ ਲਈ ਮਸੀਹਾ ਬਣ ਚੁੱਕੀ ਹੈ। ਰੈੱਡ ਕਰਾਸ ਦੁਆਰਾ ਲੋਕ ਭਲਾਈ ਦੀ ਮੁਹਿੰਮ ਚਲਾਈ ਗਈ ਹੈ, ਜਿਸ ਵਿਚ ਰੈੱਡ ਕਰਾਸ ਸੁਸਾਇਟੀ ਮਨੁੱਖਤਾ ਦੀ ਸੇਵਾ ਵਿਚ ਵੱਧ ਤੋਂ ਵੱਧ ਯੋਗਦਾਨ ਦੇ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੱਤਰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਮੰਗੇਸ਼ ਨੇ ਦੱਸਿਆ ਕਿ ਮਨੁੱਖਤਾ ਦੀ ਭਲਾਈ ਦੀ ਇਸ ਮੁਹਿੰਮ ਨੂੰ ਜਾਰੀ ਰੱਖਦਿਆਂ ਇਸ ਤਪਦੀ ਗਰਮੀ ਦੇ ਮੌਸਮ ਵਿਚ ਅੱਗ ਲੱਗਣ ਕਾਰਨ ਪ੍ਰਭਾਵਿਤ ਹੋਏ ਲੋਕਾਂ ਦੇ ਜੀਵਨ ਨੂੰ ਮੁੜ ਲੀਹ ’ਤੇ ਲਿਆਉਣ ਲਈ ਅੱਗ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਕੀਤੀ ਜਾ ਰਹੀ ਹੈ। ਮੰਗੇਸ਼ ਸੂਦ ਨੇ ਦੱਸਿਆ ਕਿ ਇਸ ਮਹੀਨੇ ਗਰਮੀ ਕਾਰਨ ਤਾਪਮਾਨ ਬਹੁਤ ਹੀ ਜਿਆਦਾ ਵੱਧ ਚੁੱਕਾ ਹੈ, ਇਸ ਤਪਦੀ ਗਰਮੀ ਵਿਚ ਬੀਤੀ 17 ਮਈ ਨੂੰ ਪਿੰਡ ਮਹਿਤਪੁਰ ਵਿਚ ਰਹਿਣ ਵਾਲੇ ਚਾਰ ਭਰਾਵਾਂ ਦੇ ਇਕ ਸਾਂਝੇ ਪਰਿਵਾਰ ਦੀਆਂ ਸਾਰੀਆਂ ਝੁੱਗੀਆਂ-ਝੌਪੜੀਆਂ ਵਿਚ ਅੱਗ ਲੱਗਣ ਦੀ ਖ਼ਬਰ ਦਫਤਰ ਨੂੰ ਮਿਲੀ, ਜਿਸ ਸਬੰਧੀ ਤੁਰੰਤ ਕਾਰਵਾਈ ਕਰਦੇ ਹੋਏ ਰੈੱਡ ਕਰਾਸ ਟੀਮ ਵੱਲੋਂ ਮੌਕੇ ’ਤੇ ਪਹੁੰਚ ਕੀਤੀ । ਜਿਥੇ ਜਾ ਕੇ ਪਤਾ ਲੱਗਾ ਕਿ ਇਨ੍ਹਾਂ ਪਰਿਵਾਰਾ ਦੀਆਂ ਸਾਰੀਆਂ ਹੀ ਝੌਪੜੀਆਂ, ਕੱਪੜੇ, ਘਰ ਦਾ ਸਾਰਾ ਸਾਮਾਨ, ਬੱਕਰੀਆਂ, ਮੱਝਾਂ, ਗਾਵਾਂ, ਪੈਸੇ, ਖਾਣ ਦਾ ਸਾਮਾਨ, ਸਾਰੇ ਹੀ ਦਸਤਾਵੇਜ ਜਲ ਚੁੱਕੇ ਸਨ। ਜਿਸ ਕਾਰਨ ਇਨ੍ਹਾਂ ਪਰਿਵਾਰਾਂ ਨੂੰ ਬਹੁਤ ਨੁਕਸਾਨ ਹੋਇਆ ਸੀ। ਇਸ ਤੋਂ ਇਲਾਵਾ 23 ਅਪ੍ਰੈਲ 2024 ਨੂੰ ਪਿੰਡ ਚੱਬੇਵਾਲ ਵਿਚ ਵੀ ਅਜਿਹੀ ਹੀ ਘਟਨਾ ਵਾਪਰੀ। ਜਿਥੇ ਝੁੱਗੀਆਂ-ਝੌਪੜੀਆਂ ਵਿਚ ਰਹਿਣ ਵਾਲੇ ਪ੍ਰਵਾਸੀ ਮਜ਼ਦੂਰਾਂ ਦੀਆਂ ਝੌਪੜੀਆਂ ਸੜ ਕੇ ਰਾਖ ਹੋ ਚੁੱਕੀਆ ਸਨ, ਜਿਸ ਕਾਰਨ ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਦਾ ਬਹੁਤ ਨੁਕਸਾਨ ਹੋਇਆ। ਡਿਪਟੀ ਕਮਿਸ਼ਨਰ ਦੇ ਨਿਰਦੇਸ਼ਾਂ ਅਨੁਸਾਰ ਪਿੰਡ ਮਹਿਤਪੁਰ ਅਤੇ ਪਿਡ ਚੱਬੇਵਾਲ ਵਿਖੇ ਅੱਗ ਨਾਲ ਪ੍ਰਭਾਵਿਤ ਪਰਿਵਾਰਾਂ ਨੂੰ ਤੁਰੰਤ ਮੌਕੇ ’ਤੇ ਪਹੁੰਚ ਕੇ ਰਾਹਤ ਸਮੱਗਰੀ ਦਿੱਤੀ ਗਈ। ਸਕੱਤਰ ਰੈੱਡ ਕਰਾਸ ਨੇ ਦੱਸਿਆ ਕਿ ਰੈੱਡ ਕਰਾਸ ਟੀਮ ਵੱਲੋਂ ਉਪਰੋਕਤ ਮੌਕਿਆਂ ’ਤੇ ਪਹੁੰਚ ਕੇ ਅੱਗ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ ਗਿਆ ਅਤੇ ਰਾਹਤ ਸਮੱਗਰੀ ਪ੍ਰਦਾਨ ਕੀਤੀ ਗਈ । ਇਨ੍ਹਾਂ ਅੱਗ ਪੀੜਤ ਪਰਿਵਾਰਾਂ ਨੂੰ ਤੁਰੰਤ ਹੀ ਹਾਈਜੀਨ ਕਿੱਟਾਂ, ਗੱਦੇ, ਚਾਦਰਾਂ, ਸਾਬਣ, ਸਰਫ ਦੇ ਪੈਕੇਟ, ਚਾਹ ਦੇ ਪੈਕੇਟ, ਤਰਪਾਲਾਂ, ਮੱਛਰਦਾਨੀਆਂ, ਪਹਿਨਣ ਵਾਲੇ ਕੱਪੜੇ, ਰਾਸ਼ਨ ਦਾ ਸਾਮਾਨ, ਪਾਣੀ ਦੀਆ ਬੋਤਲਾਂ ਅਤੇ ਕਾਫੀ ਮਾਤਰਾ ਵਿਚ ਹੋਰ ਸਾਮਾਨ ਦੇ ਕੇ ਇਨ੍ਹਾਂ ਪਰਿਵਾਰਾਂ ਦੀ ਮਦਦ ਕੀਤੀ ਗਈ। ਇਸ ਕੀਤੀ ਗਈ ਮਦਦ ਲਈ ਇਨ੍ਹਾਂ ਅੱਗ ਪੀੜਤ ਪਰਿਵਾਰਾਂ ਵੱਲੋਂ ਰੈੱਡ ਕਰਾਸ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly