HOME ਮੰਦਭਾਗੀ ਘਟਨਾ ਦੀ ਸ਼ਿਕਾਰ ਹੋਈ ਨਾਬਾਲਿਗ ਲੜਕੀ ਦੇ ਪਰਿਵਾਰ ਨਾਲ ਬਸਪਾ ਨੇ...

ਮੰਦਭਾਗੀ ਘਟਨਾ ਦੀ ਸ਼ਿਕਾਰ ਹੋਈ ਨਾਬਾਲਿਗ ਲੜਕੀ ਦੇ ਪਰਿਵਾਰ ਨਾਲ ਬਸਪਾ ਨੇ ਦੁੱਖ ਸਾਂਝਾ ਕੀਤਾ

3

ਬਸਪਾ ਪੀੜਤ ਪਰਿਵਾਰ ਦੇ ਨਾਲ ਇਸ ਦੁੱਖ ਦੀ ਘੜੀ ਵਿੱਚ ਸ਼ਾਮਲ ਹੈ : ਡਾ. ਕਰੀਮਪੁਰੀ

ਜਲੰਧਰ  (ਸਮਾਜ ਵੀਕਲੀ)  ਬਹੁਜਨ ਸਮਾਜ ਪਾਰਟੀ (ਬਸਪਾ) ਪੰਜਾਬ ਵੱਲੋਂ ਅੱਜ ਪਾਰਸ ਅਸਟੇਟ ਵਿਖੇ ਨਾਬਾਲਿਗ ਲੜਕੀ ਨਾਲ ਹੋਈ ਮੰਦਭਾਗੀ ਘਟਨਾ ਦੇ ਸੰਬੰਧ ਵਿੱਚ ਲੜਕੀ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਗਈ ਤੇ ਉਨ੍ਹਾਂ ਨਾਲ ਦੁੱਖ ਸਾਂਝਾ ਕੀਤਾ ਗਿਆ। ਇਸ ਮੌਕੇ ‘ਤੇ ਪਹੁੰਚੇ ਬਸਪਾ ਦੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਇਸ ਘਟਨਾ ਨੇ ਪੂਰੇ ਸਮਾਜ ਨੂੰ ਝੰਝੋੜ ਕੇ ਰੱਖ ਦਿੱਤਾ ਹੈ ਤੇ ਉਨ੍ਹਾਂ ਸਾਰਿਆਂ ਨੇ ਇਸ ਦਾ ਦੁੱਖ ਮਹਿਸੂਸ ਕੀਤਾ ਹੈ। ਇਸ ਪੀੜਾ ਨੂੰ ਸਮਝਦਿਆਂ ਬਸਪਾ ਪਰਿਵਾਰ ਕੋਲ ਦੁੱਖ ਵੰਡਾਉਣ ਪਹੁੰਚੀ ਹੈ। ਉਨ੍ਹਾਂ ਕਿਹਾ ਕਿ ਬਸਪਾ ਪਰਿਵਾਰ ਦੇ ਨਾਲ ਦੁੱਖ ਦੀ ਇਸ ਘੜੀ ਵਿੱਚ ਖੜ੍ਹੀ ਹੈ ਤੇ ਇਨਸਾਫ਼ ਲਈ ਪਰਿਵਾਰ ਦਾ ਡਟ ਕੇ ਸਾਥ ਦੇਵੇਗੀ। ਇਸ ਕੇਸ ਨੂੰ ਫਾਸਟ ਟਰੈਕ ਕੋਰਟ ‘ਚ ਲਗਾ ਕੇ ਦੋਸ਼ੀ ਨੂੰ ਜਲਦੀ ਸਖ਼ਤ ਤੋਂ ਸਖ਼ਤ ਸਜਾ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਨਾਲ ਪਰਿਵਾਰ ਤੇ ਘਟਨਾ ਵਾਲੇ ਦਿਨ ਮੌਜ਼ੂਦ ਲੋਕਾਂ ਵੱਲੋਂ ਪੁਲਿਸ ਦੀ ਭੂਮਿਕਾ ਦੀ ਗੱਲ ਕੀਤੀ ਜਾ ਰਹੀ ਹੈ, ਇਸ ਦੇ ਲਈ ਅਸਲ ‘ਚ ਸੂਬੇ ਦੀ ਮੌਜ਼ੂਦਾ ਆਪ ਸਰਕਾਰ ਦਾ ਪ੍ਰਬੰਧ ਜ਼ਿਆਦਾ ਜ਼ਿੰਮੇਵਾਰ ਹੈ। ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਮੌਜ਼ੂਦਾ ਸਮੇਂ ‘ਚ ਸੂਬੇ ਦੇ ਮਾੜੇ ਹੋ ਚੁੱਕੇ ਹਾਲਾਤ ਲਈ ਸਰਕਾਰ ਜ਼ਿੰਮੇਵਾਰ ਹੈ। ਸਰਕਾਰ ਵੱਲੋਂ ਪੂਰੀ ਤਰ੍ਹਾਂ ਪੁਲਿਸ ਰਾਹੀਂ ਹੀ ਆਪਣਾ ਕੰਮ ਚਲਾਇਆ ਜਾ ਰਿਹਾ ਹੈ ਤੇ ਮੁਲਾਜ਼ਮਾਂ ਤੋਂ ਲੈ ਕੇ ਅਫ਼ਸਰਾਂ ਤੱਕ ਨੂੰ ਜ਼ਿਆਦਾਤਰ ਰਾਜਨੀਤਕ ਨਜ਼ਰੀਏ ਨਾਲ ਕੀਤੇ ਜਾਣ ਵਾਲੇ ਕੰਮਾਂ ਲਈ ਹੀ ਵਿਅਸਤ ਰੱਖਿਆ ਜਾਂਦਾ ਹੈ। ਇਸ ਕਰਕੇ ਆਮ ਲੋਕਾਂ ਦੇ ਮਸਲਿਆਂ ‘ਚ ਸਮੇਂ ਸਿਰ ਕਾਰਵਾਈ ਕਰਨੀ ਤੇ ਉਨ੍ਹਾਂ ਨੂੰ ਸੰਜੀਦਗੀ ਨਾਲ ਸਮਝਣਾ ਪੁਲਿਸ ਦੇ ਕੰਮਕਾਜ਼ ਤੋਂ ਹੀ ਬਾਹਰ ਹੋ ਗਿਆ ਹੈ। ਸੱਤਾਧਾਰੀ ਆਪ ਨੇ ਖੁਦ ਦੇ ਕੰਮਾਂ ਨੂੰ ਹੀ ਪੁਲਿਸ ਦਾ ਮੁੱਖ ਕੰਮ ਬਣਾ ਦਿੱਤਾ ਹੈ। ਇਸ ਤਰ੍ਹਾਂ ਦੇ ਢੰਗ ‘ਚ ਸੁਧਾਰ ਬਹੁਤ ਜ਼ਰੂਰੀ ਹੈ। ਇਸ ਮੌਕੇ ਬਸਪਾ ਦੇ ਸੂਬਾ ਜਨਰਲ ਸੱਕਤਰ ਐਡਵੋਕੇਟ ਬਲਵਿੰਦਰ ਕੁਮਾਰ ਨੇ ਵੀ ਪੀੜਤ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਦੌਰਾਨ ਬਸਪਾ ਦੇ ਸੂਬਾ ਸਕੱਤਰ ਇੰਜ. ਜਸਵੰਤ ਰਾਏ, ਜਲੰਧਰ ਸ਼ਹਿਰੀ ਪ੍ਰਧਾਨ ਸਲਵਿੰਦਰ ਕੁਮਾਰ, ਵਿਧਾਨਸਭਾ ਹਲਕਾ ਜਲੰਧਰ ਵੈਸਟ ਦੇ ਇੰਚਾਰਜ ਐਡਵੋਕੇਟ ਪ੍ਰਿਤਪਾਲ, ਕੌਂਸਲਰ ਦਵਿੰਦਰ ਗੋਗਾ, ਬਸਪਾ ਆਗੂ ਵਿਜੇ ਯਾਦਵ, ਬਲਜੀਤ ਮਿੱਠੂ ਬਸਤੀ, ਕਰਮ ਚੰਦ, ਕੁਲਦੀਪ ਬੰਗੜ, ਮਨੀ ਸਹੋਤਾ, ਕਰਨੈਲ ਟਿੰਕੂ ਮਿੱਠੂ ਬਸਤੀ ਵੀ ਹਾਜ਼ਰ ਸਨ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleSAMAJ WEEKLY = 25/11/2025
Next articleਦਰਬਾਰ ਸ਼ਿਵ ਸ਼ਕਤੀ ਮੰਦਿਰ ਪਿੰਡ ਅਹਿਰਾਣਾ ਖੁਰਦ ਕਰਵਾਇਆ ਗਿਆ ਸਾਲਾਨਾ ਭੰਡਾਰਾ ਤੇ ਸੱਭਿਆਚਾਰਕ ਮੇਲਾ।