ਰੋਪੜ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਨੌਜਵਾਨ ਆਗੂ ਗੋਲਡੀ ਪੁਰਖਾਲੀ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਪਿਛਲੇ ਕਾਫੀ ਦਿਨਾਂ ਤੋਂ ਬੀਡੀਪੀਓ ਰੋਪੜ ਦੀ ਖਾਲੀ ਪਈ ਕੁਰਸੀ ਨੇ ਲੋਕਾਂ ਨੂੰ ਸਮੱਸਿਆਵਾਂ ਵਿੱਚ ਪਾਇਆ ਹੋਇਆ ਹੈ। ਨਰੇਗਾ ਵਰਕਰ, ਪੱਕੇ ਮਕਾਨ, ਐਸਟੀਮੇਟ ਅਤੇ ਹੋਰ ਕਈ ਤਰ੍ਹਾਂ ਦੇ ਕੰਮ ਲੈ ਕੇ ਲੋਕ ਧੱਕੇ ਖਾ ਰਹੇ ਹਨ। ਆਮ ਆਦਮੀ ਸਰਕਾਰ ਪ੍ਰਸਾਸਨਿਕ ਜਿਮੇਵਾਰੀਆ ਨਿਭਾਉਣ ਵਿੱਚ ਫੇਲ੍ਹ ਨਜਰ ਆ ਰਹੀ ਹੈ। ਹਲਕਾ ਐਮ ਐਲ ਏ ਸ੍ਰੀ ਦਿਨੇਸ਼ ਚੱਢਾ ਜੀ ਨੂੰ ਚਾਹੀਦਾ ਹੈ ਬੀਡੀਪੀਓ ਦੀ ਖਾਲੀ ਪਈ ਅਸਾਮੀ ਨੂੰ ਤੁਰੰਤ ਭਰਨ ਲਈ ਅਹਿਮ ਭੂਮਿਕਾ ਨਿਭਾਉਣ। ਤਾਂ ਜੋ ਆਮ ਆਦਮੀ ਆਪਣੀਆਂ ਸਮੱਸਿਆਵਾਂ ਹੱਲ ਕਰਵਾ ਸਕਣ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly