ਵੈਨਕੂਵਰ, (ਸਮਾਜ ਵੀਕਲੀ) (ਮਲਕੀਤ ਸਿੰਘ)—ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸਾਬਕਾ ਪ੍ਰੀਮੀਅਰ ਜੌਹਨ ਹੌਰਗਨ ਦਾ ਮੰਗਲਵਾਰ ਤੜਕਸਾਰ ਦਿਹਾਂਤ ਹੋ ਜਾਣ ਦੀ ਦੁੱਖਦਾਈ ਸੂਚਨਾ ਮਿਲੀ ਹੈ।ਉਹ ਪਿਛਲੇ ਕੁਝ ਸਾਲਾਂ ਤੋਂ ਕੈਂਸਰ ਦੀ ਨਾਮੁਰਾਦ ਬਿਮਾਰੀ ਤੋਂ ਪੀੜਤ ਸਨ।65 ਸਾਲਾ ਦੇ ਜੌਹਨ ਹੌਰਗਨ ਨੇ ਬ੍ਰਿਟਿਸ਼ ਕੋਲੰਬੀਆ ਦੀ ਰਾਜਧਾਨੀ ਵਿਕਟੋਰੀਆ ਦੇ ਇਕ ਹਸਪਤਾਲ ’ਚ ਆਪਣਾ ਆਖਰੀ ਸਾਹ ਲਿਆ।ਉਹ ਆਪਣੇ ਪਿੱਛੇ ਆਪਣੀ ਪਤਨੀ ਐਲੀ ਅਤੇ ਦੋ ਬੇਟਿਆਂ ਈਵਾਨ ਅਤੇ ਨੇਟ ਨੂੰ ਛੱਡ ਗਏ ਹਨ।ਵਰਨਣਯੋਗ ਹੈ ਕਿ ਸ੍ਰੀ ਹੌਰਗਨ 2005 ’ਚ ਹੋਈਆਂ ਬੀ. ਸੀ. ਸੂਬਾਈ ਚੋਣਾਂ ’ਚ ਵੈਨਕੂਵਰ ਆਈਲੈਂਡ ਦੇ ਲੈਂਗਫੋਰਡ ਜੋਨ ਡੀ ਫੁਕਾ ਤੋਂ ਵਿਧਾਇਕ ਚੁਣੇ ਗਏ ਸਨ।ਇਸ ਦੌਰਾਨ ਉਨ੍ਹਾਂ ਨੇ ਆਪਣੇ ਸਿਆਸੀ ਸਫਰ ਦੀਆਂ ਪੌੜੀਆਂ ਚੜ੍ਹਦਿਆਂ 2017 ਤੋਂ 2022 ਤੀਕ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਪ੍ਰੀਮੀਅਰ ਵਜੋਂ ਸੇਵਾਵਾਂ ਨਿਭਾਈਆਂ।ਆਪਣੇ ਪ੍ਰੀਮੀਅਰ ਕਾਲ ਵਜੋਂ ਉਨ੍ਹਾਂ ਵੱਲੋਂ ਸੂਬੇ ਦੇ ਹਿੱਤ ਲਈ ਕੀਤੇ ਗਏ ਕਈ ਅਹਿਮ ਫੈਸਲੇ ਉਨ੍ਹਾਂ ਦੇ ਪ੍ਰਸੰਸ਼ਕਾਂ ਵੱਲੋਂ ਹਮੇਸ਼ਾਂ ਯਾਦ ਕੀਤੇ ਜਾਂਦੇ ਰਹਿਣਗੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly