ਅੰਗਹੀਣ ਵਿਅਕਤੀਆਂ ਦੇ ਬੈਟਰੀ ਵਾਲੇ ਹੱਥ ਲਗਾਉਣ ਦਾ ਕੈੰਪ ਲਗਾਇਆ ਗਿਆ

ਭੀਖੀ,(ਸਮਾਜ ਵੀਕਲੀ) ( ਕਮਲ ਜਿੰਦਲ) ਬਿੱਗ ਹੋਪ ਫਾਊਡੇਸ਼ਨ ਬਰੇਟਾ, ਇੱਕ ਸੋਚ ਸੰਸਥਾ ਵੱਲੋ ਇਨਾਲੀ ਫਾਊਡੇਸ਼ਨ ਪੁਣੇ ਮਹਾਰਾਸ਼ਟਰ ਦੀ ਸਹਾਇਤਾ ਨਾਲ ਸ਼ਿਵ ਮੰਦਿਰ ਭੀਖੀ ਵਿਖ਼ੇ ਅੰਗਹੀਣ ਵਿਅਕਤੀਆਂ ਦੇ ਬੈਟਰੀ ਵਾਲੇ ਹੱਥ ਲਗਾਉਣ ਦਾ ਕੈੰਪ ਲਗਾਇਆ ਗਿਆ।ਬਿੱਗ ਹੋਪ ਫਾਊਡੇਸ਼ਨ ਦੇ ਪ੍ਰਧਾਨ ਮਨਿੰਦਰ ਕੁਮਾਰ ਅਤੇ ਇਕ ਸੋਚ ਸੰਸਥਾ ਤੋਂ ਚੁਸਪਿੰਦਰਬੀਰ ਸਿੰਘ ਚਹਿਲ ਨੇ ਕਿਹਾ ਕਿ ਅੰਗਹੀਨ ਵਿਅਕਤੀਆਂ ਨੂੰ ਇਨਾ ਬੈਟਰੀ ਵਾਲੇ ਹੱਥਾਂ ਨਾਲ ਆਪਣਾ ਜੀਵਨ ਬਿਤਾਉਣ ਵਿੱਚ ਕਾਫੀ ਮਦਦ ਮਿਲੇਗੀ ਸੰਸਥਾਵਾਂ ਵੱਲੋਂ ਕੀਤੇ ਗਏ ਇਹ ਵੱਡੇ ਉਪਰਾਲੇ ਬਹੁਤ ਹੀ ਸ਼ਲਾਘਾਯੋਗ ਹਨ । ਕਿਉਂਕਿ ਇਹੋ ਜਿਹੇ ਉਪਰਾਲਿਆਂ ਨਾਲ ਅੰਗਹੀਣ ਵਿਅਕਤੀ ਆਪਣੇ ਜੀਵਨ ਨੂੰ ਬਿਤਾਉਣ ਵਿੱਚ ਕਾਫੀ ਆਸਾਨੀ ਮਹਿਸੂਸ ਕਰਦੇ ਹਨ ਉਹਨਾਂ ਕਿਹਾ ਕਿ ਕੁਦਰਤ ਦੀ ਘਾਟ ਨੂੰ ਪੂਰਾ ਤਾਂ ਨਹੀਂ ਕੀਤਾ ਜਾ ਸਕਦਾ ਪਰੰਤੂ ਫਿਰ ਵੀ ਇਨਾ ਨਵੀਂ ਤਕਨੀਕ ਦੇ ਨਾਲ ਕੁਝ ਹੱਦ ਤੱਕ ਇਹ ਬਨਾਵਟੀ ਅੰਗਾਂ ਨਾਲ ਅੰਗਹੀਨ ਵਿਅਕਤੀਆਂ ਦਾ ਜੀਵਨ ਸਰਲ ਹੋ ਜਾਂਦਾ ਹੈ ਉਹਨਾਂ ਕਿਹਾ ਕਿ ਦੇਸ਼ ਅੰਦਰ ਇਹ ਜਿਹੀਆਂ ਸੰਸਥਾਵਾਂ ਦੇ ਕਾਰਨ ਹੀ ਜ਼ਿੰਦਗੀ ਵਿੱਚ ਨਿਰਾਸ਼ ਵਿਅਕਤੀਆਂ ਦੇ ਜੀਵਨ ਨੂੰ ਇਕ ਨਵੀ ਊਰਜਾ ਮਿਲ ਜਾਂਦੀ ਹੈ। ਇਸ ਕੈਂਪ ਦੌਰਾਨ 100 ਦੇ ਕਰੀਬ ਅੰਗਹੀਨ ਵਿਅਕਤੀ ਦੇ ਅੰਗ ਲਗਾਏ ਗਏ।ਇਸ ਮੌਕੇ ਹੋਪ ਫਾਊਡੇਸ਼ਨ ਦੇ ਮੈਂਬਰ ਰਣਜੀਤ ਸਿੰਘ,ਬਖਸ਼ਿਦਰ ਸਿੰਘ,ਬੰਟੀ,ਕੁਲਵਿੰਦਰ ਸਿੰਘ, ਰਾਜਵਿੰਦਰ ਸਿੰਘ,ਜੋਗਿੰਦਰ ਸਿੰਘ ਕਮਲ,ਸ਼ੰਕਰ ਕੁਮਾਰ,ਪਾਠਕ ਅਤੇ ਸੁਰਿੰਦਰ ਹੀਰੋ ,ਬਲਰਾਜ ਕੁਮਾਰ,ਸਿਕੰਦਰ ਬਲਾਕ ਪ੍ਰਧਾਨ,ਕੁਲਵੰਤ ਸਿੰਘ,ਪੱਪੀ ਐਮਸੀ ,ਪ੍ਰੇਮ ਕੁਮਾਰ ਐਮ ਸੀ,ਡਾਂ ਅਰੁਣ ਕੁਮਾਰ,ਸੈਂਟੂ ਮੈਂਬਰ ,ਲਾਡੀ ਭੀਖੀ ,ਸੇਵਕ ਭੀਖੀ, ਸਤਪਾਲ ਮੱਤੀ, ਗੁਰਤੇਜ ਸਮਾਓ, ਲੱਖਾ ਸਮਾਓ, ਸੇਵਕ ਭੀਖੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਅੰਗਹੀਣ ਵਿਅਕਤੀ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly  

Previous articleਡਾ. ਮਨਮੋਹਨ ਸਿੰਘ ਜੀ ਦਾ ਜਾਣਾ ਸਾਡੇ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ – ਅੰਮ੍ਰਿਤਪਾਲ ਭੌਂਸਲੇ
Next article* ਪੱਖਪਾਤ ਅਤੇ ਹਨੇਰ *