ਡਡਵਿੰਡੀ ‘ਚ ਜਥੇ. ਲਾਡੀ ਦੀ ਅਗਵਾਈ ‘ਚ ਆਯੋਜਿਤ ਹੋਈ ਅਕਾਲੀ ਵਰਕਰਾਂ ਦੀ ਮੀਟਿੰਗ

ਪਿੰਡ ਡਡਵਿੰਡੀ ਵਿਖੇ ਆਯੋਜਿਤ ਵਿਸ਼ਾਲ ਮੀਟਿੰਗ 'ਚ ਕੈਪਟਨ ਹਰਮਿੰਦਰ ਸਿੰਘ ਦਾ ਸਨਮਾਨ ਕਰਦੇ ਸਮੇਂ ਜਥੇ ਹਰਜਿੰਦਰ ਸਿੰਘ ਲਾਡੀ ਨਾਲ ਇੰਜ. ਸਵਰਨ ਸਿੰਘ , ਜਥੇ ਕਮਲਜੀਤ ਸਿੰਘ ਹੈਬਤਪੁਰ, ਹਰਜਿੰਦਰ ਸਿੰਘ ਵਿਰਕ ਤੇ ਚੇਅਰਮੈਨ ਬਲਦੇਵ ਸਿੰਘ ਆਦਿ ਵੱਡੀ ਗਿਣਤੀ 'ਚ ਸ਼ਾਮਲ ਡਡਵਿੰਡੀ ਦੇ ਅਕਾਲੀ ਆਗੂ

ਟਕਸਾਲੀ ਆਗੂਆਂ ਕੈਪ. ਹਰਮਿੰਦਰ ਨੂੰ ਜਿਤਾਉੰਣ ਦਾ ਕੀਤਾ ਐਲਾਨ

ਕਪੂਰਥਲਾ (ਕੌੜਾ )– ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਪੰਜਾਬ ਪ੍ਰਦੇਸ਼ ਕੰਬੋਜ ਭਾਈਚਾਰਾ ਸਲਾਹਕਾਰ ਕਮੇਟੀ ਦੇ ਆਗੂ ਜਥੇ ਹਰਜਿੰਦਰ ਸਿੰਘ ਲਾਡੀ ਸਾਬਕਾ ਪ੍ਰਧਾਨ ਸਹਿਕਾਰੀ ਸਭਾ ਡਡਵਿੰਡੀ ਦੀ ਅਗਵਾਈ ‘ਚ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸਰਗਰਮ ਆਗੂਆਂ ਤੇ ਪਿੰਡ ਨਿਵਾਸੀਆਂ ਦੀ ਵਿਸ਼ਾਲ ਮੀਟਿੰਗ ਆਯੋਜਿਤ ਕੀਤੀ ਗਈ । ਜਿਸ ਵਿਚ ਮੁੱਖ ਮਹਿਮਾਨ ਵੱਜੋਂ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਉਮੀਦਵਾਰ ਕੈਪਟਨ ਹਰਮਿੰਦਰ ਸਿੰਘ ਪੁੱਜੇ ਤੇ ਵਿਸ਼ੇਸ਼ ਮਹਿਮਾਨ ਵੱਜੋਂ ਸ਼੍ਰੋਮਣੀ ਅਕਾਲੀ ਦਲ ਦੇ ਪੀ.ਏ.ਸੀ. ਮੈਂਬਰ ਇੰਜ. ਸਵਰਨ ਸਿੰਘ ਪ੍ਰਧਾਨ ਗੁਰੂ ਨਾਨਕ ਖਾਲਸਾ ਕਾਲਜ ਸੁਲਤਾਨਪੁਰ ਲੋਧੀ ਪੁੱਜੇ । ਇਸ ਸਮੇ ਜਥੇ. ਹਰਜਿੰਦਰ ਸਿੰਘ ਲਾਡੀ ਵੱਲੋਂ
ਜਿੱਥੇ ਡਡਵਿੰਡੀ ‘ਚ ਪੁੱਜੇ ਸਮੂਹ ਲੀਡਰਾਂ ਨੂੰ ਜੀ ਆਇਆਂ ਕਿਹਾ , ਉੱਥੇ ਆਪਣੇ ਸੈਕੜੇ ਸਰਗਰਮ ਅਕਾਲੀ ਆਗੂਆਂ ਤੇ ਸਮੂਹ ਨਗਰ ਨਿਵਾਸੀਆਂ ਸਮੇਤ ਕੈਪਟਨ ਹਰਮਿੰਦਰ ਸਿੰਘ ਨੂੰ ਜਿਤਾਉਂਣ ਲਈ ਸਾਰੇ ਮਤਭੇਦ ਦੂਰ ਕਰਕੇ ਡਟ ਜਾਣ ਦਾ ਐਲਾਨ ਵੀ ਕੀਤਾ ਤੇ ਕੈਪਟਨ ਹਰਮਿੰਦਰ ਦਾ ਸਨਮਾਨ ਕੀਤਾ ।

ਇਸ ਸਮੇ ਆਪਣੇ ਸੰਬੋਧਨ ‘ਚ ਕੈਪਟਨ ਹਰਮਿੰਦਰ ਸਿੰਘ ਨੇ ਕਿਹਾ ਕਿ ਮੈਨੂੰ ਖੁਸ਼ੀ ਹੋਈ ਹੈ ਕਿ ਅੱਜ ਹਲਕਾ ਸੁਲਤਾਨਪੁਰ ਲੋਧੀ ਦੇ ਸਾਰੇ ਹੀ ਅਕਾਲੀ ਲੀਡਰ ਆਪਣੇ ਸਮੂਹ ਸਾਥੀਆਂ ਸਮੇਤ ਆਪਣੇ ਛੋਟੇ ਮੋਟੇ ਗਿਲੇ ਸ਼ਿਕਵੇ ਦੂਰ ਕਰਕੇ ਮੇਰੀਆਂ ਬਾਹਾਂ ਬਣਕੇ ਮੇਰੇ ਨਾਲ ਖੜ੍ਹੇ ਹੋਏ ਹਨ ਤੇ ਮੈਨੂੰ ਉਨ੍ਹਾਂ ਦਾ ਸਾਥ ਮਿਲਣ ਨਾਲ ਹੋਰ ਵੀ ਵੱਡੀ ਮਜਬੂਤੀ ਮਿਲੀ ਹੈ । ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਇਹ ਸਾਡਾ ਆਪਣਾ ਪਰਿਵਾਰ ਹੈ ਤੇ ਆਪਣਾ ਸਾਰਿਆਂ ਦਾ ਇੱਕ ਹੀ ਗਰੁੱਪ ਸ਼੍ਰੋਮਣੀ ਅਕਾਲੀ ਦਲ ਹੈ । ਉਨ੍ਹਾਂ ਸਮੂਹ ਅਕਾਲੀ ਦਲ ਤੇ ਬਸਪਾ ਆਗੂਆਂ ਨੂੰ ਮਿਲ ਕੇ ਹਲਕਾ ਸੁਲਤਾਨਪੁਰ ਲੋਧੀ ਨੂੰ ਹਰ ਹਾਲਤ ਵਿਚ ਜਿੱਤਣ ਲਈ ਡਟ ਜਾਣ ਦਾ ਸੱਦਾ ਦਿੰਦਿਆਂ ਕਿਹਾ ਕਿ ਆਪਣੀ ਏਕਤਾ ਤੋਂ ਵਿਰੋਧੀ ਧਿਰ ਬੁਰੀ ਤਰ੍ਹਾਂ ਘਬਰਾਈ ਹੋਈ । ਉਨ੍ਹਾਂ ਕਿਹਾ ਕਿ ਜੋ ਅੱਜ ਤੁਹਾਡੇ ਚਿਹਰਿਆਂ ਤੇ ਮੈ ਖੁਸ਼ੀ ਦੇਖ ਰਿਹਾ ਹਾਂ , ਇਹੀ ਸਾਡੀ ਸਾਰਿਆਂ ਦੀ ਚੜ੍ਹਦੀਕਲਾ ਤੇ ਸ਼ਾਨਦਾਰ ਜਿੱਤ ਦਾ ਪ੍ਰਤੀਕ ਹੈ ।

ਉਨ੍ਹਾਂ 22 ਦਸੰਬਰ ਦੀ ਭਲਕੇ ਸੁਲਤਾਨਪੁਰ ਲੋਧੀ ‘ਚ ਹੋ ਰਹੀ ਫਤਿਹ ਰੈਲੀ ‘ਚ ਹਰ ਪਿੰਡ ਤੋਂ ਵੱਡੀ ਗਿਣਤੀ ‘ਚ ਲੋਕਾਂ ਨੂੰ ਲੈ ਕੇ ਸ਼ਾਮਲ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਰੈਲੀ ਦੀ ਸਫਲਤਾ ਹੀ ਸਾਡੀ ਜਿੱਤ ਯਕੀਨੀ ਬਣਾਉਣ ‘ਚ ਸਹਾਈ ਹੋਵੇਗੀ । ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਵੱਲੋਂ ਇਲਾਕੇ ਦੇ ਲੋਕਾਂ ਨਾਲ ਜਿੰਨੀਆਂ ਵਧੀਕੀਆਂ ਕੀਤੀਆਂ ਗਈਆਂ ਹਨ , ਉਸਦਾ ਮੂੰਹ ਤੋੜ ਜਵਾਬ ਦੇਣ ਲਈ ਉਸਨੂੰ ਕਰਾਰੀ ਹਾਰ ਦੇ ਕੇ ਘਰ ਭੇਜਣਾ ਹੈ । ਉਨ੍ਹਾਂ ਇਲਾਕੇ ਦੇ ਸਮੂਹ ਅਕਾਲੀ ਤੇ ਬਸਪਾ ਵਰਕਰਾਂ ਨੂੰ ਅਪੀਲ ਕੀਤੀ ਕਿ ਹੁਣ ਕਿਸੇ ਤੋਂ ਡਰਨ ਦੀ ਲੋੜ ਨਹੀਂ । ਹੁਣ ਕਿਸੇ ਨਾਲ ਕੋਈ ਵਧੀਕੀ ਬਰਦਾਸ਼ਤ ਨਹੀਂ ਹੋਵੇਗੀ ਤੇ ਜੇਕਰ ਹੁਣ ਕਿਸੇ ਅਕਾਲੀ ਬਸਪਾ ਵਰਕਰ ਜਾਂ ਆਗੂ ਨਾਲ ਕੋਈ ਬੇਇਨਸਾਫ਼ੀ ਜਾਂ ਧੱਕੇਸ਼ਾਹੀ ਕਰਨ ਦੀ ਕਿਸੇ ਹਿੰਮਤ ਕੀਤੀ ਤਾਂ ਅਸੀਂ ਸਾਰੇ ਇਕੱਠੇ ਹੋ ਕੇ ਉਸਦਾ ਮੂੰਹ ਭੰਨ ਦਿਆਂਗੇ ।

ਇਸ ਸਮੇ ਮੀਟਿੰਗ ਨੂੰ ਜਥੇ ਹਰਜਿੰਦਰ ਸਿੰਘ ਵਿਰਕ ਸੀਨੀਅਰ ਅਕਾਲੀ ਆਗੂ , ਜਥੇ ਗੁਰਜੰਟ ਸਿੰਘ ਸੰਧੂ ਚੇਅਰਮੈਨ , ਜਥੇ ਬਲਦੇਵ ਸਿੰਘ ਪਰਮਜੀਤਪੁਰ ਚੇਅਰਮੈਨ , ਜਥੇ ਸੁਰਜੀਤ ਸਿੰਘ ਢਿੱਲੋਂ ਚੇਅਰਮੈਨ ,ਜਥੇ ਕਮਲਜੀਤ ਸਿੰਘ ਹੈਬਤਪੁਰ ਸੀਨੀਅਰ ਮੀਤ ਪ੍ਰਧਾਨ ਅਕਾਲੀ ਦਲ ਦੋਆਬਾ ਜੋਨ , ਜਥੇ ਸੁਖਪਾਲਬੀਰ ਸਿੰਘ ਸੋਨੂੰ ਝੰਡੂਵਾਲ , ਨੰਬਰਦਾਰ ਜਥੇ ਮਨਜੀਤ ਸਿੰਘ ਜੰਮੂ ਪੱਕੇ ਕੋਠੇ, ਚੇਅਰਮੈਨ ਰਾਜਿੰਦਰ ਸਿੰਘ ਨਸੀਰੇਵਾਲ , ਜਥੇ ਜਸਵਿੰਦਰ ਸਿੰਘ ਖਿੰਡਾ ਆਦਿ ਨੇ ਸੰਬੋਧਨ ਕਰਦਿਆਂ ਕੈਪਟਨ ਹਰਮਿੰਦਰ ਸਿੰਘ ਨੂੰ ਵਿਸ਼ਵਾਸ਼ ਦਿਵਾਇਆ ਕਿ ਉਨ੍ਹਾਂ ਦੀ ਰਿਕਾਰਡ ਤੋੜ ਜਿੱਤ ਹੋਵੇਗੀ ।

ਮੀਟਿੰਗ ‘ਚ ਪਿੰਡ ਡਡਵਿੰਡੀ ਦੇ ਨਿਵਾਸੀਆਂ ਰੇਸ਼ਮ ਸਿੰਘ ਝੰਡ, ਸੂਰਤ ਸਿੰਘ ਸੰਧਾ , ਮਲੂਕ ਸਿੰਘ ਸੰਧਾ , ਮਾਸਟਰ ਤਾਰਾ ਸਿੰਘ , ਜਸਮਿੱਤਰ ਸਿੰਘ , ਮਲਕੀਤ ਸਿੰਘ , ਜਸਵਿੰਦਰ ਸਿੰਘ ਖਿੰਡਾ, ਮਲਕੀਤ ਸਿੰਘ , ਸੰਤੋਖ ਸਿੰਘ ਖਿੰਡਾ, ਮੇਜਰ ਸਿੰਘ ਮਿਸਤਰੀ, ਚਰਨ ਸਿੰਘ ਸੰਧਾ , ਹਰਜਿੰਦਰ ਸਿੰਘ ਜੱਜ, ਜਸਵੰਤ ਸਿੰਘ ਮਿਸਤਰੀ, ਰੇਸ਼ਮ ਸਿੰਘ ਮਿਸਤਰੀ, ਬਲਵਿੰਦਰ ਸਿੰਘ ਮਿਸਤਰੀ, ਸੰਤੋਖ ਸਿੰਘ , ਰਮੇਸ਼ ਲਾਲ , ਜਸਵਿੰਦਰ ਸਿੰਘ ਜੱਟ, ਗੁਰਦੀਪ ਸਿੰਘ ਜੱਜ , ਮਨਪ੍ਰੀਤ ਸਿੰਘ ਖਿੰਡਾ , ਜੋਗਾ ਸਿੰਘ , ਕੁਲਵਿੰਦਰ ਸਿੰਘ , ਸੁਖਦੇਵ ਸਿੰਘ ਆਦਿ ਤੋਂ ਇਲਾਵਾ ਜਥੇ ਇੰਦਰ ਸਿੰਘ ਲਾਟੀਆਂਵਾਲ , ਜਸਵਿੰਦਰ ਕੌਰ ਟਿੱਬਾ (ਸਾਬਕਾ ਸਰਪੰਚ ),ਮਲਕੀਤ ਸਿੰਘ ਟੁਰਨਾ , ਤਰਲੋਕ ਸਿੰਘ ਹੈਬਤਪੁਰ , ਬਲਦੇਵ ਸਿੰਘ ਮੰਗਾ , ਨੰਬਰਦਾਰ ਸੋਹਨ ਸਿੰਘ ਕੋਟਲਾ , ਬਲਬੀਰ ਸਿੰਘ ਗਾਜੀਪੁਰ , ਸੂਰਤ ਸਿੰਘ , ਕਸ਼ਮੀਰ ਸਿੰਘ ਧੰਜੂ , ਮਨਜੀਤ ਸਿੰਘ ਮਹਿਰੋਕ ਨੰਬਰਦਾਰ, ਸੂਰਤ ਸਿੰਘ , ਮਲਕੀਤ ਸਿੰਘ ਮੋਮੀ , ਸੁਰਜੀਤ ਸਿੰਘ ਮੋਮੀ , ਨਿਰਮਲ ਸਿੰਘ ਮੋਮੀ ਆਦਿ ਹੋਰਨਾਂ ਆਗੂਆਂ ਤੇ ਵਰਕਰਾਂ ਸ਼ਿਰਕਤ ਕੀਤੀ

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼ਹੀਦ ਊਧਮ ਸਿੰਘ ਦੇ ਜਨਮ ਦਿਹਾੜੇ ਨੂੰ ਮਨਾਉਣ ਸਬੰਧੀ ਮੀਟਿੰਗ ਆਯੋਜਿਤ
Next articleਡੋਪ ਟੈਸਟ ਹੋਣ ਤੋਂ ਬਾਅਦ ਹੀ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਮੈਚ ਸ਼ੁਰੂ ਕਰੇਗੀ – ਚੱਠਾ