ਬਠਿੰਡਾ (ਸਮਾਜ ਵੀਕਲੀ): ਬਠਿੰਡਾ ਦੇ ਗੁਰੂ ਨਾਨਕ ਦੇਵ ਥਰਮਲ ਦੀਆਂ ਝੀਲਾਂ ਤੇ ਸਥਾਪਿਤ ਪ੍ਰਮੁੱਖ ਸੈਰ-ਸਪਾਟਾ ਕੇਂਦਰ ਵਿੱਚ ਪਿਛਲੇ ਦੋ ਸਾਲਾਂ ਤੋਂ ਵਾਟਰ ਬੋਟ ਤੇ ਝੂਟੇ ਲੈਣ ਵਾਲੇ ਸੈਲਾਨੀਆਂ ਦੀ ਗਿਣਤੀ ਵਿੱਚ ਗਿਰਾਵਟ ਦਰਜ ਹੋਣ ਕਾਰਨ ਸੁੰਨ ਪਸਰ ਗਈ ਹੈ। ਕਰੋਨਾ ਮਹਾਂਮਾਰੀ ਕਾਰਨ ਇਸ ਟੂਰਿਸਟ ਪਲੇਸ ਨੂੰ ਵੱਡੀ ਸੱਟ ਵੱਜੀ ਹੈ। ਬਠਿੰਡਾ ਲੇਕ ਵਿਉ ਪਾਰਕ ਦੇ ਪ੍ਰਬੰਧਕ ਥਰਮਲ ਪਲਾਂਟ ਬੰਦ ਹੋਣ ਤੋਂ ਬਾਅਦ ਝੀਲਾਂ ਵਿੱਚ ਘਟ ਰਹੇ ਪਾਣੀ ਤੋਂ ਚਿੰਤਤ ਹਨ। ਇਸ ਥਰਮਲ ਦੀ 85 ਏਕੜ ਵਿੱਚ ਫੈਲੀ ਇਹ ਵੱਡੀ ਝੀਲ ਹੈ। ਬਠਿੰਡਾ ਥਰਮਲ ਝੀਲ ਵਿਚ ਬਣੇ ਇਸ ਵਾਟਰ ਪਾਰਕ ਵਿਚ ਤਿੰਨ ਸਾਲ ਪਹਿਲਾਂ ਤੱਕ ਮਾਲਵੇ ਦੇ ਜ਼ਿਲ੍ਹਿਆਂ ਤੋਂ ਔਸਤਨ 2500 ਤੋਂ 3000 ਸੈਲਾਨੀ ਸਮੇਤ ਹਰਿਆਣਾ ਅਤੇ ਰਾਜਸਥਾਨ ਤੋਂ ਵੀ ਥਰਮਲ ਝੀਲ ਤੇ ਵੋਟਰ ਬੋਟ ਦੇ ਨਜ਼ਾਰੇ ਲੈਣ ਲਈ ਪੁਜਦੇ ਸਨ, ਪਰ ਹੁਣ ਇਹ ਗਿਣਤੀ ਘਟ ਕੇ ਮਹੀਨਾਵਾਰ 1000 ਤੋਂ 1500 ਤੱਕ ਰਹਿ ਗਈ ਹੈ।
ਸਰਕਾਰ ਤੋਂ ਥਰਮਲ ਝੀਲ ਲੀਜ਼ ‘ਤੇ ਲੈਣ ਵਾਲੀ ਨਿੱਜੀ ਫਰਮ ਬਠਿੰਡਾ ਲੇਕਵਿਊ ਪਾਰਕ ਦੇ ਮਾਲਕ ਪਵਨ ਗਰਗ ਨੇ ਦੱਸਿਆ ਪਿਛਲੇ ਦੋ ਸਾਲਾਂ ਵਿੱਚ ਮਹਾਂਮਾਰੀ ਵਿੱਚ ਕਾਫ਼ੀ ਗਿਰਾਵਟ ਆਈ ਹੈ ਪਰ ਇਸ ਤੋਂ ਪਹਿਲਾਂ ਇਹ ਲਗਾਤਾਰ ਸਰਕਾਰਾਂ ਦੀ ਬੇਰੁਖ਼ੀ ਕਹੀ ਜਾ ਸਕਦੀ ਹੈੈ। ਡਿਪਟੀ ਕਮਿਸ਼ਨਰ ਬਠਿੰਡਾ, ਅਰਵਿੰਦ ਪਾਲ ਸਿੰਘ ਸੰਧੂ ਨੇ ਕਿਹਾ ਕਿ ਕੋਵਿਡ-19 ਮਹਾਂਮਾਰੀ ਦੇ ਦੋ ਪੜਾਵਾਂ ਵਿੱਚੋਂ ਲੰਘਣ ਤੋਂ ਬਾਅਦ, ਹੁਣ ਤੀਜੀ ਲਹਿਰ ਦੀ ਸੰਭਾਵਨਾ ਹੈ, ਭਵਿੱਖ ਵਿੱਚ ਜਦੋਂ ਹਾਲਾਤ ਸਥਿਰ ਹੋਣਗੇ, ਪ੍ਰਸ਼ਾਸਨ ਇੱਥੇ ਸੈਰ-ਸਪਾਟੇ ਨੂੰ ਮੁੜ ਸੁਰਜੀਤ ਕਰਨ ਲਈ ਲੋੜੀਂਦੇ ਕਦਮ ਚੁੱਕੇਗਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly