(ਸਮਾਜ ਵੀਕਲੀ)
ਬਸਤਾ ਚੁੱਕ ਤੇ ਚੱਲ ਬੱਚੂ
ਸਕੂਲੇ ਬਣਨੀ ਗੱਲ ਬੱਚੂ
ਵੈਨ ਆਊਗੀ ਸੁਭਾ ਸਵੇਰੇ
ਚੱਲਣੇ ਨਈ ਕੋਈ ਬਾਨ੍ਹੇ ਤੇਰੇ
ਇਧਰ ਓਧਰ ਨਾ ਟਲ ਬੱਚੂ
ਪਾ ਨਾ ਗੱਲਾਂ ਦੇ ਵਲ ਬੱਚੂ
ਬਸਤਾ ਚੁੱਕ ਤੇ ਚੱਲ ਬੱਚੂ
ਬੂਟ ਜੁਰਾਬਾਂ ਲੱਭ ਲੈ ਅੱਜੇ
ਵੇਖ ਗੁਆਂਢੀ ਫਿਰਦੇ ਭੱਜੇ
ਸਿੱਖ ਲੈ ਤੂੰ ਵੀ ਵੱਲ ਬੱਚੂ
ਕੀਮਤੀ ਇਹੇ ਪਲ਼ ਬੱਚੂ
ਬਸਤਾ ਚੁੱਕ ਤੇ ਚੱਲ ਬੱਚੂ
ਚੁੱਕ ਪੈਨਸਲ ਤੇ ਕਾਪੀ ਸ਼ੇਰਾ
ਲਾ ਫਿਰ ਪੱਟ ‘ਤੇ ਥਾਪੀ ਸ਼ੇਰਾ
ਬਣਜਾ ਤਕੜਾ ਮੱਲ ਬੱਚੂ
ਫਿਰ ਹੋਣੇ ਨੇ ਹੱਲ ਬੱਚੂ
ਬਸਤਾ ਚੁੱਕ ਤੇ ਚੱਲ ਬੱਚੂ
ਲਾਉਂਦੇ ਨਾ ਜੋ ਪੱਜ ਗਿੱਲਾ
ਸਾਂਭ਼ ਲੈਂਦੇ ਜੋ ‘ਅੱਜ’ ਗਿੱਲਾ
ਉਨ੍ਹਾਂ ਹਿੱਸਾ ਆਵੇ ‘ਕੱਲ੍ਹ’ ਬੱਚੂ
ਵਿਦਿਆ ਸੁਨਹਿਰੀ ਫਲ ਬੱਚੂ
ਬਸਤਾ ਚੁੱਕ ਤੇ ਚੱਲ ਬੱਚੂ
ਭਲੂਰ ਤੋਂ ਬੇਅੰਤ ਗਿੱਲ