(ਸਮਾਜ ਵੀਕਲੀ)
ਪਹਿਲਾਂ ਬਸੰਤ ਪੰਚਮੀ
ਅਸੀਂ ਇੰਝ ਮਨਾਉਂਦੇ ਸੀ
ਘਰੇ ਸੂਤ ਕੇ ਰੀਲਾਂ
ਹੱਥੀਂ ਪਤੰਗ ਉਡਾਉਂਦੇ ਸੀ
ਹੁਣ ਪਲਾਸਟਿਕ ਦੀਆਂ ਡੋਰਾਂ
ਜਿਸ ਨੂੰ ਕਹਿੰਦੇ ਪੱਕੀਆਂ ਨੇ
ਕਈ ਬੰਦਿਆਂ ਦੀਆਂ ਇਨ੍ਹਾਂ
ਯਾਰੋ ਗਰਦਨਾਂ ਕੱਟੀਆਂ ਨੇ
ਅੰਬਰਾਂ ਉੱਤੇ ਉਡਦੇ ਫਿਰਦੇ
ਕਾਗ਼ਜ ਤੋਂ ਬਣੇ ਪਤੰਗ ਸੀ
ਜਿਉਂਦੇ ਪੰਛੀ ਥੱਲੇ ਸੁੱਟੇ
ਜਦੋਂ ਕੱਟ ਜਾਂਦੇ ਖੰਭ ਜੀ
ਦੇਸ਼ ਮੇਰੇ ਦੀਆਂ ਤਾਂ
ਯਾਰੋ ਵੱਖਰੀਆਂ ਟੌਅਰਾਂ
ਰੋਕ ਲੱਗਣ ਤੇ ਵੀ ਵਿਕਦੀਆਂ
ਕਰਮਜੀਤ ਖੂਨੀ ਡੋਰਾਂ ਨੇ
ਕਰਮਜੀਤ ਸਿੰਘ ਈਲਵਾਲ
ਮੋਬਾਈਲ ਨੰਬਰ. 6280995033