ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਸਿੱਖਿਆ ਵਿਭਾਗ ਵੱਲੋਂ ਮਾਸਟਰ ਕੇਡਰ ਤੋਂ ਲੈਕਚਰਾਰ ਦੀਆਂ ਹੋਈਆਂ ਪਦ ਉਨਤੀਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁਠੱਡਾ ਖੁਰਦ ਦੇ ਸ੍ਰੀਮਤੀ ਸੀਤਾ ਰਾਣੀ ਦੀ ਪ੍ਰਮੋਸ਼ਨ ਬਤੌਰ ਲੈਕਚਰਾਰ ਪੰਜਾਬੀ ਹੋਈ ਹੈ। ਅੱਜ ਸਕੂਲ ਮੁਖੀ ਸ੍ਰੀ ਵਿਸ਼ਵਿੰਦਰ ਦੱਤ ਜੀ ਕੋਲ਼ ਸਰਕਾਰੀ ਕੰਨਿਆ ਸੀਨੀ: ਸੈਕੰ: ਸਕੂਲ ਬੜਾ ਪਿੰਡ ਵਿਖੇ ਸ੍ਰੀਮਤੀ ਸੀਤਾ ਰਾਣੀ ਨੇ ਬਤੌਰ ਲੈਕਚਰਾਰ ਹਾਜਰੀ ਦਿੱਤੀ। ਸ਼੍ਰੀ ਵਿਸ਼ਵਿੰਦਰ ਦੱਤ ਨੇ ਦੱਸਿਆ ਕਿ ਇਸ ਅਸਾਮੀ ਦੇ ਭਰਨ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਦੀ ਗੁਣਵੱਤਾ ਵਿੱਚ ਹੋਰ ਨਿਖਾਰ ਆਵੇਗਾ। ਇਸ ਮੌਕੇ ਪ੍ਰਿੰਸੀਪਲ ਸੁਰਿੰਦਰ ਪਾਲ, ਪ੍ਰਿੰਸੀਪਲ ਭੁਪਿੰਦਰ ਸਿੰਘ, ਪ੍ਰਿੰਸੀਪਲ ਹਰਦੀਪ ਸਿੰਘ, ਲੈਕਚਰਾਰ ਅਵਤਾਰ ਲਾਲ, ਪਰਦੀਪ ਸਿੰਘ, ਕਮਲ ਕੁਮਾਰ, ਬਿਮਲਾ ਰਾਣੀ, ਸੰਜੀਵ ਕੁਮਾਰ, ਹਰਪ੍ਰੀਤ ਸਿੰਘ, ਮੁਕੇਸ਼ ਕੁਮਾਰ, ਸੁਖਵਿੰਦਰ ਸਿੰਘ ਖਾਲਸਾ, ਨੀਲਮ ਰਾਣੀ, ਮੈਡਮ ਰਵਿੰਦਰਜੀਤ ਕੌਰ, ਨਵਦੀਪ ਕੌਰ, ਸੁਖਦੀਪ ਸਿੰਘ ਪੂਨੀਆ, ਜਗਵਿੰਦਰ ਕੁਮਾਰ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly