ਸਿਆਸੀ ਸਿਸਟਮ ਕਰਕੇ ਨਾ ਚਾਹੁੰਦਿਆਂ ਵੀ ਐਸ ਸੀ ਵਿੰਗ ਦਾ ਗਠਨ ਕਰਨਾ ਪੈ ਰਿਹਾ ਹੈ.ਬਾਪੂ ਤਰਸੇਮ ਸਿੰਘ
ਚੰਡੀਗੜ੍ਹ (ਸਮਾਜ ਵੀਕਲੀ) (ਗੁਰਭਿੰਦਰ ਗੁਰੀ) ਐਸ ਸੀ ਵਿੰਗ ਦੇ ਗਠਨ ਅਤੇ ਐਸ ਸੀ ਸਮਾਜ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਭਾਈਚਾਰੇ ਦੀ ਮੀਟਿੰਗ ਵਿੱਚ ਪੰਜਾਬ ਭਰ ਤੋਂ ਆਏ ਐਸ ਸੀ ਸਮਾਜ ਦੇ ਆਗੂਆਂ ਹਰਜੀਤ ਸਿੰਘ ਰਾਏਕੋਟ, ਮਹਿਲ ਕਲਾਂ ਤੋਂ ਅਵਤਾਰ ਸਿੰਘ ਰਾਏਸਰ,ਪੂਰਨ ਸਿੰਘ ਗੰਡੇਵਾਲ, ਗੁਰਮੀਤ ਸਿੰਘ ਮਾਹਮਦਪੁਰ, ਗੁਰਮੇਲ ਸਿੰਘ ਬਰਨਾਲਾ,ਜੱਗੀ ਬਾਬਾ ਅਸਪਾਲ ਕਲਾਂ, ਭਦੌੜ, ਤੋਂ ਇਲਾਵਾ ਵੱਡੀ ਗਿਣਤੀ ਆਗੂ ਹਾਜ਼ਰ ਸਨ। ਇਸ ਸਮੇਂ ਪ੍ਰਧਾਨਗੀ ਮੰਡਲ ਵਿਚ ਜਸਕਰਨ ਸਿੰਘ ਕਾਹਨ ਸਿੰਘ ਵਾਲਾ,ਲੱਖਾ ਸਿਧਾਣਾ, ਸੰਦੀਪ ਸਿੰਘ ਸਿੱਧੂ,ਵੰਨਚਿੜੀ ਅਤੇ ਪਾਰਟੀ ਦੇ ਆਗੂ ਰਛਪਾਲ ਸਿੰਘ ਸੋਹਲ ਵੀ ਹਾਜ਼ਰ ਸਨ। ਬਾਪੂ ਤਰਸੇਮ ਸਿੰਘ ਨੇ ਕਿਹਾ ਅਸੀਂ , ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼,” ਮਾਨੁਸ਼ ਕੀ ਜਾਤ ਸਭੈ ਏਕ ਪਹਿਚਾਨਵੋ ਦੇ ਅਨੁਸਾਰ ਸਭ ਨੂੰ ਜਾਤ ਪਾਤ ਤੋਂ ਉਪਰ ਉਠ ਕੇ ਬਰਾਬਰ ਸਮਝਦੇ ਹਾਂ, ਪਰ ਆਪਣੇ ਸਿਆਸੀ ਸਿਸਟਮ ਕਰਕੇ ਨਾ ਚਾਹੁੰਦਿਆਂ ਵੀ ਐਸ ਸੀ ਵਿੰਗ ਦਾ ਗਠਨ ਕਰਨਾ ਪੈ ਰਿਹਾ ਹੈ। ਮਰਹੂਮ ਦੀਪ ਸਿੱਧੂ ਦੇ ਭਰਾ ਸੰਦੀਪ ਸਿੰਘ ਸਿੱਧੂ ਨੇ ਕਿਹਾ ਆਉਣ ਵਾਲੇ ਸਮੇਂ ਵਿੱਚ ਬਹੁਤ ਜਲਦੀ ਐਸ ਸੀ ਵਿੰਗ ਦੇ ਪੰਜਾਬ ਪ੍ਰਧਾਨ ਦੀ ਚੋਣ ਸਮੇਤ ਬਾਕੀ ਨਿਯੁਕਤੀਆਂ ਦਾ ਐਲਾਨ ਕੀਤਾ ਜਾਵੇਗਾ।ਸ੍ਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਕਿਹਾ ਕਿ ਤੁਹਾਡੇ ਕੀਮਤੀ ਸੁਝਾਅ ਅਸੀਂ ਨੋਟ ਕਰ ਲਏ ਹਨ ਇਹਨਾਂ ਨੂੰ ਆਪਣੇ ਚੋਣ ਮੈਨੀਫੈਸਟੋ ਵਿੱਚ ਰੱਖਿਆ ਜਾਵੇਗਾ। ਇਸ ਸਮੇਂ ਲੱਖਾ ਸਿਧਾਣਾ ਨੇ ਕਿਹਾ ਕਿ ਪੰਜਾਬ ਵਿੱਚ ਭਾਜਪਾ ਪੈਸੇ ਦੇ ਜ਼ੋਰ ਤੇ ਐਸ ਸੀ ਭਾਈਚਾਰੇ ਨੂੰ ਆਪਣੇ ਨਾਲ ਜੋੜਨਾ ਚਾਹੁੰਦੀ ਹੈ ਪਰ ਸਾਨੂੰ ਇਹ ਗੱਲ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ ਕਿ ਜਿੱਥੇ ਜਿੱਥੇ ਭਾਜਪਾ ਸਰਕਾਰ ਹੈ ਉੱਥੇ ਹੀ ਦਲਿਤਾਂ ਨੂੰ,ਘੋੜੀ ਚੜ੍ਹਨ ਤੋਂ ਰੋਕਿਆ ਜਾਂਦਾ ਹੈ, ਜੁੱਤੀ ਵਿੱਚ ਪਾਣੀ ਪੀਣ ਲਈ ਮਜਬੂਰ ਕੀਤਾ ਜਾਂਦਾ ਹੈ, ਔਰਤਾਂ ਨੂੰ ਸ਼ਰੇਆਮ ਨੰਗੀਆਂ ਕਰਕੇ ਸੜਕਾਂ ਤੇ ਘੁੰਮਾਇਆ ਜਾਂਦਾ ਹੈ,ਇਹ ਸਭ ਉਸ ਆਰ ਐਸ ਐਸ ਦੇ ਇਸ਼ਾਰੇ ਤੇ ਹੁੰਦਾ ਹੈ ਜਿਸਦੇ ਮੰਨੂੰ ਸਿਮਰਤੀ ਵਿੱਚ ਲਿਖਿਆ ਹੈ ਕਿ ਦਲਿਤ ਸਮਾਜ ਉੱਚ ਵਰਗ ਦੀ ਸੇਵਾ ਲਈ ਬਣਿਆ ਹੈ, ਇਸਦੇ ਪਰਛਾਵੇਂ ਨਾਲ ਉੱਚ ਵਰਗ ਭਿੱਟਿਆ ਜਾਂਦਾ ਹੈ।ਸੋ ਐਸ ਸੀ ਭਾਈਚਾਰੇ ਨੂੰ ਪਿੰਡ ਪਿੰਡ ਜਾ ਕੇ ਇਸ ਪੱਖੋਂ ਸੁਚੇਤ ਕਰਨ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



