ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਬੰਗਾ ਹਲਕੇ ਦੇ ਪਿੰਡ ਗੜ੍ਹੀ ਅਜੀਤ ਸਿੰਘ ਜੀ ਵੱਲੋਂ ਭੈਣ ਮਾਇਆਵਤੀ ਜੀ ਦੇ ਜਨਮ ਦਿਨ ਤੇ ਕੇਂਦਰੀ ਫੰਡ ਇਕੱਠਾ ਕਰਕੇ ਸ ਅਵਤਾਰ ਸਿੰਘ ਕਰੀਮਪੁਰੀ ਜੀ ਕੋਲ ਜਮ੍ਹਾਂ ਕਰਵਾਇਆ। ਮਿਸ਼ਨਰੀ ਗਾਇਕ ਰੂਪ ਲਾਲ ਧੀਰ ਅਤੇ ਮਿਸ਼ਨਰੀ ਗਾਇਕ ਰਾਜ ਦਦਰਾਲ ਨੇ ਆਪਣੇ ਪਿੰਡ ਵਿੱਚ ਬਾਬਾ ਸਾਹਿਬ ਡਾ ਅੰਬੇਡਕਰ ਜੀ ਦੇ ਪ੍ਰੀ ਨਿਰਵਾਣ ਦਿਵਸ ਮੌਕੇ ਅਤੇ ਸਵ ਮਿਸ਼ਨਰੀ ਯੋਧੇ ਸੁਰਿੰਦਰ ਸੁਮਨ ਤੇ ਨੇਕਾਂ ਮੱਲਾਂ ਬੇਦੀਆਂ ਵਾਲੇ ਦੀ ਯਾਦ ਨੂੰ ਸਮਰਪਿਤ ਜਾਗ੍ਰਤੀ ਕਲਾਂ ਕੇਂਦਰ ਔੜ ਵੱਲੋਂ ਦੋਵਾਂ ਜਾਣਿਆਂ ਦੀ ਮਿਹਨਤ ਸਦਕਾ ਮਨਾਇਆ ਗਿਆ ਅਤੇ ਪੈਸੇ ਇਕੱਠੇ ਕਰਕੇ ਕੇਂਦਰੀ ਫੰਡ ਦੇ ਤੌਰ ਤੇ ਸ ਅਵਤਾਰ ਸਿੰਘ ਕਰੀਮਪੁਰੀ ਜੀ ਨੂੰ ਦਿੱਤੇ ਗਏ। ਐਡਵੋਕੇਟ ਸ ਅਵਤਾਰ ਸਿੰਘ ਕਰੀਮਪੁਰੀ ਜੀ ਨੇ ਇਸ ਨਗਰ ਦਾ ਬਹੁਤ ਬਹੁਤ ਧੰਨਵਾਦ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly