HOME ਕਾਮਰੇਡ ਰਾਮ ਲਾਲ ਚੱਕ ਗੁਰੂ ਨੂੰ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ...

ਕਾਮਰੇਡ ਰਾਮ ਲਾਲ ਚੱਕ ਗੁਰੂ ਨੂੰ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ, ਪਾਰਟੀ ਅਤੇ ਖੇਤ ਮਜ਼ਦੂਰ ਸਭਾ ਨੂੰ ਬਹੁਤ ਘਾਟਾ ਪਿਆ- ਗੁਲਜ਼ਾਰ ਗੋਰੀਆ

ਬੰਗਾ   (ਸਮਾਜ ਵੀਕਲੀ)  ( ਚਰਨਜੀਤ ਸੱਲ੍ਹਾਂ )  ਭਾਰਤੀ ਕਮਿਊਨਿਸਟ ਪਾਰਟੀ ਦੇ ਆਗੂ, ਪੰਜਾਬ ਖੇਤ ਮਜ਼ਦੂਰ ਸਭਾ ਦੇ ਸੂਬਾਈ ਆਗੂ ਕਾਮਰੇਡ ਰਾਮ ਲਾਲ ਚੱਕ ਗੁਰੂ ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ। ਅੱਜ ਉਹਨਾਂ ਦਾ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਚੱਕ ਗੁਰੂ ਵਿਖੇ ਕਰਵਾਇਆ ਗਿਆ। ਸ਼੍ਰੀ ਸੁਖਮਨੀ ਸਾਹਿਬ ਜੀ ਦੇ ਭੋਗ ਪਾਏ ਗਏ। ਸੰਤ ਜੀਤ ਰਾਮ ਮਾਹਲ ਗਹਿਲਾ ਵਲੋਂ ਸੰਗਤਾਂ ਨੂੰ ਕੀਰਤਨ ਅਤੇ ਪ੍ਰਵਚਨਾਂ ਨਾਲ ਨਿਹਾਲ ਕੀਤਾ। ਉਪਰੰਤ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਖੇਤ ਮਜ਼ਦੂਰ ਯੂਨੀਅਨ ਦੇ ਕੌਮੀ ਜਨਰਲ ਸਕੱਤਰ ਕਾਮਰੇਡ ਗੁਲਜ਼ਾਰ ਸਿੰਘ ਗੋਰੀਆ, ਪੰਜਾਬ ਖੇਤ ਮਜ਼ਦੂਰ ਸਭਾ ਦੇ ਜਨਰਲ ਸਕੱਤਰ ਕਾਮਰੇਡ ਦੇਵੀ ਕੁਮਾਰੀ ਸਰਹਾਲੀ ਕਲਾਂ, ਚੌਧਰੀ ਤਰਲੋਚਨ ਸਿੰਘ ਸੂੰਢ ਸਾਬਕਾ ਵਿਧਾਇਕ ਬੰਗਾ, ਬਸਪਾ ਪੰਜਾਬ ਦੇ ਸੂਬਾਈ ਆਗੂ ਪ੍ਰਵੀਨ ਬੰਗਾ, ਕਮਲਜੀਤ ਬੰਗਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ,ਆਮ ਆਦਮੀ ਪਾਰਟੀ ਦੇ ਆਗੂ ਹਰਜੋਤ ਕੌਰ ਲੋਹਟੀਆ, ਮੁਲਾਜ਼ਮ ਆਗੂ ਰਾਮ ਕਿਸ਼ਨ ਪੱਲੀ ਝਿੱਕੀ, ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਨਰੰਜਣ ਦਾਸ ਮੇਹਲੀ, ਰਜਿੰਦਰ ਸ਼ਰਮਾ, ਪਰਮਿੰਦਰ ਮੇਨਕਾ ਤਹਿਸੀਲ ਸਕੱਤਰ ਬਲਾਚੌਰ,ਸੀ ਪੀ ਆਈ ਦੇ ਜ਼ਿਲ੍ਹਾ ਮੀਤ ਸਕੱਤਰ ਕਾਮਰੇਡ ਜਸਵਿੰਦਰ ਸਿੰਘ ਭੰਗਲ, ਬਸਪਾ ਆਗੂ ਮਨੋਹਰ ਲਾਲ ਬਹਿਰਾਮ, ਇਸਤਰੀ ਸਭਾ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਗੁਰਬਖਸ਼ ਕੌਰ ਰਾਹੋਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਾਮਰੇਡ ਰਾਮ ਲਾਲ ਚੱਕ ਗੁਰੂ ਨੇ ਸਾਰੀ ਉਮਰ ਗਰੀਬਾਂ ਦੇ ਲੇਖੇ ਲਾਈ। ਉਹਨਾਂ ਮਨਰੇਗਾ ਮਜ਼ਦੂਰਾਂ, ਉਸਾਰੀ ਕਿਰਤੀਆਂ, ਗਰੀਬ ਬੱਚਿਆਂ ਨੂੰ ਵਜ਼ੀਫੇ ਅਤੇ ਔਰਤਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕੀਤੀ। ਅੱਜ ਦੇਸ਼ ਦੇ ਅੰਦਰ ਫਿਰਕਾਪ੍ਰਸਤੀ, ਬੇਰੁਜ਼ਗਾਰੀ ਅਤੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ। ਕਾਰਪੋਰੇਟ ਘਰਾਣੇ ਗਰੀਬਾਂ ਨੂੰ ਲੁੱਟ ਰਹੇ ਹਨ। ਅਮੀਰੀ ਅਤੇ ਗਰੀਬੀ ਦਾ ਫਾਸਲਾ ਵੱਧ ਰਿਹਾ ਹੈ। ਘੱਟ ਗਿਣਤੀਆਂ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੀਆਂ ਹਨ। ਇਹਨਾਂ ਹਲਾਤਾਂ ਚ ਕਾਮਰੇਡ ਰਾਮ ਲਾਲ ਦਾ ਇਸ ਦੁਨੀਆਂ ਤੋਂ ਚਲੇ ਜਾਣਾ ਦੁੱਖਦਾਈ ਹੈ। ਬੁਲਾਰਿਆਂ ਕਿਹਾ ਕਿ ਕਾਮਰੇਡ ਰਾਮ ਲਾਲ ਨੂੰ ਇਹੋ ਹੀ ਸੱਚੀ ਸ਼ਰਧਾਂਜਲੀ ਹੋਵੇਗੀ ਕਿ ਉਹਨਾਂ ਦੇ ਅਧੂਰੇ ਕਾਰਜਾਂ ਨੂੰ ਪੂਰਾ ਕੀਤਾ ਜਾਵੇ। ਇਸ ਮੌਕੇ ਗੁਰਮੁੱਖ ਸਿੰਘ ਫਰਾਲਾ, ਅਮਰਜੀਤ ਮੇਹਲੀ, ਸ਼ੀਲਾ ਰਾਣੀ ਮੇਹਲੀ ,ਕਿਸੌ਼ਰੀ ਲਾਲ ਸਰਪੰਚ ਚੱਕ ਗੁਰੂ, ਰਾਜ ਕੁਮਾਰ, ਪਰਸ਼ੋਤਮ ਲਾਲ, ਜਸਕਰਨ ਕੌਲ, ਰੇਸ਼ਮ ਕੌਰ, ਚਰਨਜੀਤ ਕੌਰ, ਅਮਰਜੀਤ ਕੌਰ,ਰਾਮ ਲਾਲ, ਜਰਨੈਲ ਸਿੰਘ ਪਨਾਮ, ਰਾਮ ਜੀ ਦਾਸ ਨਵਾਂ ਸ਼ਹਿਰ, ਨਰਿੰਦਰ ਬੁਰਜ, ਅਮਰਜੀਤ ਕਲਸੀ, ਦੇਸ ਰਾਜ ਬਸਰਾ, ਹਰਭਜਨ ਲਾਲ,ਰਿੰਪੀ ਬੁਰਜ, ਸੁਖਦੇਵ ਮੱਲ੍ਹਾ ਸੰਮਤੀ ਮੈਂਬਰ, ਧਰਮਪਾਲ ਸਿਆਣਾ, ਰਾਣਾ ਪੱਦਮ, ਸਰਬਜੀਤ ਬਲਾਚੌਰ, ਜਸਵਿੰਦਰ ਰਾਹੋਂ, ਗੁਰਿੰਦਰ ਰਾਹੋਂ, ਸੰਤੋਖ ਰਾਹੋਂ,ਸੀਤਾ ਰਾਣੀ ਫਰਾਲਾ ਤੋਂ ਇਲਾਵਾ ਰਿਸ਼ਤੇਦਾਰ ਅਤੇ ਸੰਗਤਾਂ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪੰਜਾਬ ਸੰਭਾਲੋ ਮੁਹਿੰਮ ਨੂੰ ਪਿੰਡ ਪਿੰਡ ਪਹਿਚਾਉਣ ਲਈ ਮਿਸ਼ਨਰੀ ਗੀਤਕਾਰ ਅਤੇ ਮਿਸ਼ਨਰੀ ਗਾਇਕ ਬਸਪਾ ਦਾ ਸਾਥ ਦੇ ਰਹੇ ਹਨ
Next articleਖੋਟੇ ਸਿੱਕੇ   (ਖੋਟੇ ਪੈਸੇ)