ਬੰਗਾ ਵਿਖੇ ਹੋ ਰਹੇ ਸੰਤ ਸੰਮੇਲਨ ਦਾ ਪੋਸਟਰ ਜਾਰੀ ਕੀਤਾ ਗਿਆ

ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਟਰੱਸਟ ਸਰਕਲ ਬੰਗਾ ਵਲੋਂ ਆਪਣਾ 11ਵਾਂ ਸੰਤ ਸੰਮੇਲਨ ਮਿਤੀ 05 ਅਕਤੂਬਰ 2024 ਦਿਨ ਸ਼ਨੀਵਾਰ ਨੂੰ ਹੱਪੋਵਾਲ ਰੋਡ ਬੰਗਾ,ਨੇੜੇ ਸਬਜ਼ੀ ਮੰਡੀ ਤੇ ਦੁੱਗ ਜਠੇਰੇ ਵਿਖੇ ਕਰਵਾਇਆ ਜਾ ਰਿਹਾ ਹੈ। ਅਮਰ ਸ਼ਹੀਦ ਸੰਤ ਰਾਮਾਨੰਦ ਜੀ ਦੀ ਸ਼ਹਾਦਤ ਨੂੰ ਸਮਰਪਿਤ ਸ਼੍ਰੀ 108 ਸੰਤ ਨਿਰੰਜਨ ਦਾਸ ਜੀ ਗੱਦੀ ਨਸ਼ੀਨ ਡੇਰਾ ਸੰਤ ਸਰਵਣ ਦਾਸ ਜੀ ਸੱਚ ਖੰਡ ਬੱਲਾਂ ਦੀ ਸਰਪ੍ਰਸਤੀ ਹੇਠ ਕਰਵਾਏ ਜਾ ਰਹੇ ਇਸ ਸੰਤ ਸੰਮੇਲਨ ਵਿੱਚ ਸਰਵ ਸ੍ਰੀ 108 ਸੰਤ ਕ੍ਰਿਸ਼ਨ ਨਾਥ ਜੀ ਡੇਰਾ ਚਹੇੜੂ, ਸੰਤ ਪ੍ਰੀਤਮ ਦਾਸ ਜੀ ਡੇਰਾ ਸੰਗਤ ਪੁਰ, ਸੰਤ ਹਰਵਿੰਦਰ ਦਾਸ ਜੀ ਡੇਰਾ ਈਸਾਪੁਰ, ਸੰਤ ਸੁਖਵਿੰਦਰ ਦਾਸ ਜੀ ਡੇਰਾ ਢੱਡੇ, ਸੰਤ ਲੇਖ ਰਾਜ ਜੀ ਨੂਰਪੁਰ, ਸਾਂਈਂ ਪੱਪਲ ਸ਼ਾਹ ਜੀ ਭਰੋ ਮਜਾਰਾ ਆਦਿ ਸੰਤ ਮਹਾਂਪੁਰਸ਼ ਸੰਤ ਸੰਮੇਲਨ ਵਿੱਚ ਆਪਣੇ ਪ੍ਰਵਚਨਾਂ ਰਾਹੀਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਤੇ ਵਿਚਾਰਧਾਰਾ ਦਾ ਪ੍ਰਚਾਰ ਪ੍ਰਸਾਰ ਕਰਨਗੇ। ਭਾਈ ਵਿਰਦੀ ਬਰਾਦਰਜ ਅਤੇ ਗਿਆਨੀ ਗੁਰਦੀਪ ਸਿੰਘ ਸਕੋਹਪਰੀ ਕੀਰਤਨ ਨਾਲ ਗੁਰੂ ਜੱਸ ਗਾਇਨ ਕਰਨਗੇ। ਇਸ ਸੰਮੇਲਨ ਨੂੰ ਜਨਤਕ ਟੀ.ਵੀ. ਅਤੇ ਪਾਲ ਜੀ ਲਾਈਵ ਟੈਲੀਕਾਸਟ ਕਰਨਗੇ।
ਇਸ ਸੰਤ ਸੰਮੇਲਨ ਦਾ ਪੋਸਟਰ ਜਾਰੀ ਕੀਤਾ ਗਿਆ ਜਿਸ ਮੌਕੇ ਤੇ ਟਰੱਸਟ ਮੈਂਬਰਾਂ ਸਰਵ ਸ੍ਰੀ ਸੱਤ ਪਾਲ ਸਾਹਲੋਂ ਪ੍ਰਧਾਨ ਨਵਾਂ ਸ਼ਹਿਰ, ਡਾ. ਰਾਮ ਲਾਲ ਸਿੱਧੂ ਸਰਕਲ ਪ੍ਰਧਾਨ, ਜੋਗਾ ਸਿੰਘ ਜੀਂਦੋਵਾਲ, ਡਾ. ਗੁਰਨਾਮ ਚੰਦੜ, ਮਹਾਂ ਚੰਦ ਹੀਉਂ, ਸਤਵਿੰਦਰ ਜੱਬੋਵਾਲ, ਮਾਸਟਰ ਅੰਮ੍ਰਿਤਸਰੀਆ, ਰਾਮ ਸਿੰਘ ਢਾਹਾਂ, ਪਾਲ ਮਜਾਰੀ, ਗਿਆਨ ਬਹਿਰਾਮ, ਪਿਆਰਾ ਰਾਮ ਹੀਉਂ, ਅਵਤਾਰ ਰਾਮ ਦੁਸਾਂਝ ਖੁਰਦ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਬਲਾਕ ਬੰਗਾ ਦੀ ਮਹੀਨਾਵਾਰ ਮੀਟਿੰਗ ਹੋਈ
Next article“ਜਦੋਂ ਸਕੂਲ ‘ਚ ਪਰੇਅਰ ਸਮੇਂ ਬੱਚਿਆਂ ਵੱਲੋਂ ਮੇਰੀ ਕਵਿਤਾ ਪੜ੍ਹੀ ਗਈ”